Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼ ਵਾਲੇ ਸ਼ੱਕਰਪਾਰੇ

01/19/2021 2:10:29 PM

ਨਵੀਂ ਦਿੱਲੀ— ਸਰਦੀਆਂ 'ਚ ਗੁਡ਼ ਖਾਣਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਹ ਵੱਡਿਆਂ ਤੋਂ ਲੈ ਛੋਟੇ ਬੱਚਿਆਂ ਤੱਕ ਸਭ ਨੂੰ ਖਾਣਾ ਚਾਹੀਦਾ ਹੈ। ਅੱਜ ਕੱਲ ਬਾਜ਼ਾਰ 'ਚ ਗੁਡ਼ ਨਾਲ ਬਣੀਆ ਬਹੁਤ ਸਾਰੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਹਨ, ਜੇਕਰ ਤੁਸੀਂ ਵੀ ਬਾਹਰ ਦਾ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਘਰ 'ਚ ਬਣੇ ਸ਼ੱਕਰਪਾਰੇ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਕਿ ਬਣਾਉਣ 'ਚ ਬਹੁਤ ਆਸਾਨ ਹੈ। ਜਾਣੋ ਗੁੜ ਵਾਲੇ ਸ਼ੱਕਰਪਾਰੇ ਬਣਾਉਣ ਦੀ ਵਿਧੀ ਬਾਰੇ ...

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਬਣਾਉਣ ਲਈ ਸਮੱਗਰੀ
ਮੈਦਾ- 300 ਗ੍ਰਾਮ
ਤੇਲ- 80 ਮਿਲੀਲੀਟਰ
ਤੇਲ- 100 ਮਿਲੀਲੀਟਰ 
ਸੌਂਫ- 1 1/2 ਚਮਚਾ
ਗੁੜ- 250 ਗ੍ਰਾਮ

ਇਹ ਵੀ ਪੜ੍ਹੋ:ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਸੌਗੀ, ਬੁਖ਼ਾਰ ਤੋਂ ਇਲਾਵਾ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜ਼ਾਤ
ਬਣਾਉਣ ਦੀ ਵਿਧੀ 
1. 
ਸਭ ਤੋਂ ਪਹਿਲਾਂ ਇਕ ਕੌਲੀ ਲਓ ਉਸ ’ਚ ਮੈਦਾ ਅਤੇ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। 
2. ਫਿਰ ਪਾਣੀ ਪਾ ਕੇ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 10 ਮਿੰਟ ਲਈ ਰੱਖ ਦਿਓ।
3. ਫਿਰ ਆਟੇ ਦਾ ਪੇੜਾ ਲਓ ਅਤੇ ਉਸ ਨੂੰ ਵੇਲ ਲਓ ਅਤੇ ਇਸ ਨੂੰ ਛੋਟੇ-ਛੋਟੇ ਟੁੱਕੜੇ ਕੱਟ ਲਓ। ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਤਲ ਲਓ। 
4. ਫਿਰ ਇਕ ਪੈਨ ਲਓ ਅਤੇ ਉਸ ਵਿਚ ਤੇਲ ਪਾ ਕੇ ਗਰਮ ਕਰ ਲਓ। ਫਿਰ ਇਸ 'ਚ ਸੌਂਫ ਅਤੇ ਗੁੜ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ ਜਦੋਂ ਤੱਕ ਇਹ ਪਿਘਲ ਨਾ ਜਾਵੇ। 
5. ਇਸ 'ਚ ਤਿਆਰ ਕੀਤੇ ਹੋਏ ਸ਼ਕਰਪਾਰੇ ਪਾ ਦਿਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
6. ਗੁੜ ਵਾਲੇ ਸ਼ੱਕਰਪਾਰੇ ਤਿਆਰ ਹਨ। ਇਸ ਨੂੰ ਆਪ ਵੀ ਖਾਓ ਅਤੇ ਪਰਿਵਾਰ ਵਾਲਿਆਂ ਨੂੰ ਵੀ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News