Beauty Tips: ਚਿਹਰੇ ਦੇ ਨਾਲ-ਨਾਲ ਵਾਲ਼ਾਂ ਲਈ ਵੀ ਫ਼ਾਇਦੇਮੰਦ ਹੁੰਦੈ ਗੁਲਾਬ ਜਲ,ਇੰਝ ਕਰੋ ਵਰਤੋਂ

Tuesday, Dec 08, 2020 - 04:20 PM (IST)

ਜਲੰਧਰ: ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸਕਿਨ ਖ਼ੂਬਸੂਰਤ ਹੋਵੇ। ਠੀਕ ਉਸੇ ਤਰ੍ਹਾਂ ਚਿਹਰੇ ਦੀ ਸੁੰਦਰਤਾ ਸਾਡੀ ਪ੍ਰਸਨੈਲਿਟੀ ਦਾ ਮੁੱਖ ਹਿੱਸਾ ਹੈ। ਚਿਹਰੇ 'ਤੇ ਪਿਆ ਛੋਟਾ-ਜਿਹਾ ਦਾਗ ਖ਼ੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ। ਇਸੇ ਲਈ ਗੁਲਾਬ ਜਿਹਾ ਨਿਖਾਰ ਪਾਉਣ ਲਈ ਆਪਣੀ ਸਕਿਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਗੁਲਾਬ ਜਲ ਸਭ ਤੋਂ ਬਿਹਤਰ ਹੈ। ਇਸ 'ਚ ਪਾਏ ਜਾਣ ਵਾਲੇ ਔਸ਼ਦੀ ਗੁਣ ਚਮੜੀ ਸਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਗੁਲਾਬ ਜਲ ਹਰ ਤਰ੍ਹਾਂ ਦੀ ਸਕਿਨ (ਡ੍ਰਾਈ, ਆਇਲੀ, ਨਾਰਮਲ) ਨੂੰ ਸੂਟ ਕਰਦਾ ਹੈ। ਇਸ ਦੀ ਵਰਤੋਂ ਕੁੜੀਆਂ ਹੀ ਨਹੀਂ ਸਗੋਂ ਮੁੰਡੇ ਵੀ ਕਰਦੇ ਹਨ। ਇਸ ਦੇ ਐਂਟੀ-ਬੈਕਟੀਰੀਅਲ ਗੁਣ ਇਨਫੈਕਸ਼ਨ ਨੂੰ ਦੂਰ ਕਰਦੇ ਹਨ। ਜੇਕਰ ਤੁਸੀਂ ਵੀ ਚਮਕਦਾਰ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਦਿਨ ਦੀ ਥਾਂ ਰਾਤ ਨੂੰ ਗੁਲਾਬ ਜਲ ਦੀ ਵਰਤੋਂ ਕਰਨ ਨਾਲ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ

PunjabKesari
-ਗੁਲਾਬ ਜਲ ਲਗਾਉਣ ਨਾਲ ਸਕਿਨ ਦਾ ਪੀ. ਐੱਚ. ਲੈਵਲ ਬੈਂਲੇਸ ਰਹਿੰਦਾ ਹੈ। ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਇਸ ਦੀ ਵਰਤੋਂ ਜ਼ਰੂਰ ਕਰੋ। ਦਰਅਸਲ ਇਹ ਸਕਿਨ 'ਤੇ ਆਇਲ ਆਉਣ ਤੋਂ ਰੋਕਦਾ ਹੈ। ਗੁਲਾਬ ਜਲ ਇਕ ਤਰ੍ਹਾਂ ਦਾ ਕਲੀਂਜਰ ਹੈ, ਜਿਸ ਨਾਲ ਸਕਿਨ 'ਤੇ ਮੌਜੂਦ ਗੰਦਗੀ ਦੂਰ ਹੁੰਦੀ ਹੈ ਅਤੇ ਬੰਦ ਪੋਰਸ ਖੁੱਲ੍ਹਦੇ ਹਨ।
-ਗੁਲਾਬ ਜਲ ਫੇਸ਼ੀਅਲ ਟੋਨਰ ਵਾਂਗ ਕੰਮ ਕਰਦਾ ਹੈ। ਇਸ 'ਚ ਮੌਜੂਦ ਐਸਟ੍ਰੀਜੈਂਟ ਗੁਣ ਪੋਰਸ ਨੂੰ ਟਾਈਟ ਕਰਦੇ ਹਨ। ਮੂੰਹ ਧੋਣ ਤੋਂ ਬਾਅਦ ਗੁਲਾਬ ਜਲ ਨਾਲ ਚਿਹਰੇ ਨੂੰ ਸਾਫ ਕਰੋ।
-ਕੁੜੀਆਂ ਹਮੇਸ਼ਾ ਚਿਹਰੇ 'ਤੇ ਹੋਣ ਵਾਲੇ ਮੁਹਾਸਿਆਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਇਸ ਲਈ ਇਕ ਵੱਡਾ ਚਮਚਾ ਨਿੰਬੂ ਦੇ ਰਸ 'ਚ ਇਕ ਵੱਡਾ ਚਮਚਾ ਗੁਲਾਬ ਜਲ ਮਿਲਾ ਕੇ ਮੁਹਾਸਿਆਂ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਮੁਲਤਾਨੀ ਮਿੱਟੀ 'ਚ ਵੀ ਇਸ ਨੂੰ ਮਿਕਸ ਕਰ ਕੇ ਲਗਾ ਸਕਦੇ ਹੋ। ਇਸ ਨਾਲ ਪੋਰਸ ਸਾਫ ਹੋਣਗੇ ਅਤੇ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ:Health Tips: ਸਿਹਤ ਲਈ ਬੇਹੱਦ ਲਾਭਕਾਰੀ ਹੈ ਮੱਖਣ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ
-ਵੱਧਦੀ ਉਮਰ ਜਾਂ ਫਿਰ ਸਰੀਰ 'ਚ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਚਿਹਰੇ 'ਤੇ ਝੁਰੜੀਆਂ ਪੈਣ ਲੱਗਦੀਆਂ ਹਨ। ਝੁਰੜੀਆਂ ਘੱਟ ਕਰਨ 'ਚ ਵੀ ਗੁਲਾਬ ਜਲ ਮਦਦਗਾਰ ਹੈ। ਨਿੰਬੂ ਦਾ ਰਸ, ਚੰਦਨ ਪਾਊਡਰ ਅਤੇ ਗੁਲਾਬ ਜਲ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਝੁਰੜੀਆਂ ਘੱਟ ਹੋਣਗੀਆਂ।
-ਮੇਕਅੱਪ ਉਤਾਰਨ ਲਈ ਗੁਲਾਬ ਜਲ ਦੀ ਵਰਤੋ ਕਰੋ। ਨਾਰੀਅਲ ਤੇਲ ਦੀਆਂ ਕੁਝ ਬੂੰਦਾਂ 'ਚ ਗੁਲਾਬ ਜਲ ਮਿਕਸ ਕਰੋ। ਇਸ ਮਿਕਸਰ ਨੂੰ ਰੂੰ ਦੀ ਮਦਦ ਨਾਲ ਚਿਹਰਾ ਨੂੰ ਸਾਫ ਕਰੋ।
-ਰਾਤ ਨੂੰ ਸੌਣ ਤੋਂ ਪਹਿਲਾਂ ਗੁਲਾਬ ਜਲ ਨਾਲ ਸਿਰ ਦੀ ਮਾਲਿਸ਼ ਕਰੋ ਅਤੇ ਸਵੇਰੇ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲ਼ ਮੁਲਾਇਮ ਹੋਣਗੇ ਅਤੇ ਸਿੱਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ।
-ਜੇ ਤੁਸੀਂ ਰੁੱਖੇ ਅਤੇ ਬੇਜਾਨ ਵਾਲ਼ਾਂ ਤੋਂ ਪ੍ਰੇਸ਼ਾਨ ਹੋ ਤਾਂ ਗੁਲਾਬ ਜਲ ਦੀ ਵਰਤੋਂ ਕਰੋ। ਗੁਲਾਬ ਜਲ ਅਤੇ ਗਲਿਸਰੀਨ ਨੂੰ ਬਰਾਬਰ ਮਾਤਰਾ 'ਚ ਮਿਕਸ ਕਰ ਲਓ। ਇਸ ਨੂੰ ਸਕੈਲਪ 'ਤੇ ਲਗਾਓ। 10 ਤੋਂ 15 ਮਿੰਟ ਲਈ ਮਸਾਜ ਕਰੋ। ਅੱਧੇ ਘੰਟੇ ਬਾਅਦ ਵਾਲ਼ਾਂਨੂੰ ਧੋ ਲਓ।

PunjabKesari
-ਗੁਲਾਬ ਜਲ ਅਤੇ ਆਲਿਵ ਆਇਲ ਨੂੰ ਮਿਕਸ ਕਰ ਕੇ ਵਾਲ਼ਾਂ 'ਚ ਲਗਾਓ ਅਤੇ ਮਾਲਿਸ਼ ਕਰੋ। ਇਕ ਘੰਟੇ ਬਾਅਦ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ।
-ਗੁਲਾਬ ਜਲ 'ਚ ਮੌਜੂਦ ਤੱਤ ਐਂਟੀ-ਸੈਪਟਿਕ ਦਾ ਕੰਮ ਕਰਦੇ ਹਨ। ਸੜੀ ਹੋਈ ਸਕਿਨ 'ਤੇ ਠੰਡਾ-ਠੰਡਾ ਗੁਲਾਬ ਜਲ ਲਗਾਉਣ ਨਾਲ ਜਲਣ ਤੋਂ ਰਾਹਤ ਮਿਲਦੀ ਹੈ ਅਤੇ ਇਹ ਸੱਟ ਨੂੰ ਛੇਤੀ ਭਰਨ 'ਚ ਮਦਦ ਕਰਦਾ ਹੈ।
-ਤਣਾਅ ਅਤੇ ਦਿਨ ਭਰ ਦੀ ਥਕਾਵਟ ਕਾਰਨ ਕਈ ਵਾਰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਅਜਿਹੇ 'ਚ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ 'ਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਪਾਓ। ਇਸ ਨਾਲ ਆਰਾਮ ਮਿਲੇਗਾ ਅਤੇ ਚੰਗੀ ਨੀਂਦ ਵੀ ਆਵੇਗੀ। ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ।


Aarti dhillon

Content Editor

Related News