Beauty Tips: ਚਿਹਰੇ 'ਤੇ ਬਣੇ ਬਲੈਕਹੈੱਡਸ ਤੋਂ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ, ਇੰਝ ਕਰੋ ਵਰਤੋਂ
Saturday, Dec 12, 2020 - 01:20 PM (IST)
ਜਲੰਧਰ: ਚਮੜੀ ਦੇ ਰੋਮਾਂ 'ਚ ਜਦੋਂ ਗੰਦਗੀ ਅਤੇ ਤੇਲ ਜੰਮ ਜਾਂਦਾ ਹੈ ਤਾਂ ਬਲੈਕਹੈੱਡਸ ਬਣਨ ਲੱਗਦੇ ਹਨ। ਬਲੈਕਹੈੱਡਸ ਚਿਹਰੇ ਦੀ ਖ਼ੂਬਸੂਰਤੀ ਵਿਗਾੜਣ ਦਾ ਕੰਮ ਕਰਦੇ ਹਨ। ਬਿਊਟੀ ਪ੍ਰਾਡੈਕਟਸ ਦੀ ਵਰਤੋਂ ਦੀ ਬਜਾਏ ਇਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਹਟਾਉਣਾ ਜ਼ਿਆਦਾ ਸਹੀ ਰਹਿੰਦਾ ਹੈ। ਆਓ ਜਾਣਦੇ ਹਾਂ ਬਲੈਕਹੈੱਡਸ ਨੂੰ ਹਟਾਉਣ ਦੇ ਇਹ ਆਸਾਨ ਉਪਾਅ।
ਬੇਕਿੰਗ ਸੋਡਾ: ਬੇਕਿੰਗ ਸੋਡਾ ਮੁਹਾਸਿਆਂ ਤੋਂ ਇਲਾਵਾ ਬਲੈਕਹੈੱਡਸ ਨੂੰ ਵੀ ਦੂਰ ਕਰਨ ਦਾ ਕੰਮ ਕਰਦਾ ਹੈ। 2 ਚਮਚੇ ਪਾਣੀ 'ਚ 1 ਚਮਚਾ ਬੇਕਿੰਗ ਸੋਡਾ ਘੋਲੋ। ਇਸ ਪੇਸਟ ਨੂੰ 15-20 ਮਿੰਟ ਤੱਕ ਚਿਹਰੇ 'ਤੇ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਪੀਓ ਹਲਦੀ ਵਾਲਾ ਦੁੱਧ, ਹੋਣਗੇ ਇਹ ਬੇਮਿਸਾਲ ਫ਼ਾਇਦੇ
ਗ੍ਰੀਨ ਟੀ:ਗ੍ਰੀਨ ਟੀ 'ਚ ਮੌਜੂਦ ਐਂਟੀ-ਆਕਸੀਡੈਂਟ ਡੈੱਡ ਸਕਿਨ ਨੂੰ ਹਟਾਉਂਦੀ ਹੈ ਅਤੇ ਬਲੈਕਹੈੱਡਸ ਨੂੰ ਸਾਫ਼ ਕਰਦੀ ਹੈ। ਪਾਣੀ 'ਚ ਸੁੱਕੀ ਗ੍ਰੀਨ ਟੀ ਦੇ ਕੁਝ ਪੱਤੇ ਪਾ ਕੇ ਪੇਸਟ ਬਣਾਓ ਅਤੇ ਇਸ ਨੂੰ ਕਾਲ਼ੇ ਧੱਬਿਆਂ 'ਤੇ ਲਗਾਓ। 15 ਮਿੰਟ ਬਾਅਦ ਚਿਹਰਾ ਧੋ ਲਓ।
ਆਂਡਾ: ਆਂਡੇ ਦਾ ਸਫੈਦ ਹਿੱਸਾ ਕਾਲ਼ੇ ਧੱਬਿਆਂ ਨੂੰ ਦੂਰ ਕਰਨ 'ਚ ਬਹੁਤ ਕਾਰਗਰ ਹੈ। ਆਂਡੇ ਦੇ ਸਫੈਦ ਹਿੱਸੇ ਨੂੰ ਇਕ ਚਮਚਾ ਸ਼ਹਿਦ 'ਚ ਮਿਲਾਓ। ਚਿਹਰੇ 'ਤੇ ਲਗਾ ਕੇ ਇਸ ਨੂੰ ਸੁੱਕਣ ਦਿਓ ਅਤੇ ਕੁਝ ਸਮੇਂ ਬਾਅਦ ਚਿਹਰਾ ਧੋ ਲਓ। ਇਸ ਨਾਲ ਤੁਹਾਡੇ ਚਿਹਰੇ 'ਤੇ ਚਮਕ ਆ ਜਾਵੇਗੀ।
ਟਮਾਟਰ: ਟਮਾਟਰ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਤੋਂ ਬਲੈਕਹੈੱਡਸ ਨੂੰ ਸਾਫ ਕਰਦਾ ਹੈ। ਸੌਣ ਤੋਂ ਪਹਿਲਾਂ ਚਿਹਰੇ 'ਤੇ ਟਮਾਟਰ ਦਾ ਰਸ ਲਗਾਓ ਅਤੇ ਸਵੇਰੇ ਉੱਠ ਕੇ ਚਿਹਰਾ ਧੋ ਲਓ। ਇਹ ਲਗਾਉਣ ਨਾਲ ਤੁਹਾਡੇ ਚਿਹਰੇ 'ਤੇ ਨਿਖ਼ਾਰ ਆ ਜਾਵੇਗਾ।
ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਦਾਲਚੀਨੀ ਪਾਊਡਰ: 1 ਚਮਚਾ ਦਾਲਚੀਨੀ ਪਾਊਡਰ 'ਚ ਨਿੰਬੂ ਦਾ ਰਸ ਮਿਲਾਓ। ਤੁਸੀਂ ਇਸ 'ਚ ਥੋੜ੍ਹੀ ਜਿਹੀ ਹਲਦੀ ਵੀ ਮਿਲਾ ਸਕਦੇ ਹੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰਾ ਧੋ ਲਓ। ਇਹ ਰੋਮਾਂ 'ਚ ਕਸਾਵਟ ਲਿਆਉਂਦਾ ਹੈ ਅਤੇ ਡੈੱਡ ਸਕਿਨ ਨੂੰ ਹਟਾਉਂਦਾ ਹੈ।
ਨੋਟ: ਚਿਹਰੇ ਦੀ ਖ਼ੂਬਸੂਰਤੀ ਲਈ ਇਨ੍ਹਾਂ ਨੁਸਖ਼ਿਆਂ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਜ਼ਰੂਰ ਦੱਸੋ