Beauty Tips : ਆਪਣੀਆਂ ਆਈਬ੍ਰੋਅ ਤੇ ਪਲਕਾਂ ਨੂੰ ਸੰਘਣਾ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਜ਼ਰੂਰ ਕਰੋ ਵਰਤੋਂ

02/04/2021 2:06:57 PM

ਜਲੰਧਰ (ਬਿਊਰੋ) - ਚਿਹਰੇ ਦੀ ਖ਼ੂਬਸੂਰਤੀ ਵਧਾਉਣ ’ਚ ਅੱਖਾਂ ਦਾ ਅਹਿਮ ਰੋਲ ਹੁੰਦਾ ਹੈ। ਵੱਡੀਆਂ ਅੱਖਾਂ, ਆਈਬ੍ਰੋਅ ਅਤੇ ਪਲਕਾਂ ਸਭ ਨੂੰ ਪਸੰਦ ਹੁੰਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਅੱਖਾਂ ਖ਼ੂਬਸੂਰਤ ਅਤੇ ਆਕਰਸ਼ਤ ਹੋਣ ਪਰ ਪਲਕਾਂ ਦੀ ਘੱਟ ਗ੍ਰੋਥ ਅਤੇ ਫਿੱਕੀ ਆਈਬ੍ਰੋਅ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਘੱਟ ਕਰ ਦਿੰਦੀਆਂ ਹਨ, ਕਿਉਂਕਿ ਪਲਕਾਂ ਅਤੇ ਆਈਬ੍ਰੋਅ ਨਾਲ ਅੱਖਾਂ ਜ਼ਿਆਦਾ ਖੂਬਸੂਰਤ ਅਤੇ ਸੰਘਣੀਆਂ ਲਗਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜੋ ਮੇਕਅੱਪ ਅਤੇ ਨਕਲੀ ਪਲਕਾਂ ਦਾ ਸਹਾਰਾ ਲੈਂਦੀਆਂ ਹਨ। ਅੱਖਾਂ ਨੂੰ ਸੋਹਣਾ ਦਿਖਾਉਣ ਲਈ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਇਸ ਲਈ ਕੁਦਰਤੀ ਪਲਕਾਂ ਅਤੇ ਆਈਬ੍ਰੋਅ ਜ਼ਿਆਦਾ ਬਹਿਤਰ ਰਹਿੰਦੀਆਂ ਹਨ। ਜੇਕਰ ਤੁਸੀਂ ਪਲਕਾਂ ਅਤੇ ਆਈਬ੍ਰੋਅ ਨੂੰ ਸੰਘਣਾ ਕਰਨਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਢੰਗਾਂ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। 

1. ਪੈਟ੍ਰੋਲਿਅਮ ਜੈੱਲੀ
ਪੈਟ੍ਰੋਲਿਅਮ ਜੈੱਲੀ ਆਪਣੀ ਪਲਕਾਂ ਅਤੇ ਆਈਬ੍ਰੋਅ ਉੱਤੇ ਲਗਾਓ। ਇਸ ਨਾਲ ਵਾਲਾਂ ਗ੍ਰੋਥ ਤੇਜ਼ੀ ਨਾਲ ਵਧੇਗੀ। ਇਸ ਘਰੇਲੂ ਨੁਸਖ਼ੇ ਨਾਲ ਆਪਣੀ ਪਲਕਾਂ ਅਤੇ ਆਈਬ੍ਰੋਅ ਨੂੰ ਸੰਘਣਾ ਅਤੇ ਮਜ਼ਬੂਤ ਬਣਾਓ।

2. ਜੈਤੂਨ ਦਾ ਤੇਲ
ਸੌਂਣ ਤੋਂ ਪਹਿਲਾਂ ਆਪਣੀ ਪਲਕਾਂ ਅਤੇ ਆਈਬ੍ਰੋਅ ਉੱਤੇ ਰੂੰ ਦੀ ਮਦਦ ਨਾਲ ਜੈਤੂਨ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਪੂਰੀ ਰਾਤ ਜੈਤੂਨ ਦੇ ਤੇਲ ਵਿਚ ਮੌਜੂਦ ਵਿਟਾਮਿਨ ਪਲਕਾਂ ਵਿੱਚ ਸਮਾਂ ਜਾਣਗੇ ਅਤੇ ਉਸ ਨਾਲ ਉਨ੍ਹਾਂ ਦੀ ਗ੍ਰੋਥ ਵੀ ਵਧੇਗੀ।

ਪੜ੍ਹੋ ਇਹ ਵੀ ਖ਼ਬਰ -ਜੇਕਰ ਤੁਹਾਨੂੰ ਵੀ ‘ਫਲਾਂ’ ਨੂੰ ਫਰਿੱਜ ਦੇ ਅੰਦਰ ਰੱਖਣ ਦੀ ਹੈ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

3. ਨਿੰਬੂ ਦੇ ਛਿਲਕੇ
ਇਕ ਛੋਟੇ ਜਿਹੇ ਕਟੋਰੇ 'ਚ ਨਿੰਬੂ ਦੇ ਛਿਲਕੇ ਅਤੇ ਜੈਤੂਨ ਦਾ ਤੇਲ ਮਿਲਾਓ। ਫਿਰ ਇਸ ਨੂੰ ਸੁੱਕਣ ਲਈ ਰੱਖ ਦਿਓ। ਸੁੱਕਣ ਤੋਂ ਬਾਅਦ ਨਿੰਬੂ ਦੇ ਇਨ੍ਹਾਂ ਛਿਲਕਿਆਂ ਦਾ ਇਸਤੇਮਾਲ ਆਪਣੀ ਪਲਕਾਂ ਅਤੇ ਆਈਬ੍ਰੋਅ 'ਤੇ ਕਰੋ। ਰਾਤ ਭਰ ਲੱਗਿਆਂ ਰਹਿਣ ਦਿਓ ਅਤੇ ਸਵੇਰੇ ਧੋ ਲਓ।

ਪੜ੍ਹੋ ਇਹ ਵੀ ਖ਼ਬਰ ਰਾਤ ਦੇ ਸਮੇਂ ਜਾਣੋ ਕਿਹੜੇ ਪਾਸੇ ਸੌਣਾ ਸਭ ਤੋਂ ਜ਼ਿਆਦਾ ਸਹੀ ਹੁੰਦਾ ਹੈ ‘ਸੱਜੇ’ ਜਾਂ ‘ਖੱਬੇ’

4. ਐਲੋਵੇਰਾ
ਐਲੋਵੇਰਾ ਦੀ ਮਦਦ ਨਾਲ ਤੁਹਾਨੂੰ ਆਪਣੀ ਪਲਕਾਂ ਨੂੰ ਘਣਾ ਅਤੇ ਸੰਘਣਾ ਬਣਾਉਣ ਵਿਚ ਕਾਫ਼ੀ ਮਦਦ ਮਿਲੇਗੀ। 1 ਚਮਚਾ ਐਲੋਵੇਰਾ ਜੈੱਲ ਲਓ ਫਿਰ ਇਸ 'ਚ ਜੋਜੋਵਾ ਦਾ ਤੇਲ ਮਿਲਾ ਲਓ। ਮਿਲਾਉਣ ਤੋਂ ਬਾਅਦ ਇਸ ਨੂੰ ਆਪਣੀ ਪਲਕਾਂ ਅਤੇ ਆਈਬਰੋਂ 'ਤੇ ਲਗਾਓ। ਜਿਸ ਤਰ੍ਹਾਂ ਤੁਸੀਂ ਮਸਕਾਰੇ ਦਾ ਇਸਤੇਮਾਲ ਕਰਦੇ ਹੋ। ਉਂਝ ਹੀ ਇਸ ਮਿਸ਼ਰਣ ਨੂੰ ਲਗਾਓ।15 ਮਿੰਟ ਬਾਅਦ ਇਸ ਨੂੰ ਸਾਫ਼ ਕਰ ਦਿਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

5. ਗ੍ਰੀਨ-ਟੀ
ਅੱਧਾ ਕੱਪ ਗ੍ਰੀਨ-ਟੀ ਬਣਾਓ ਅਤੇ ਉਸ ਵਿਚ ਚੀਨੀ ਨਾ ਪਾਓ। ਇਸ ਨੂੰ ਠੰਡਾ ਹੋਣ ਦਿਓ ਅਤੇ ਰੂੰ ਦੀ ਮਦਦ ਨਾਲ ਇਸ ਨੂੰ ਆਪਣੀਆਂ ਪਲਕਾਂ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਸੁੱਕਣ ਤੋਂ ਬਾਅਦ ਧੋ ਲਓ।

6. ਵੈਸਲੀਨ
ਜੇਕਰ ਤੁਸੀ ਕਿਸੇ ਪ੍ਰਕਾਰ ਦਾ ਤੇਲ ਨਹੀਂ ਲਗਾਉਣਾ ਚਾਹੁੰਦੇ ਤਾਂ ਵੈਸਲੀਨ ਇਸ ਦਾ ਬਿਹਤਰ ਵਿਕਲਪ ਹੈ। ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਅਪਣੀ ਪਲਕਾਂ ਉਤੇ ਵੈਸਲੀਨ ਲਗਾਓ। ਉਸ ਤੋਂ ਬਾਅਦ ਸਵੇਰੇ ਉਠਦੇ ਹੀ ਪਲਕਾਂ ਉਤੇ ਹਲਕੇ ਗਰਮ ਪਾਣੀ ਦੇ ਛਿੱਟੇ ਮਾਰ ਕੇ ਸਾਫ਼ ਕਰੋ, ਨਹੀਂ ਤਾਂ ਪੂਰੇ ਦਿਨ ਉਹ ਚਿਪਚਿਪ ਕਰਦੀਆਂ ਰਹਿਣਗੀਆਂ।

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਪਰੇਸ਼ਾਨੀ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ 

7. ਕੈਸਟਰ ਤੇਲ 
ਰਾਤ ਨੂੰ ਸੋਂਦੇ ਸਮੇਂ ਹਰ ਰੋਜ ਅਪਣੀ ਪਲਕਾਂ ਉਤੇ ਇਸ ਤੇਲ ਨੂੰ ਲਗਾਓ। ਚਾਹੋ ਤਾਂ ਤੇਲ ਨੂੰ ਹਲਕਾ ਜਿਹਾ ਗਰਮ ਵੀ ਕਰ ਸਕਦੇ ਹੋ। ਇਸ ਨੂੰ 2 ਮਹੀਨੇ ਤੱਕ ਲਗਾਓ ਅਤੇ ਫਿਰ ਵੇਖੋ ਕਿ ਤੁਹਾਡੀਆਂ ਪਲਕਾਂ ਕਿਸ ਤਰ੍ਹਾਂ ਨਾਲ ਸੰਘਣੀਆਂ ਹੋ ਜਾਂਦੀਆਂ ਹਨ।

8. ਵਿਟਾਮਿਨ-ਈ ਤੇਲ
ਇਕ ਛੋਟਾ ਜਿਹਾ ਆਈਲੈਸ਼ ਬਰਸ਼ ਲਓ ਅਤੇ ਉਸਨੂੰ ਇਸ ਤੇਲ ਵਿਚ ਡਬੋ ਕੇ ਰੋਜਾਨਾ ਅਪਣੀ ਪਲਕਾਂ ਉਤੇ ਲਗਾਓ। ਚਾਹੋ ਤਾਂ ਵਿਟਾਮਿਨ ਈ ਦੀ ਕੁੱਝ ਟੈਬਲੇਟ ਨੂੰ ਕਰਸ਼ ਕਰ ਇਸ ਤੇਲ ਦੇ ਨਾਲ ਮਿਲਾ ਕੇ ਲਗਾ ਸਕਦੇ ਹੋ। ਜੇਕਰ ਤੁਹਾਡੀ ਪਲਕਾਂ ਉਤੇ ਖੁਰਕ ਹੁੰਦੀ ਹੈ ਤਾਂ ਉਹ ਵੀ ਇਸ ਤੇਲ ਨੂੰ ਲਗਾਉਣ ਨਾਲ ਖ਼ਤਮ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News