ਕੋਰੋਨਾ ਆਫ਼ਤ : ਬੱਚਿਆਂ ਨੂੰ ਡਰਨ ਦੀ ਨਹੀਂ ਸਗੋਂ ਚੌਕਸ ਰਹਿਣ ਦੀ ਵਧੇਰੇ ਲੋੜ

Wednesday, Jul 29, 2020 - 02:38 PM (IST)

ਕੋਰੋਨਾ ਆਫ਼ਤ : ਬੱਚਿਆਂ ਨੂੰ ਡਰਨ ਦੀ ਨਹੀਂ ਸਗੋਂ ਚੌਕਸ ਰਹਿਣ ਦੀ ਵਧੇਰੇ ਲੋੜ

ਕੋਵਿਡ-19 ਦੇ ਨਾਮ ਤੋਂ ਸੰਸਾਰ ਭਰ ਦਾ ਹਰ ਇਕ ਇਨਸਾਨ ਜਾਣੂ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਕੋਰੋਨਾ ਵਾਇਰਸ ਇੱਕ ਅਜਿਹੀ ਬੀਮਾਰੀ ਹੈ, ਜੋ ਇੱਕ - ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਬੇਸ਼ੱਕ ਇਹ ਭਿਆਨਕ ਬੀਮਾਰੀ ਹੈ, ਜਿਸ ਨੇ ਪੂਰੀ ਦੁਨੀਆਂ ਨੂੰ ਇਸ ਨੇ ਜਕੜ ਰੱਖਿਆ ਹੈ ਪਰ ਫਿਰ ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਅਤੇ ਰੋਜ਼ਾਨਾ ਦੀਆਂ ਕੁਝ ਆਦਤਾਂ ਵਿੱਚ ਸੁਧਾਰ ਲਿਆ ਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

ਦੂਜੇ ਪਾਸੇ ਬੱਚਿਆਂ ਦੇ ਦਿਲ ਵਿੱਚ ਕੋਰੋਨਾ ਦਾ ਡਰ ਜਾਂ ਦਹਿਸ਼ਤ ਆਉਣੀ ਠੀਕ ਨਹੀਂ। ਕਿਉਂਕਿ ਇਸ ਨਾਲ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਜਿਵੇਂ ਸਭ ਜਾਣਦੇ ਹਨ ਕਿ ਅੱਜ ਕੱਲ੍ਹ ਕੋਰੋਨਾ ਤੋਂ ਬੱਚਿਆਂ ਦਾ ਬਚਾਅ ਕਰਨ ਲਈ ਸਕੂਲ ਵੀ ਬੰਦ ਰੱਖੇ ਗਏ ਹਨ। ਬੱਚੇ ਲਗਭਗ ਪੂਰਾ ਦਿਨ ਘਰ ਵਿੱਚ ਹੀ ਰਹਿੰਦੇ ਹਨ। ਅਜਿਹੇ ਸਮੇਂ ਮਾਪਿਆਂ ਦੀ ਜ਼ਿੰਮੇਦਾਰੀ ਬਹੁਤ ਵੱਧ ਜਾਂਦੀ ਹੈ। ਬੱਚਿਆਂ ਵਿੱਚ ਸਰੀਰਕ ਅਤੇ ਆਸ-ਪਾਸ ਦੀ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਬੱਚਿਆਂ ਦੇ ਕੋਮਲ ਮਨ ਕਈ ਵਾਰੀ ਚੱਲ ਰਹੇ ਹਾਲਾਤਾਂ ਨੂੰ ਜਲਦੀ ਨਹੀਂ ਸਮਝ ਸਕਦੇ। ਅਜਿਹੀ ਸਥਿਤੀ ਵਿੱਚ ਕੋਰੋਨਾ ਵਰਗੀ ਬੀਮਾਰੀ ਅਤੇ ਇਸ ਤੋਂ ਉਪਜੇ ਹਾਲਾਤਾਂ ਵਿੱਚ ਬੱਚਿਆਂ ਦੇ ਨਿਰਵਿਘਨ ਵਿਕਾਸ ਦੀ ਚਿੰਤਾ ਵੀ ਲਾਜ਼ਮੀ ਹੈ।

ਪੜ੍ਹੋ ਇਹ ਵੀ ਖਬਰ - ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬੱਚਿਆਂ ਨੂੰ ਰੋਜ਼ਾਨਾ ਸਵੇਰੇ ਸਮੇਂ ਸਿਰ ਉੱਠਣ ਦੀ ਆਦਤ ਬਣਾ ਕੇ ਰੱਖਣੀ ਜ਼ਰੂਰੀ ਹੈ। ਦੇਰ ਰਾਤ ਸੌਣਾ ਅਤੇ ਦੇਰ ਤੱਕ ਸੌਣਾ ਸਿਹਤ ਲਈ ਠੀਕ ਨਹੀਂ। ਸਵੇਰੇ ਉੱਠ ਕੇ ਨਿਯਮ ਅਨੁਸਾਰ ਬੱਚਿਆਂ ਨੂੰ ਸਰੀਰ ਦੀ ਸਫਾਈ ਖਾਸ ਕਰਕੇ ਪੇਟ, ਵਾਲ, ਦੰਦਾਂ, ਅੱਖਾਂ ਅਤੇ ਹੱਥਾਂ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਹੁਣ ਬੱਚੇ ਸੋਚਣਗੇ ਇਸ ਵਿੱਚ ਕਿਹੜੀ ਨਵੀਂ ਗੱਲ ਹੈ? ਬਿਲਕੁਲ ਸਹੀ ਬੇਸ਼ੱਕ ਇਨ੍ਹਾਂ ਵਿੱਚ ਕੋਈ ਨਵੀਂ ਗੱਲ ਨਹੀਂ ਪਰ ਫਿਰ ਬੱਚਿਆਂ ਦੇ ਘਰ ਰਹਿਣ ਕਰਕੇ ਅਤੇ ਸਕੂਲ ਨਾ ਜਾਣ ਕਰਕੇ ਆਦਤਾਂ ਬਦਲਣ ਦੀ ਸੰਭਾਵਨਾ ਬਣ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਜਦੋਂ ਬੱਚੇ ਸੋਚਦੇ ਅਸੀਂ ਕਿਹੜਾ ਸਕੂਲ ਜਾਣਾ, ਜਲਦੀ ਉੱਠਣ ਦੀ ਵੀ ਲੋੜ ਨਹੀਂ, ਬਰੱਸ਼ ਕਰਨ, ਪੇਟ ਸਾਫ ਕਰਨ ਜਾਂ ਨਹਾਉਣ ਦੀ ਕਾਹਲੀ ਨਹੀਂ। ਉਸ ਸਮੇਂ ਬੱਚੇ ਬੀਮਾਰੀ ਨੂੰ ਖੁਦ ਬੁਲਾ ਰਹੇ ਹੁੰਦੇ ਹਨ। ਕੋਰੋਨਾ ਵਰਗੀ ਲਾ-ਇਲਾਜ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਪਰ ਉਸ ਲਈ ਸਾਨੂੰ ਖੁਦ ਦਿਮਾਗੀ ਤੌਰ ’ਤੇ ਤਿਆਰ ਰਹਿਣਾ ਪਵੇਗਾ। ਬਿਨਾਂ ਜ਼ਰੂਰਤ ਘਰੋਂ ਬਾਹਰ ਨਾ ਜਾਇਆ ਜਾਵੇ। ਖਾਂਸੀ, ਜ਼ੁਕਾਮ ਜਾਂ ਬੁਖ਼ਾਰ ਵਾਲੇ ਇਨਸਾਨ ਤੋਂ ਨਿਸ਼ਚਿਤ ਦੂਰੀ ਰਹੇ, ਬਜ਼ਾਰੋਂ ਲਿਆਂਦੇ ਸਮਾਨ ਨੂੰ ਇੱਕ ਦਮ ਨਾ ਵਰਤਿਆ ਜਾਵੇ। ਘਰ ਦਾ ਪੱਕਿਆ ਸਾਫ-ਸੁਥਰਾ ਅਤੇ ਸਾਦਾ ਭੋਜਨ ਹੀ ਖਾਧਾ ਜਾਵੇ। ਕੁਲਫ਼ੀ, ਪੀਜ਼ਾ, ਬਰਗਰ ਖਾਣ ਰੇਹੜੀਆਂ ’ਤੇ ਨਾ ਜਾਇਆ ਜਾਵੇ।

ਪੜ੍ਹੋ ਇਹ ਵੀ ਖਬਰ - ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

ਆਪਣੇ ਹੱਥ ਬਾਰ ਬਾਰ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ। ਘਰੋਂ ਬਾਹਰ ਕਿਸੇ ਜ਼ਰੂਰੀ ਕੰਮ ਜਾਣਾ ਪਵੇ ਤਾਂ ਮਾਸਕ ਦੀ ਵਰਤੋਂ ਕੀਤੀ ਜਾਵੇ। ਭੀੜ ਵਾਲੀਆਂ ਥਾਵਾਂ ’ਤੇ ਨਾ ਜਾਇਆ ਜਾਵੇ। ਕਿਸੇ ਦਾ ਵਰਤਿਆ ਕੱਪੜਾ, ਰੁਮਾਲ ਜਾਂ ਤੌਲੀਆ ਦੁਬਾਰਾ ਨਾ ਵਰਤਿਆ ਜਾਵੇ। ਇਸ ਤਰ੍ਹਾਂ ਪਿਆਰੇ ਅਤੇ ਮਾਸੂਮ ਬੱਚੇ ਕੋਰੋਨਾ ਦੀ ਬੀਮਾਰੀ ਦੇ ਦਹਿਸ਼ਤ ਹੇਠ ਦੱਬਣ ਨਾਲੋਂ ਸਮਝਦਾਰੀ ਅਤੇ ਸੂਝਬੂਝ ਨਾਲ ਇਸ ਤੋਂ ਬਚੇ ਰਹਿ ਸਕਦੇ ਹਨ। ਜ਼ਰੂਰਤ ਹੈ ਇਨ੍ਹਾਂ ਭੋਲਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਸਿੱਖਿਆ ਦੀ। ਰੱਬ ਕਰੇ ਮੇਰੇ ਦੇਸ਼ ਦੇ ਆਲੇ ਭੋਲੇ ਤੰਦਰੁਸਤ ਰਹਿਣ। 

PunjabKesari

ਅੰਜੂ ਵ ਰੱਤੀ 
ਹੁਸ਼ਿਆਰਪੁਰ

ਪੜ੍ਹੋ ਇਹ ਵੀ ਖਬਰ -


author

rajwinder kaur

Content Editor

Related News