Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

Wednesday, Nov 04, 2020 - 03:49 PM (IST)

Beauty Tips : ਸਰਦੀਆਂ ’ਚ ਰਸੋਈ ਘਰ ਦੀਆਂ ਇਨ੍ਹਾਂ ਚੀਜ਼ਾਂ ਨਾਲ ਰੱਖੋ ਆਪਣੀ ਚਮੜੀ ਦਾ ਧਿਆਨ

ਜਲੰਧਰ (ਬਿਊਰੋ) - ਸਰਦੀਆਂ ਦਾ ਮੌਸਮ ਆਪਣੇ ਨਾਲ ਚਮੜੀ ਸੰਬੰਧੀ ਕਈ ਸਮੱਸਿਆਵਾਂ ਨੂੰ ਨਾਲ ਲੈ ਕੇ ਆਉਂਦਾ ਹੈ। ਉਨ੍ਹਾਂ ਸਮੱਸਿਆਵਾਂ ’ਚੋਂ ਇਕ ਹੈ ‘ਖ਼ੁਸ਼ਕ ਚਮੜੀ’। ਅਸਲ 'ਚ ਇਨ੍ਹੀਂ ਦਿਨੀਂ ਖੁਸ਼ਕ ਹਵਾ ਚਲਦੀ ਹੈ, ਜੋ ਚਮੜੀ ਦੀ ਸਾਰੀ ਨਮੀ ਨੂੰ ਸੋਖ ਲੈਂਦੀ ਹੈ। ਇਸ ਨਾਲ ਚਮੜੀ ਬੇਜਾਨ ਅਤੇ ਰੁਖੀ-ਸੁਕੀ ਦਿੱਸਣ ਲੱਗਦੀ ਹੈ। ਖ਼ੁਸ਼ਕੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ, ਜਦਕਿ ਸਾਡੀ ਰਸੋਈ 'ਚ ਹੀ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਸਰਦੀਆਂ ਦੇ ਮੌਸਮ 'ਚ ਚਮੜੀ ਨੂੰ ਡ੍ਰਾਈ ਨਹੀਂ ਹੋਣ ਦਿੰਦੀਆਂ।

1. ਨਾਰੀਅਲ ਤੇਲ ਨਾਲ ਮਾਲਿਸ਼
ਚਮੜੀ 'ਚ ਨਮੀ ਬਰਕਰਾਰ ਰੱਖਣ ਲਈ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਚਮੜੀ ਦੀ ਡ੍ਰਾਈਨੈੱਸ ਦੂਰ ਹੁੰਦੀ ਹੈ। ਰੋਜ਼ਾਨਾ ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਬਲੱਡ ਸਰਕੁਲੇਸ਼ਨ ਠੀਕ ਹੋਣ ਦੇ ਨਾਲ ਹੀ ਰੰਗਤ 'ਚ ਵੀ ਨਿਖਾਰ ਆਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

2. ਵੇਸਣ ਅਤੇ ਤੇਲ
ਵੇਸਣ, ਤੇਲ ਅਤੇ ਮਲਾਈ ਮਿਲਾ ਕੇ ਚਿਹਰੇ 'ਤੇ ਲਗਾਓ। ਇਹ ਰੁਖੀ ਚਮੜੀ ਨੂੰ ਸਾਫ ਰੱਖਣ ਦਾ ਸਭ ਤੋਂ ਪੁਰਾਣਾ ਅਤੇ ਘਰੇਲੂ ਨੁਸਖਾ ਹੈ। ਸਰਦੀਆਂ 'ਚ ਸਾਬਣ ਦੀ ਵਰਤੋਂ ਕਰਨ ਦੀ ਥਾਂ 'ਤੇ ਪੈਕ ਦੀ ਵਰਤੋਂ ਕਰੋ।

ਪੜ੍ਹੋ ਇਹ ਵੀ ਖ਼ਬਰ - karwa chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ

3. ਰੁਖੀ ਚਮੜੀ ਲਈ ਪੈਕ
ਸਰਦੀਆਂ 'ਚ ਚਮੜੀ ਨੂੰ ਨਰਮ ਬਣਾਈ ਰੱਖਣ ਲਈ 1 ਚੱਮਚ ਸ਼ਹਿਦ, ਦੋ ਵੱਡੇ ਚੱਮਚ ਮਿਲਕ ਪਾਊਡਰ ਅਤੇ ਇਕ ਅੰਡੇ ਦੀ ਜਰਦੀ ਮਿਲਾ ਕੇ ਚਿਹਰੇ 'ਤੇ 20 ਮਿੰਟ ਲਈ ਲਗਾਓ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ।

ਪੜ੍ਹੋ ਇਹ ਵੀ ਖ਼ਬਰ - karwa chauth 2020: ਸੁਹਾਗਣਾਂ ਥਾਲੀ ’ਚ ਜ਼ਰੂਰ ਰੱਖਣ ਇਹ ਚੀਜ਼ਾਂ, ਜਾਣੋ ਪੂਜਾ ਕਰਨ ਦਾ ਸ਼ੁੱਭ ਮਹੂਰਤ

4. ਚਮੜੀ 'ਚ ਨਮੀ ਬਰਕਰਾਰ ਰੱਖਣ ਲਈ
ਚਮੜੀ 'ਚ ਨਮੀ ਨੂੰ ਬਰਕਰਾਰ ਰੱਖਣ ਲਈ ਆਪਣੀ ਡਾਈਟ 'ਚ ਬਾਦਾਮ ਦੁੱਧ, ਪਨੀਰ ਅਤੇ ਘਿਉ ਨੂੰ ਸ਼ਾਮਲ ਕਰੋ। ਇਸ ਦੇ ਨਾਲ ਹੀ ਦਿਨ 'ਚ ਘੱਟ ਤੋਂ ਘੱਟ 7 ਗਲਾਸ ਪਾਣੀ ਜ਼ਰੂਰ ਪੀਓ।

ਪੜ੍ਹੋ ਇਹ ਵੀ ਖ਼ਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ


author

rajwinder kaur

Content Editor

Related News