Beauty Tips: ਬਦਲ ਰਹੇ ਇਸ ਮੌਸਮ ’ਚ ਕਿਤੇ ਖ਼ਤਮ ਨਾ ਹੋ ਜਾਵੇ ਤੁਹਾਡੇ ‘ਪੈਰਾਂ ਦੀ ਖ਼ੂਬਸੂਰਤੀ’, ਰੱਖੋ ਇੰਝ ਖ਼ਿਆਲ

Wednesday, Oct 07, 2020 - 06:48 PM (IST)

ਜਲੰਧਰ (ਬਿਊਰੋ) - ਸਾਰੀਆਂ ਜਨਾਨੀਆਂ ਆਪਣੇ ਚਿਹਰੇ, ਵਾਲਾਂ ਅਤੇ ਹੱਥਾਂ ਦੀ ਦੇਖਭਾਲ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੀਆਂ ਹਨ। ਜਿਸ ਦੀ ਖੂਬਸੂਰਤੀ ਲਈ ਉਹ ਕਈ ਤਰ੍ਹਾਂ ਦੇ ਤਰੀਕੇ ਅਤੇ ਸਾਜੋ ਸਾਮਾਨ ਦੀ ਵਰਤੋਂ ਕਰਦੀਆਂ ਹਨ। ਚਿਹਰੇ, ਵਾਲਾਂ ਅਚੇ ਹੱਥਾਂ ਦੀ ਦੇਖਭਾਲ ਕਰਦੇ ਹੋਏ ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੇ ਪੈਰਾਂ ਉੱਤੇ ਧਿਆਨ ਹੀ ਨਹੀਂ ਦਿੰਦੀਆਂ। ਸਫਾਈ ਅਤੇ ਦੇਖਭਾਲ ਕਰਨ ਕਰਨ ਦੀ ਥਾਂ ਉਹ ਹਮੇਸ਼ਾ ਪੈਰਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪੈਰਾਂ ਦੀ ਦੇਖਭਾਲ ਸਿਹਤ ਅਤੇ ਤਦਰੁੰਸਤੀ ਦੇ ਲਿਹਾਜ਼ ਨਾਲ ਬਹੁਤ ਅਹਿਮ ਹੁੰਦੀ ਹੈ। ਬਦਲ ਰਹੇ ਮੌਸਮ ਵਿਚ ਵੀ ਤੁਹਾਨੂੰ ਆਪਣੇ ਪੈਰਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ...

ਪੈਰਾਂ ਦੀ ਚਮੜੀ ਰਹੇਗੀ ਕੋਮਲ : 
ਉੱਚੀ ਅੱਡੀ ਦੇ ਜੁੱਤੇ, ਤੰਗ ਜੁੱਤੇ ਅਤੇ ਪੈਰ ਕੱਟਣ ਵਾਲੇ ਜੁੱਤੇ, ਚੱਪਲ ਲਗਾਤਾਰ ਪਹਿਨਣ ਨਾਲ ਪੈਰ ਖ਼ਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਾਡੇ ਪੈਰਾਂ ਦਾ ਇਸਤੇਮਾਲ ਰੋਜ਼ਾਨਾ ਚੱਲਣ, ਉੱਠਣ, ਖੜੇ ਹੋਣ, ਦੌੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਇਨ੍ਹਾਂ ਦੀ ਦੇਖਭਾਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੈਰਾਂ ਦੀ ਦੇਖਭਾਲ ਲਈ ਜ਼ਰੂਰੀ ਹੈ ਕਿ ਹਮੇਸ਼ਾ ਪੈਰਾਂ ਨੂੰ ਅਤੇ ਸੁੱਕੇ ਰੱਖੋ।

PunjabKesari

ਮਾਇਸਚਰਾਇਜਰ ਦੀ ਕਰੋ ਵਰਤੋਂ
ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਤਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾ ਧੋਵੋ ਅਤੇ ਸਾਫ਼ ਕੱਪੜੇ ਨਾਲ ਸਾਫ਼ ਕਰੋ। ਪੈਰਾਂ ਨੂੰ ਧੋਣ ਤੋਂ ਬਾਅਦ ਹਲਕਾ ਜਿਹਾ ਮਾਇਸਚਰਾਇਜਰ ਲਗਾਓ। ਜੇਕਰ ਇਸ ਦੀ ਰੋਜ਼ਾਨਾ ਵਰਤੋਂ ਕਰੋ ਤਾਂ ਚੰਗਾ ਹੋਵੇਗਾ। ਰੋਜ਼ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਨੂੰ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਵਰਤੋਂ। ਇਸ ਨਾਲ ਤੁਹਾਡੇ ਪੈਰ ਅਤੇ ਪੈਰਾਂ ਦੀ ਚਮੜੀ ਕੋਮਲ ਰਹੇਂਗੀ। 

ਪੜ੍ਹੋ ਇਹ ਵੀ ਖਬਰ - ਡਰਾਇਵਰਾਂ ਦੀਆਂ ਅੱਖਾਂ ਦੀ ਘੱਟ ਰੌਸ਼ਨੀ ਭਾਰਤ ਦੇ ਸੜਕੀ ਹਾਦਸਿਆਂ ਦਾ ਵੱਡਾ ਕਾਰਨ, ਜਾਣੋ ਕਿਉਂ

ਅੱਡੀਆਂ ਵਿੱਚ ਪਈ ਦਰਾਰਾਂ ਹੋਣਗੀਆਂ ਦੂਰ 
ਗਰਮ ਪਾਣੀ ਵਿੱਚ ਲੂਣ ਪਾ ਕੇ ਇਸ ਵਿੱਚ ਆਪਣੇ ਪੈਰ 10 ਮਿੰਟ ਤੱਕ ਰੱਖੋ। ਇਸ ਨਾਲ ਤੁਹਾਡੇ ਪੈਰਾਂ ਨੂੰ ਤਾਜਗੀ ਅਤੇ ਥਕਾਵਟ ਤੋਂ ਰਾਹਤ ਮਿਲੇਗੀ। ਜੇਕਰ ਤੁਹਾਡੇ ਅੱਡੀਆਂ ਵਿੱਚ ਡੂੰਘਾ ਦਰਾਰਾਂ ਪੈ ਗਈ ਹੋਣ ਤਾਂ ਹਨ ਤਾਂ ਉਨ੍ਹਾਂ ਨੂੰ ਪੱਥਰ ਦੇ ਬਣੇ ਝਾਵੇਂ ਨਾਲ ਰਗੜ ਕੇ ਸਾਫ਼ ਕਰੋ । ਇਹ ਤੁਹਾਡੇ ਅੱਡੀਆਂ ਵਿੱਚ ਪਏ ਸਪਾਟ ਨੂੰ ਖਤਮ ਕਰ ਦੇਵੇਗਾ।  

ਪੜ੍ਹੋ ਇਹ ਵੀ ਖਬਰ - ਇਨ੍ਹਾਂ ਬੀਮਾਰੀਆਂ ਤੋਂ ਹਮੇਸ਼ਾ ਲਈ ਨਿਜ਼ਾਤ ਪਾਉਣ ਲਈ ਖਾਓ ‘ਮੂਲ਼ੀ’, ਹੋਣਗੇ ਹੈਰਾਨੀਜਨਕ ਫ਼ਾਇਦੇ

PunjabKesari

ਟੈਲਕਮ ਪਾਊਡਰ ਦਾ ਇਸਤੇਮਾਲ ਹੈ ਫ਼ਾਇਦੇਮੰਦ: 
ਆਰਾਮਦਾਇਕ ਜੁੱਤੀਆਂ ਦੀ ਹੀ ਵਰਤੋ ਕਰੋ। ਜੇਕਰ ਤੁਹਾਡਾ ਜੁੱਤਾ ਤੁਹਾਨੂੰ ਕੱਟਦਾ ਹੈ ਤਾਂ ਇਸ ਨੂੰ ਪਹਿਨਣ ਤੋਂ ਬਚੋ। ਸ਼ਾਪਿੰਗ ਕਰਦੇ ਸਮਾਂ ਜਾਂ ਵਾਕਿੰਗ ਕਰਦੇ ਸਮਾਂ ਉੱਚੀ ਅੱਡੀ ਦੇ ਜੁੱਤੇ ਪਹਿਨਣ ਤੋਂ ਬਚੋ। ਜੇਕਰ ਤੁਸੀਂ ਬੰਦ ਜੁੱਤੇ ਪਾਉਂਦੇ ਹੋ ਤਾਂ ਪੈਰ ਉੱਤੇ ਟੈਲਕਮ ਪਾਊਡਰ ਜ਼ਰੂਰ ਲਗਾਓ। ਗਰਮੀ ਦੇ ਮੌਸਮ ਵਿੱਚ ਇਹ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਹ ਤੁਹਾਡੇ ਪੈਰਾਂ ਨੂੰ ਸੁੱਕਾ ਰੱਖੇਗਾ।  

ਪੜ੍ਹੋ ਇਹ ਵੀ ਖਬਰ - ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

ਖੁਰਦਰੇ ਪੈਰਾਂ ਨੂੰ ਇੰਝ ਬਣਾਓ ਕੋਮਲ
ਗਰਮੀ ਦੇ ਮੌਸਮ ਵਿੱਚ ਬੰਦ ਜੁੱਤੀਆਂ ਦੀ ਥਾਂ ਸੈਂਡਲ ਦੀ ਵਰਤੋ ਕਰੋ। ਪੈਰਾਂ ਦੀ ਦੇਖਭਾਲ ਲਈ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਰਸੋਈ ’ਚੋਂ ਸੌਖੇ ਢੰਗ ਨਾਲ ਮਿਲ ਸਕਦੀਆਂ ਹਨ। ਜੇਕਰ ਤੁਹਾਡੇ ਪੈਰ ਖੁਰਦਰੇ ਹਨ ਅਤੇ ਅੱਡੀਆਂ ਫੱਟੀ ਹੋਈਆ ਹਨ ਤਾਂ ਬੇਸਨ ਵਿੱਚ ਨਿੰਬੂ ਦਾ ਰਸ, ਇੱਕ ਚੁਟਕੀ ਹਲਦੀ ਅਤੇ ਮਲਾਈ ਚੰਗੀ ਤਰਾਂ ਮਿਕਸ ਕਰ ਕੇ ਇਸ ਨੂੰ ਫ਼ਰਿਜ ਵਿੱਚ ਠੰਢਾ ਕਰ ਲਵੋ ਫਿਰ ਇਸ ਨੂੰ ਆਪਣੇ ਪੈਰ ਦੀਆਂ ਤਲੀਆਂ ਉੱਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਧੋਵੋ ਲਾਓ ਤੁਹਾਨੂੰ ਤੁਹਾਡੇ ਪੈਰਾਂ ਦੀ ਸੁੰਦਰਤਾ ਦਿਖਾਈ ਦੇਵੇਗੀ।  

ਪੜ੍ਹੋ ਇਹ ਵੀ ਖਬਰ - Beauty Tips : ਮਜ਼ਬੂਤ, ਚਮਕਦਾਰ ਅਤੇ ਲੰਮੇ ਵਾਲਾਂ ਲਈ ਇਸਤੇਮਾਲ ਕਰੋ ਇਹ ਕੁਦਰਤੀ ਕੰਡੀਸ਼ਨਰ

PunjabKesari


rajwinder kaur

Content Editor

Related News