Chicken Vada

06/22/2018 3:40:53 PM

ਮੁੰਬਈ (ਬਿਊਰੋ)— ਸੰਡੇ ਦੇ ਦਿਨ ਫੈਮਿਲੀ ਮੈਂਬਰ ਨੂੰ ਖੁਸ਼ ਕਰਨ ਲਈ ਬਣਾਓ ਚਿਕਨ ਵੜਾ। ਆਸਾਨ ਜਿਹੀ ਵਿਧੀ ਨਾਲ ਬਣਾਓ ਇਹ ਰੈਸਿਪੀ। ਆਓ ਸ਼ੁਰੂ ਕਰਦੇ ਹਾਂ ਚਿਕਨ ਵੜਾ ਬਣਾਉਣ ਦੀ ਤਿਆਰੀ। 
ਸਮੱਗਰੀ—
ਕੀਮਾ ਚਿਕਨ - 250 ਗ੍ਰਾਮ
ਅੰਡਾ - 1
ਗ੍ਰਾਮ ਫਲੋਰ - 45 ਗ੍ਰਾਮ
ਭਿੱਜੀ ਹੋਈ ਛੋਲਿਆ ਦੀ ਦਾਲ - 2 ਚੱਮਚ
ਹਰੀ ਮਿਰਚ ਕੱਟੀ ਹੋਈ - 2 ਚੱਮਚ
ਅਦਰਕ-ਲਸਣ ਦਾ ਪੇਸਟ - 1 ਚੱਮਚ
ਪਿਆਜ਼ - 100 ਗ੍ਰਾਮ
ਧਨੀਆ - 2 ਚੱਮਚ
ਕਰੀ ਪੱਤਾ - 5
ਲਾਲ ਮਿਰਚ - 1 ਚੱਮਚ
ਨਮਕ - 1 ਚੱਮਚ
ਹਲਦੀ - 1/4 ਚੱਮਚ
ਗਰਮ ਮਸਾਲਾ - 1 ਚੱਮਚ
ਤਲਣ ਲਈ ਤੇਲ
ਵਿਧੀ—

1. ਇਕ ਕਟੋਰੀ ਵਿਚ 250 ਗ੍ਰਾਮ ਕੀਮਾ ਚਿਕਨ, 1 ਅੰਡਾ, ਗ੍ਰਾਮ ਫਲੋਰ 45 ਗ੍ਰਾਮ, ਭਿੱਜੀ ਹੋਈ ਛੋਲਿਆਂ ਦੀ ਦਾਲ 2 ਚੱਮਚ, ਹਰੀ ਮਿਰਚ ਕੱਟੀ ਹੋਈ 2 ਚੱਮਚ, 1 ਚੱਮਚ ਅਦਰਕ ਲਸਣ ਪੇਸਟ, 100 ਗ੍ਰਾਮ ਪਿਆਜ਼, 2 ਚੱਮਚ ਧਨੀਆ, 5 ਕਰੀ ਪੱਤੇ, 1 ਚੱਮਚ ਲਾਲ ਮਿਰਚ, 1 ਚੱਮਚ ਨਮਕ, 1/4 ਚੱਮਚ ਹਲਦੀ, 1 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ। (ਵੀਡੀਓ ਦੇਖੋ)
2. ਆਪਣੇ ਹੱਥ ਵਿਚ ਕੁਝ ਮਿਸ਼ਰਣ ਲਓ, ਉਨ੍ਹਾਂ ਨੂੰ ਕਟਲ ਦਾ ਆਕਾਰ ਦਿਓ।
3. ਇਕ ਬਰਤਨ 'ਚ ਤੇਲ ਗਰਮ ਕਰੋ ਅਤੇ ਬਰਾਊਨ ਅਤੇ ਕੁਰਕੁਰਾ ਹੋਣ ਤੱਕ ਤੱਲ ਲਓ।
4. ਸਾਓਸ ਨਾਲ ਗਰਮਾ ਗਰਮ ਸਰਵ ਕਰੋ।

 


Related News