ਘਰ ਦੀ ਰਸੋਈ ''ਚ ਇੰਝ ਬਣਾਓ ਬ੍ਰੋਕਲੀ ਦਾ ਪਰਾਂਠਾ
Sunday, Dec 06, 2020 - 10:04 AM (IST)

ਜਲੰਧਰ: ਸਰਦੀਆਂ ਦੇ ਮੌਸਮ 'ਚ ਹਰ ਘਰ 'ਚ ਆਲੂ-ਗੋਭੀ ਦੇ ਪਰਾਂਠੇ ਜ਼ਰੂਰ ਬਣਦੇ ਹਨ ਪਰ ਤੁਸੀਂ ਜੇਕਰ ਆਲੂ-ਗੋਭੀ ਦੇ ਪਰਾਂਠੇ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਆਪਣੀ ਰਸੋਈ 'ਚ ਟਰਾਈ ਕਰੋ ਬ੍ਰੋਕਲੀ ਦਾ ਪਰਾਂਠਾ। ਇਹ ਇਕ ਲੋਅ ਫੈਟ ਰੈਸਿਪੀ ਹੈ, ਜੋ ਤੁਹਾਡਾ ਭਾਰ ਘੱਟ ਕਰਨ 'ਚ ਤੁਹਾਡੀ ਮਦਦ ਕਰੇਗੀ। ਇਸ ਸੁਆਦਿਸ਼ਟ ਪਰਾਂਠੇ ਨੂੰ ਤੁਸੀਂ ਮਨਪਸੰਦ ਚਟਨੀ, ਅਚਾਰ ਜਾਂ ਕਿਸੇ ਵੀ ਸਬਜ਼ੀ ਨਾਲ ਖਾ ਸਕਦੇ ਹੋ। ਆਓ ਜਾਣਦੇ ਹਾਂ ਬ੍ਰੋਕਲੀ ਦਾ ਪਰਾਂਠਾ ਬਣਾਉਣ ਦੀ ਰੈਸਿਪੀ...
ਇਹ ਵੀ ਪੜ੍ਹੋ:Cooking Tips: ਇੰਝ ਬਣਾਓ ਬਰੈੱਡ ਦਹੀਂ ਵੜਾ
ਸਮੱਗਰੀ
ਬ੍ਰੋਕਲੀ-1
ਆਟਾ-3 ਕੱਪ
ਗਰਮ ਮਸਾਲਾ ਪਾਊਡਰ-1 ਚੁਟਕੀ
ਗੰਢਾ-1 (ਕੱਟਿਆ ਹੋਇਆ)
ਰਿਫਾਇਡ ਆਇਲ ਜਾਂ ਘਿਓ-4 ਵੱਡੇ ਚਮਚੇ
ਮੈਦਾ-2 ਵੱਡੇ ਚਮਚੇ
ਹਰੀਆਂ ਮਿਰਚਾਂ-4 (ਕੱਟੀਆਂ ਹੋਈਆਂ)
ਲੂਣ-1/2 ਚਮਚਾ
ਹਲਦੀ-1 ਚੁਟਕੀ
ਪਾਣੀ ਲੋੜ ਅਨੁਸਾਰ
ਇਹ ਵੀ ਪੜ੍ਹੋ:Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬ੍ਰੋਕਲੀ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਵੱਖਰੇ ਰੱਖ ਦਿਓ। ਇਸ ਤੋਂ ਬਾਅਦ ਇਕ ਪੈਨ 'ਚ ਪਾਣੀ ਪਾ ਕੇ ਉਸ ਨੂੰ ਹੌਲੀ ਅੱਗ 'ਤੇ ਪਕਾਓ। ਪਾਣੀ
ਉਬਲਣ 'ਤੇ ਉਸ 'ਚ ਲੂਣ ਅਤੇ ਕੱਟੀ ਹੋਈ ਬ੍ਰੋਕਲੀ ਪਾ ਦਿਓ। ਫਿਰ ਇਸ 'ਚ ਗੰਢੇ ਗ੍ਰਾਇੰਡ ਕੀਤੀ ਹੋਈ ਬ੍ਰੋਕਲੀ, ਹਰੀ ਮਿਰਚ, ਹਲਦੀ, ਲਸਣ ਦੀਆਂ ਕਲੀਆਂ ਅਤੇ ਗਰਮ ਮਸਾਲਾ ਪਾਊਡਰ ਪਾ ਕੇ ਇਨ੍ਹਾਂ ਸਭ ਚੀਜ਼ਾਂ ਦਾ ਪੇਸਟ ਬਣਾ ਲਓ। ਹੁਣ ਇਕ ਭਾਂਡੇ 'ਚ ਆਟਾ, ਮੈਦਾ, ਲੂਣ, ਤਿਆਰ ਕੀਤਾ ਬ੍ਰੋਕਲੀ ਦਾ ਪੇਸਟ ਮਿਲਾ ਲਓ। ਹੁਣ ਇਨ੍ਹਾਂ ਸਭ ਚੀਜ਼ਾਂ ਨੂੰ ਆਟੇ 'ਚ ਮਿਲਾ ਕੇ ਗੁੰਨ ਲਓ। ਆਟਾ ਤਿਆਰ ਹੋਣ 'ਤੇ ਇਸ ਦੇ ਪਰਾਂਠੇ ਬਣਾਉਣਾ ਸ਼ੁਰੂ ਕਰ ਦਿਓ। ਹੁਣ ਇਨ੍ਹਾਂ ਗਰਮਾ-ਗਰਮ ਪਰਾਂਠਿਆਂ ਨੂੰ ਆਚਾਰ, ਚਟਨੀ,ਦਹੀਂ ਜਾਂ ਸਬਜ਼ੀ ਦੇ ਨਾਲ ਆਪ ਵੀ ਖਾਓ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਖਵਾਓ।