Beauty Tips :ਚਿਹਰੇ ਤੋਂ ਬਲੈਕਹੈੱਡਸ ਨੂੰ ਦੂਰ ਕਰੇਗਾ ਨਿੰਬੂ, ਇੰਝ ਕਰੋ ਵਰਤੋਂ

05/08/2021 5:04:59 PM

ਨਵੀਂ ਦਿੱਲੀ- ਗਰਮੀਆਂ ਦੇ ਮੌਸਮ ‘ਚ ਹਮੇਸ਼ਾ ਸਕਿਨ ਆਇਲੀ ਹੋਣ ਦੇ ਕਾਰਨ ਬਲੈਕਹੈੱਡਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸੀ ਦੌਰਾਨ ਜੇ ਸਕਿਨ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਚਿਹਰੇ ‘ਤੇ ਕਿੱਲ, ਮੁਹਾਸੇ ਵੀ ਆਪਣੀ ਜਗ੍ਹਾ ਬਣਾ ਲੈਂਦੇ ਹਨ। ਟੀਨਏਜ ‘ਚ ਖ਼ਾਸ ਤੌਰ ‘ਤੇ ਇਹ ਸਮੱਸਿਆ ਹੋਣੀ ਸ਼ੁਰੂ ਹੁੰਦੀ ਹੈ ਅਤੇ ਸਮੇਂ ਦੇ ਨਾਲ ਵਧਦੀ ਜਾਂਦੀ ਹੈ ਤਾਂ ਆਓ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਕਤੇ ਜੋ ਦਿਵਾਉਣਗੇ ਇਸ ਸਮੱਸਿਆ ਤੋਂ ਛੁਟਕਾਰਾ।
 ਬਲੈਕਹੈੱਡਸ  ਹੋਣ ਦੇ ਕਾਰਨ
 ਬਲੈਕਹੈੱਡਸ ਹਮੇਸ਼ਾ ਸਾਡੇ ਚਿਹਰੇ ‘ਤੇ ਹੁੰਦੇ ਹਨ ਜਿਵੇਂ ਨੱਕ, ਠੋਡੀ ਅਤੇ ਮੱਥੇ ‘ਤੇ ਇਹ ਸਕਿਨ ‘ਤੇ ਕਾਲੇ ਰੰਗ ਦੇ ਦਾਣੇ ਹੁੰਦੇ ਹਨ। ਕਿੱਲਾਂ ਦਾ ਇੱਕ ਸਾਮਾਨ ਰੂਪ, ਬਲੈਕਹੈੱਡਸ ਦੀ ਇੱਕ ਖੁੱਲੀ ਪਰਤ ਹੁੰਦੀ ਹੈ ਜੋ ਕਿ ਗਹਿਰੇ ਰੰਗ ਦੇ ਆਕਸੀਡੇਸ਼ਨ ਦਾ ਨਿਰਮਾਣ ਕਰਦੇ ਹਨ।

PunjabKesari
ਇੰਝ ਪਾਓ  ਬਲੈਕਹੈੱਡਸ ਤੋਂ ਛੁਟਕਾਰਾ
ਬੇਕਿੰਗ ਸੋਡਾ 
ਬੇਕਿੰਗ ਸੋਡਾ ਬਲੈਕਹੈੱਡਸ ਨੂੰ ਦੂਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਚਿਹਰੇ ਦੀ ਸਾਰੀ ਗੰਦਗੀ ਨੂੰ ਬਹੁਤ ਅਸਾਨੀ ਨਾਲ ਸਾਫ਼ ਕਰ ਦਿੰਦਾ ਹੈ। ਇਸ ਦੇ ਲਈ ਤੁਸੀਂ ਇੱਕ ਕੱਚ ਦੀ ਕੌਲੀ ‘ਚ ਇੱਕ ਚਮਚ ਬੇਕਿੰਗ ਸੋਡਾ ਅਤੇ ਥੋੜਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਕੋਟਨ ਨਾਲ ਆਪਣੇ ਬਲੈਕਹੈੱਡਸ ‘ਤੇ ਲਗਾਓ। 10 ਮਿੰਟ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

PunjabKesari
ਦਾਲਚੀਨੀ 
ਮਸਾਲਿਆਂ ‘ਚ ਦਾਲਚੀਨੀ ਵੀ ਬਲੈਕਹੈੱਡਸ ਨੂੰ ਦੂਰ ਕਰਨ ਲਈ ਵੀ ਬਹੁਤ ਫ਼ਾਇਦੇਮੰਦ ਹੈ। ਬਲੈਕਹੈੱਡਸ ਨੂੰ ਸਾਫ਼ ਕਰਨ ਲਈ ਦਾਲਚੀਨੀ ਨੂੰ ਹਲਦੀ ਅਤੇ ਨਿੰਬੂ ਦੇ ਰਸ ਨਾਲ ਲਗਾਓ। 5 ਤੋਂ 10 ਮਿੰਟ ਬਾਅਦ ਇਸ ਨੂੰ ਧੋ ਲਓ।
ਓਟਮੀਲ ਅਤੇ ਦਹੀਂ 
ਓਟਮੀਲ ਅਤੇ ਦਹੀਂ ਨਾਲ ਇੱਕ ਪੇਸਟ ਬਣਾਓ ਫਿਰ ਇਸ ਨੂੰ ਆਪਣੇ ਚਿਹਰੇ ਅਤੇ ਨੱਕ ‘ਤੇ ਚੰਗੀ ਤਰ੍ਹਾਂ ਲਗਾਓ। ਅਜਿਹਾ ਕਰਨ ‘ਤੇ ਵੀ ਬਲੈਕਹੈੱਡਸ ਚਲੇ ਜਾਂਦੇ ਹਨ।

PunjabKesari
ਨਿੰਬੂ ਦਾ ਰਸ
ਨਿੰਬੂ ਦਾ ਰਸ ਵੀ ਬਲੈਕਹੈੱਡਸ ਨੂੰ ਆਸਾਨੀ ਨਾਲ ਸਾਫ ਕਰਦਾ ਹੈ। ਨਿੰਬੂ ‘ਚ ਮੌਜੂਦ ਪੋਸ਼ਕ ਤੱਤ ਅਤੇ ਵਿਟਾਮਿਨ ਸੀ ਸਕਿਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

ਘਰ ‘ਚ ਇਸ ਤਰ੍ਹਾਂ ਬਣਾਓ ਬਲੈਕਹੈੱਡਸ ਮਾਸਕ: 2 ਕੈਪਸੂਲ ਐਕਟੀਵੇਟਿਡ ਚਾਰਕੋਲ, 1/2 ਚਮਚਾ ਬੇਂਟੋਨਾਇਟ ਕਲੇ ਅਤੇ 1 ਚਮਚਾ ਪਾਣੀ ਇੱਕ ਕੱਚ ਦੇ ਭਾਂਡੇ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਚਿਹਰੇ ਨੂੰ ਧੋ ਕੇ ਇਸ ਨੂੰ ਫੇਸ ਮਾਸਕ ਦੀ ਤਰ੍ਹਾਂ ਅਪਲਾਈ ਕਰੋ। ਘੱਟੋ-ਘੱਟ 10 ਮਿੰਟ ਲਈ ਇਸ ਨੂੰ ਲਗਾ ਕੇ ਰੱਖੋ। ਸੁੱਕਣ ਤੋਂ ਬਾਅਦ ਧੋਵੋ। ਹਲਕੇ ਹੱਥਾਂ ਨਾਲ ਚਿਹਰਾ ਪੂੰਝੋ। 15 ਦਿਨਾਂ ‘ਚ ਇਕ ਵਾਰ ਅਜਿਹਾ ਕਰਨ ਨਾਲ ਤੁਹਾਡੇ ਬਲੈਕਹੈੱਡ ਦੂਰ ਹੋ ਜਾਣਗੇ।


Aarti dhillon

Content Editor

Related News