ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

Sunday, Jun 21, 2020 - 11:01 AM (IST)

ਸੰਜੀਵ ਸਿੰਘ ਸੈਣੀ, ਮੁਹਾਲੀ  

ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਨ। ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਮਾਂ ਬਾਪ ਦਾ ਜ਼ਿੰਦਗੀ ਵਿੱਚ ਕੀ ਰੋਲ ਹੁੰਦਾ ਹੈ। ਕਿਸੇ ਨੇ ਸਹੀ ਹੀ ਕਿਹਾ ਹੈ" ਮਾਵਾਂ ਠੰਢੀਆਂ ਛਾਵਾਂ"। ਜਦੋਂ ਕੋਈ ਬੱਚਾ ਆਪਣੀ ਮੰਜ਼ਿਲ ਨੂੰ ਸਰ ਕਰਦਾ ਹੈ ਤਾਂ ਉਸ ਦੇ ਪਿੱਛੇ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ। ਜਦੋਂ ਬੱਚਾ ਅਜੇ ਕੁਝ ਦਿਨਾਂ ਦਾ ਹੀ ਹੁੰਦਾ ਹੈ ਮਾਂ ਆਪ ਗਿੱਲੇ ਵਿੱਚ ਪੈਂਦੀ ਹੈ ਤੇ ਆਪਣੇ ਬੱਚੇ ਨੂੰ ਸੁੱਕੇ ਵਿੱਚ ਸੁਆਉਂਦੀ ਹੈ ਕਿ ਕਿਤੇ ਉਸ ਦਾ ਬੱਚਾ ਗਿਲੇ ਥਾਂ ’ਤੇ ਪੈ ਕੇ ਬੀਮਾਰ ਨਾ ਹੋ ਜਾਵੇ। ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਂ ਸ਼ਬਦ ਦਾ ਉਚਾਰਨ ਕਰਦਾ ਹੈ। 

ਜਦੋਂ ਉਹ ਸਕੂਲ ਜਾਣ ਲੱਗ ਜਾਂਦਾ ਹੈ ਤਾਂ ਘਰ ਵਾਪਸ ਆ ਕੇ ਤਾਂ ਸਭ ਤੋਂ ਪਹਿਲਾ ਮਾਂ ਨੂੰ ਹੀ ਯਾਦ ਕਰਦਾ ਹੈ ਅਤੇ ਆਲੇ-ਦੁਆਲੇ ਉਸ ਨੂੰ ਦੇਖਦਾ ਹੈ। ਮਾਂ ਦਿਖਾਈ ਨਾ ਦੇਣ ’ਤੇ ਬੱਚਾ ਕਹਿੰਦਾ ਹੈ ਕਿ ਮਾਂ ਤੂੰ ਕਿੱਥੇ ਹੈ। ਪਿਤਾ ਦੇ ਅਰਮਾਨ ਹੁੰਦੇ ਹਨ ਕਿ ਉਸ ਦਾ ਬੱਚਾ ਦੁਨੀਆ ’ਚ ਉਸ ਤੋਂ ਵੀ ਜ਼ਿਆਦਾ ਲਾਇਕ ਬਣੇ। ਕਿੰਨੀ ਮਿਹਨਤਾਂ ਕਰਕੇ ਤੰਗੀਆਂ ਕੱਟ ਕੇ ਮਾਂ-ਬਾਪ ਆਪਣੇ ਦਿਲ ਦੇ ਟੁਕੜੇ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਦੇ ਹਨ। ਮਾਂ ਬਾਪ ਦਾ ਇਹੀ ਸੁਪਨਾ ਹੁੰਦਾ ਹੈ ਕਿ ਕੱਲ੍ਹ ਨੂੰ ਸਾਡਾ ਬੱਚਾ ਸਾਡੇ ਤੋਂ ਵੀ ਚਾਰ ਗੁਣਾ ਅੱਗੇ ਵਧੇ। ਬਾਪ ਥੋੜ੍ਹਾ ਸਖਤ ਸੁਭਾਅ ਦਾ ਹੁੰਦਾ ਹੈ ਮਾਂ ਨੂੰ ਇਹ ਹੁੰਦਾ ਹੈ ਕਿ ਮੈਂ ਆਪਣੇ ਬੱਚੇ ਦੇ ਸਾਰੇ ਲਾਡ ਚਾਅ ਪੂਰੇ ਕਰਾਂ।

ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਜੇ ਬੱਚੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਹੀ ਦੱਸਦਾ ਹੈ। ਰਾਤ ਨੂੰ ਚਾਹੇ ਜਿੰਨੇ ਮਰਜ਼ੀ ਵਜੇ ਬੱਚਾ ਘਰ ਆਵੇ, ਮਾਂ ਹਮੇਸ਼ਾ ਜਾਗਦੀ ਹੀ ਰਹਿੰਦੀ ਹੈ ।ਮਾਂ ਬੱਚੇ ਲਈ ਬਹੁਤ ਅਰਦਾਸਾਂ ਕਰਦੀ ਹੈ। ਜਦੋਂ ਬੱਚਾ ਕੋਈ ਮੁਸੀਬਤ ਵਿੱਚ ਹੁੰਦਾ ਹੈ ਤਾਂ ਮਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ, ਜੋ ਪਿਆਰ ਮਾਂ ਬਾਪ ਕਰ ਸਕਦੇ ਹਨ, ਉਹ ਕੋਈ ਵੀ ਨਹੀਂ ਕਰ ਸਕਦਾ । ਆਮ ਦੇਖਿਆ ਹੈ ਕਿ ਜਦੋਂ ਬੱਚਾ ਇਕੱਲਾ ਹੁੰਦਾ ਹੈ, ਉਸ ਦੇ ਹੱਥ ਵਿੱਚ ਰੋਟੀ ਦਾ ਟੁਕੜਾ ਹੁੰਦਾ ਹੈ ਤਾਂ ਕਾਂ ਵੀ ਖੋਹ ਕੇ ਲੈ ਜਾਂਦੇ ਹਨ ਪਰ ਅੱਜ ਉਹ ਸਮਾਂ ਨਹੀਂ ਰਿਹਾ ਹੈ । 

ਆਲਮੀ ਪਿਤਾ ਦਿਹਾੜੇ 'ਤੇ ਵਿਸ਼ੇਸ਼ : ‘ਪਿਤਾ ਦਾ ਪਰਛਾਵਾਂ ਘਣਛਾਵੇ ਬੂਟੇ ਤੋਂ ਘੱਟ ਨਹੀਂ ਹੁੰਦਾ’

ਅੱਜ ਕਲ੍ਹ ਦੇ ਬੱਚੇ ਮਾਂ ਬਾਪ ਦੀ ਕਦਰ ਬਿਲਕੁਲ ਵੀ ਨਹੀਂ ਕਰਦੇ ਹਨ । ਤੰਗ ਆ ਕੇ ਮਾਂ ਬਾਪ ਬੱਚਿਆਂ ਨੂੰ ਜਾਇਦਾਦ ਵਿੱਚੋਂ ਬੇਦਖਲ ਕਰ ਰਹੇ ਹਨ । ਪਿੱਛੇ ਜਿਹੇ ਮਦਰਜ਼ ਡੇ ਮਨਾਇਆ ਗਿਆ। ਉਸ ਦਿਨ ਤਾਂ ਇੰਝ ਲੱਗ ਰਿਹਾ ਸੀ ਕਿ ਸਾਰੇ ਹੀ ਬਿਰਧ ਆਸ਼ਰਮ ਖਾਲੀ ਹੋ ਜਾਣੇ ਹਨ, ਜੋ ਫੇਸਬੁੱਕ, ਵਟਸਐਪ ’ਤੇ ਮਾਂ ਨਾਲ ਇੰਨੀਆਂ ਸੋਹਣੀਆਂ ਸੋਹਣੀਆਂ ਕੇਕ ਕੱਟਦੇ ਹੋਇਆਂ ਦੀ ਤਸਵੀਰਾਂ ਪਾਈਆਂ ਗਈਆਂ । ਕੁਝ ਦਿਨਾਂ ਬਾਅਦ ਫਾਦਰਸ ਡੇ ਵੀ ਆਉਣਾ  ਹੈ, ਜ਼ਰਾ ਵਿਚਾਰ ਕਰਨ ਵਾਲੀ ਗੱਲ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਮਾਂ ਬਾਪ ਦੀਆਂ ਤਸਵੀਰਾਂ ਖਿੱਚ ਕੇ ਪਾਉਣ ਨਾਲ ਜ਼ਿਆਦਾ ਪਿਆਰ ਅੱਪੜਦਾ ਹੈ। 

ਸੋ ਜਿਉਂਦੇ ਜੀ ਮਾਂ ਬਾਪ ਦੀ ਕਦਰ ਕਰੋ। ਉਨ੍ਹਾਂ ਕੋਲ ਸਮਾਂ ਗੁਜ਼ਾਰੋ। ਮਾਂ ਬਾਪ ਦੀ ਪੈਨਸ਼ਨਰ ਨਾਲ ਪਿਆਰ ਨਾ ਕਰੋ। ਮਾਂ ਬਾਪ ਦੀ ਗੱਲ ਨੂੰ ਮੰਨੋ ।ਘਰ ਵਿੱਚ ਉਨ੍ਹਾਂ ਨੂੰ ਨਾਲ ਬਿਠਾ ਕੇ ਡਾਈਨਿੰਗ ਟੇਬਲ ਤੇ ਖਾਣਾ ਖਾਓ । ਜੇ ਆਪ ਘੁੰਮਣ ਦਾ ਸ਼ੌਕ ਰੱਖਦੇ ਹੋ ਤਾਂ ਮਾਂ -ਬਾਪ ਨੂੰ ਵੀ ਆਪਣੇ ਨਾਲ ਲੈ ਕੇ ਜਾਓ। ਉਨ੍ਹਾਂ ਦਾ ਵੀ ਮਨ ਕਰਦਾ ਹੈ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਨਾਲ ਸਮਾਂ ਗੁਜ਼ਾਰੇ । ਮਾਂ ਬਾਪ ਘਰ ਦੇ ਜਿੰਦਰੇ ਹੁੰਦੇ ਹਨ ।ਸੋ ਕਸਮ ਖਾਈਏ ਕਿ ਸਾਡੇ ਕਰਕੇ ਕਦੇ ਵੀ ਮਾਂ ਬਾਪ ਦੀ ਅੱਖ ਵਿੱਚ ਹੰਝੂ ਨਾ ਆਵੇ।

ਮੱਕੀ ’ਤੇ ਫ਼ਾਲ ਆਰਮੀਵਰਮ ਕੀੜੇ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਖੇਤੀਵਾੜੀ ਵਿਗਿਆਨੀ


rajwinder kaur

Content Editor

Related News