ਘਰ ''ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦਾ ਹੈ ਭਾਰੀ ਨੁਕਸਾਨ

01/16/2017 2:44:08 PM

ਮੁੰਬਈ—ਘਰ ''ਚ ਜੇਕਰ ਸਕਾਰਾਤਮਕ ਊਰਜਾ ਹੋਵੇ ਤਾਂ ਪਰਿਵਾਰ ਦੇ ਮੈਂਬਰਾਂ ਦਾ ਹਰ ਕੰੰਮ ਬਹੁਤ ਜਲਦੀ ਅਤੇ ਅਸਾਨੀ ਨਾਲ ਹੋ ਜਾਂਦਾ ਹੈ। ਉਨ੍ਹਾਂ ਨੂੰ ਕਿਸੇ ਵੀ ਕੰਮ ''ਚ ਕੋਈ ਰੁਕਾਵਟ ਨਹੀਂ ਆਉਂਦੀ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਘਰ ''ਚ ਸਭ ਕੁਝ ਹੁੰਦਿਆਂ ਹੋਇਆਂ ਵੀ ਇਕ ਭਿਆਨਕ ਬਰਬਾਦੀ ਛਾ ਜਾਂਦੀ ਹੈ। ਜਦੋਂ ਵੀ ਪਰਿਵਾਰ ਦਾ ਮੈਂਬਰ ਕਿਸੇ ਕੰਮ ਲਈ ਜਾਂਦਾ ਹੈ ਤਾਂ ਉਸ ਦੇ ਕੰਮ ''ਚ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ। ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਕੰਮ ''ਚ ਇਹ ਰੁਕਾਵਟ ਕਿਉ ਪੈਦਾ ਹੋਈ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੁਕਾਵਟ ਉਨ੍ਹਾਂ ਦੇ ਕੰਮ ''ਚ ਕਿਸ ਵਜ੍ਹਾਂ ਨਾਲ ਆ ਰਹੀ ਹੈ। ਇਸ ਦਾ ਇਕ ਕਾਰਨ ਘਰ ''ਚ ਟੁੱਟੀਆਂ ਫੁੱਟੀਆਂ ਚੀਜ਼ਾਂ ਦਾ ਹੋਣਾ ਵੀ ਹੋ ਸਕਦਾ ਹੈ। 
1. ਟੁੱਟੇ ਭਾਂਡੇ
ਘਰ ''ਚ ਕਦੀ ਵੀ ਟੁੱਟੇ ਭਾਂਡੇ ਨਾ ਰੱਖੋ।  ਟੁੱਟੇ ਭਾਂਡੇ ਰੱਖਣ ਨਾਲ ਘਰ ''ਚ ਵਾਸਤੂ ਦੋਸ਼ ਪੈਦਾ ਹੁੰਦਾ ਹੈ। ਅਤੇ ਘਰ ''ਚ ਪੈਸਿਆਂ ਦੀ ਵੀ ਬਰਕਤ ਖਤਮ ਹੋ ਜਾਂਦੀ ਹੈ। 
2. ਟੁੱਟਾ ਕੱਚ
ਟੁੱਟਾ ਕੱਚ ਵੀ ਵਾਸਤੂ ਦੋਸ਼ ਦੇ ਕਾਰਨ ਬਣਦਾ ਹੈ। ਟੁੱਟਾ ਕੱਚ ਰੱਖਣ ਨਾਲ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਅਤੇ ਪਰਿਵਾਰ ਨੂੰ ਮਾਨਸਿਕ ਤਨਾਅ ਦਾ ਸਾਹਮਣਾ ਕਰਨਾ ਪੈਦਾ ਹੈ। 
3. ਟੁੱਟਾ ਮੰਜਾ
ਜੇਕਰ ਘਰ ''ਚ ਟੁੱਟਾ ਮੰਜਾ ਪਿਆ ਹੈ ਤਾਂ ਇਹ ਪਤੀ -ਪਤਨੀ ਦੇ ਰਿਸ਼ਤੇ ''ਚ ਅਣਬਣ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇ ਜਾਂ ਵਿਵਾਹਿਕ ਜੀਵਣ ''ਚ ਪਰੇਸ਼ਾਨੀਆਂ ਆ ਸਕਦੀਆਂ ਹਨ। 
4. ਖਰਾਬ ਘੜੀ 
ਘੜੀਆਂ ਦੀ ਸਥਿਤੀ ਨਾਲ ਸਾਡੇ ਘਰ ਦੀ ਤਰੱਕੀ ਹੁੰਦੀ ਹੈ। ਜੇਕਰ ਘਰ ਦੀ ਘੜੀ ਹੀ ਟੁੱਟੀ ਹੋਵੇ ਤਾਂ ਅਜਿਹੇ ''ਚ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ''ਚ ਵੀ ਰੁਕਾਵਟ ਪੈਦਾ ਹੁੰਦੀ ਹੈ। 
5. ਟੁੱਟਿਆਂ ਦਰਵਾਜ਼ਾ
ਟੁੱਟਿਆਂ ਹੋਇਆਂ ਦਰਵਾਜ਼ਾ ਰੱਖਣ ਨਾਲ ਘਰ ''ਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਨਾਲ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਤੰਗੀ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
6. ਟੁੱਟਾ ਹੋਇਆ ਪੈਨ
ਘਰ ਜਾਂ ਦਫਤਰ ਟੁੱਟਾ ਹੋਇਆ ਪੈਨ ਕਦੀ ਨਾ ਰੱਖੋ ਇਹ ਤੁਹਾਡੇ ਊਜਵਲ ਭਵਿੱਖ ''ਚ ਪਰੇਸ਼ਾਨੀਆਂ ਅਤੇ ਰੁਕਾਵਟ ਪੈਦਾ ਕਰ ਸਕਦਾ ਹੈ।


Related News