Beauty Tips : ਮੁਲਾਇਮ ਤੇ ਚਮਕਦਾਰ ਚਮੜੀ ਲਈ ਮਲਾਈ ਫੇਸਪੈਕ ਦੀ ਇੰਝ ਕਰੋ ਵਰਤੋਂ, ਵਧੇਗੀ ਖ਼ੂਬਸੂਰਤੀ

02/08/2021 5:02:14 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮਲਾਈ ਖਾਣ ਦਾ ਸ਼ੌਕ ਹੁੰਦਾ ਹੈ ਅਤੇ ਕਈ ਅਜਿਹੇ ਵੀ ਹਨ, ਜੋ ਇਸ ਤੋਂ ਦੂਰ ਰਹਿੰਦੇ ਹਨ। ਕਈ ਲੋਕ ਮੋਟਾਪੇ ਤੋਂ ਬਚਣ ਲਈ ਧ ਦੀ ਮਲਾਈ ਤੋਂ ਪ੍ਰਹੇਜ਼ ਕਰਦੇ ਹਨ। ਦੱਸ ਦੇਈਏ ਕਿ ਮਲਾਈ ਦਾ ਫੇਸਪੈਕ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੈ, ਜੋ ਚਮੜੀ ਨੂੰ ਮੁਲਾਇਮ, ਨਿਖਰੀ ਤੇ ਬੇਦਾਗ ਬਣਾਉਂਦਾ ਹੈ। ਮਲਾਈ ਦਾ ਫੇਸਪੈਕ ਚਿਹਰੇ ਨੂੰ ਜਿੰਨੀ ਨਮੀ ਅਤੇ ਨਿਖਾਰ ਦੇ ਸਕਦਾ ਹੈ, ਕੋਈ ਮਹਿੰਗੀ ਕਰੀਮ ਨਹੀਂ ਦੇ ਸਕਦੀ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਲਾਈ ਦਾ ਤੁਸੀਂ ਆਪਣੇ ਚਿਹਰੇ 'ਤੇ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ.... 

ਵੇਸਣ ਅਤੇ ਮਲਾਈ
ਧੁੱਪ ਦੇ ਕਾਰਨ ਜੇਕਰ ਤੁਹਾਡਾ ਚਿਹਰਾ ਟੈਨ ਹੋ ਗਿਆ ਹੈ ਤਾਂ ਤੁਸੀਂ ਮਲਾਈ ਦੀ ਵਰਤੋਂ ਕਰੋ। ਚਾਹੋ ਤਾਂ ਤੁਸੀਂ ਮਲਾਈ ਨੂੰ ਇੰਜ ਹੀ ਚਿਹਰੇ 'ਤੇ ਲਾ ਕੇ 10 ਮਿੰਟ ਲਈ ਛੱਡ ਦਿਓ ਜਾਂ ਇਸ ਵਿੱਚ ਵੇਸਣ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਿਹਰੇ 'ਤੇ ਲਾਓ। 15-20 ਮਿੰਟ ਬਾਅਦ ਪਾਣੀ ਨਾਲ ਚਿਹਰੇ ਧੋ ਲਓ। ਚੰਗੇ ਨਤੀਜੇ ਲਈ ਹਫ਼ਤੇ ਵਿੱਚ ਦੋ ਵਾਰ ਫੇਸਪੈਕ ਲਗਾਓ।

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

PunjabKesari

ਮਲਾਈ ਅਤੇ ਸ਼ਹਿਦ
ਮਲਾਈ ਬਿਹਤਰੀਨ ਮਾਇਸ਼ਚੁਰਾਈਜ਼ਰ ਹੈ। ਇਸ ਲਈ ਖ਼ੁਸ਼ਕ ਚਮੜੀ ਵਾਲਿਆਂ ਨੂੰ ਮਲਾਈ ਜ਼ਰੂਰ ਲਗਾਉਣੀ ਚਾਹੀਦੀ ਹੈ। ਮਲਾਈ ਵਿੱਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਫਿਰ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਖ਼ੁਸ਼ਕ ਚਮੜੀ ਵਾਲਿਆਂ ਨੂੰ ਇਸ ਫੇਸਪੈਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਿਵ ਜੀ ਦੀ ਪੂਜਾ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਘਰ ਆਵੇਗਾ ਧਨ ਤੇ ਬਣੀ ਰਹੇਗੀ ਬਰਕਤ 

ਮਲਾਈ ਅਤੇ ਓਟਮੀਲ
ਮਲਾਈ ਨਾਲ ਤੁਸੀਂ ਚਮੜੀ ਨੂੰ ਸਕ੍ਰਬ ਕਰ ਸਕਦੇ ਹੋ। ਓਟਮੀਲ ਜਾਂ ਬ੍ਰੈੱਡਕ੍ਰਮਬਸ ਵਿੱਚ ਮਲਾਈ ਮਿਕਸ ਕਰ ਕੇ ਇਸ ਨਾਲ ਸਕ੍ਰਬ ਕਰੋ। ਇਸ ਨਾਲ ਤੁਸੀਂ ਕੂਹਨੀ, ਗਰਦਨ, ਗੋਡੇ, ਪੈਰ ਅਤੇ ਹੱਥਾਂ ਨੂੰ ਸਕ੍ਰਬ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਚਮੜੀ ਬਿਲਕੁਲ ਕੋਮਲ ਅਤੇ ਚਮਕਦਾਰ ਬਣ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

PunjabKesari

ਮਲਾਈ ਅਤੇ ਨਿੰਬੂ
ਮਲਾਈ ਕਲੀਂਜਰ ਦਾ ਕੰਮ ਕਰਦਾ ਹੈ। ਇਸ ਲਈ 1 ਚਮਚ ਮਲਾਈ ਵਿੱਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦਾ 4-5 ਮਿੰਟ ਤੱਕ ਮਸਾਜ ਕਰੋ। ਕੁਝ ਦੇਰ ਇੰਝ ਹੀ ਰਹਿਣ ਦਿਓ, ਫਿਰ ਗਿੱਲੇ ਰੂੰ ਨਾਲ ਚਿਹਰਾ ਪੂੰਝ ਲਓ, ਜਿਸ ਨਾਲ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮਲਾਈ ਅਤੇ ਕੇਸਰ
1 ਕੱਪ ਮਲਾਈ ਵਿੱਚ ਥੋੜ੍ਹਾ ਜਿਹਾ ਕੇਸਰ ਪਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਪੂਰੇ ਸਰੀਰ 'ਤੇ ਲਾਓ। ਫਿਰ ਅੱਧੇ ਘੰਟੇ ਬਾਅਦ ਨਹਾ ਲਓ। ਚਮੜੀ ਮੱਖਣ ਵਾਂਗ ਮੁਲਾਇਮ ਹੋ ਜਾਏਗੀ।

ਮਲਾਈ ਅਤੇ ਹਲਦੀ ਪੈਕ
 ਜੇ ਤੁਹਾਡੀ ਚਮੜੀ ਦੀ ਰੰਗਤ ਫਿੱਕੀ ਪੈ ਗਈ ਅਤੇ ਨਿਖਾਰ ਵੀ ਚਲਾ ਗਿਆ ਹੈ ਤਾਂ ਮਲਾਈ ਵਿੱਚ ਹਲਦੀ ਅਤੇ ਵੇਸਣ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ 'ਤੇ ਲਾ ਕੇ 15 ਮਿੰਟ ਤੱਕ ਛੱਡ ਦਿਓ। ਉਸ ਦੇ ਬਾਅਦ ਪਾਣੀ ਨਾਲ ਧੋ ਲਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

PunjabKesari

ਮਲਾਈ ਅਤੇ ਆਲਿਵ ਆਇਲ
ਇੱਕ ਚਮਚ ਮਲਾਈ ਵਿੱਚ 10 ਬੂੰਦਾਂ ਆਲਿਵ ਆਇਲ ਪਾ ਕੇ ਮਿਕਸ ਕਰੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ 10 ਮਿੰਟ ਦੇ ਲਈ ਛੱਡ ਦਿਓ। ਫਿਰ ਪਾਣੀ ਨਾਲ ਚਿਹਰਾ ਧੋ ਲਓ। ਚਮੜੀ ਕੋਮਲ ਹੋ ਜਾਏਗੀ।

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਮਲਾਈ ਅਤੇ ਚੌਲਾਂ ਦਾ ਆਟਾ
ਇੱਕ ਚਮਚ ਮਲਾਈ ਵਿੱਚ ਇੱਕ ਚਮਚ ਚੌਲਾਂ ਦਾ ਆਟਾ ਪਾ ਕੇ 10 ਬੂੰਦ ਬਾਦਾਮ ਤੇਲ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ 'ਤੇ ਲਾ ਕੇ ਸੁੱਕਣ ਦਿਓ। ਫਿਰ ਹਲਕਾ ਪਾਣੀ ਲਗਾ ਕੇ ਸਕ੍ਰਬ ਦੀ ਤਰ੍ਹਾਂ ਪੈਕ ਨੂੰ ਉਤਾਰੋ। ਇਸ ਨਾਲ ਖ਼ੁਸ਼ਕ ਚਮੜੀ ਬਾਹਰ ਨਿਕਲ ਜਾਏਗੀ ਅਤੇ ਚਮੜੀ ’ਚ ਨਿਖਾਰ ਆਏਗਾ। 

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਪਰੇਸ਼ਾਨੀ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ 

PunjabKesari


rajwinder kaur

Content Editor

Related News