Beauty Tips: ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਐਲੋਵੇਰਾ ਹੁੰਦੀ ਹੈ ਲਾਹੇਵੰਦ, ਇੰਝ ਕਰੋ ਵਰਤੋਂ
Sunday, Mar 14, 2021 - 04:24 PM (IST)
ਨਵੀਂ ਦਿੱਲੀ— ਐਲਵੋਰਾ ਇਕ ਅਜਿਹਾ ਪੌਦਾ ਹੈ ਜਿਸ ਨੂੰ ਘਰ 'ਚ ਲਗਾਉਣ ਨਾਲ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ। ਐਲੋਵੇਰਾ ਜੈੱਲ ਸਿਹਤ ਦੇ ਨਾਲ ਚਮੜੀ ਦੀਆਂ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਗਰਮੀ ਦੇ ਮੌਸਮ 'ਚ ਚਮੜੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਐਲੋਵੇਰਾ ਜੈੱਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ 'ਚ ਮੋਜੂਦ ਵਿਟਾਮਿਨਸ ਅਤੇ ਮਿਨਰਲਸ ਚਮੜੀ ਨੂੰ ਨਿਖਾਰਣ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਐਲੋਵੇਰਾ ਕਿਸ ਤਰ੍ਹਾਂ ਨਾਲ ਚਮੜੀ ਨੂੰ ਫ਼ਾਇਦਾ ਦੇ ਸਕਦਾ ਹੈ।
ਸਕਰਬਰ ਕਰੋ
ਚਮੜੀ ਨੂੰ ਨਿਖਾਰਣ ਦੇ ਲਈ ਔਰਤਾਂ ਸਕਰਬਰ ਦੀ ਵਰਤੋਂ ਕਰਦੀਆਂ ਹਨ ਪਰ ਮਾਰਕਿਟ 'ਚ ਮਿਲਣ ਵਾਲੇ ਸਕਰਬਰ 'ਚ ਕੈਮੀਕਲਸ ਹੁੰਦੇ ਹਨ ਜਿਸ ਨਾਲ ਚਮੜੀ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ ਅਜਿਹੇ 'ਚ ਐਲੋਵੇਰਾ ਤੋਂ ਕੁਦਰਤੀ ਤਰੀਕੇ ਨਾਲ ਸਕਰਬਰ ਕੀਤਾ ਜਾ ਸਕਦਾ ਹੈ। ਇਸ ਲਈ ਐਲੋਵੇਰਾ ਦੇ ਪੌਦੇ ਤੋਂ ਚਮਚ ਨਾਲ ਥੋੜ੍ਹੀ ਜਿਹੀ ਜੈੱਲ ਕੱਢ ਲਓ। ਫਿਰ ਉਸ 'ਚ 1 ਕੱਪ ਚੀਨੀ ਅਤੇ 2 ਚਮਚੇ ਨਿੰਬੂ ਦਾ ਰਸ ਮਿਲਾ ਕੇ ਮਿਕਸ ਕਰੋ। ਇਸ ਨੂੰ ਸਕਰਬਰ ਦੀ ਤਰ੍ਹਾਂ ਚਿਹਰੇ 'ਤੇ ਲਗਾ ਕੇ ਮਸਾਜ ਕਰੋ। ਇਹ ਮਰੀ ਹੋਈ ਚਮੜੀ ਨੂੰ ਕੱਢਣ 'ਚ ਮਦਦ ਕਰਦਾ ਹੈ ਅਤੇ ਚਮੜੀ ਨੂੰ ਨਿਖਾਰਣ ਦਾ ਕੰਮ ਕਰਦਾ ਹੈ।
ਮੇਕਅੱਪ ਰਿਮੂਵਰ
ਐਲਵੇਰਾ ਜੈੱਲ ਦੀ ਵਰਤੋਂ ਮੇਕਅੱਪ ਉਤਾਰਨ ਲਈ ਵੀ ਕਰ ਸਕਦੇ ਹੋ ਇਸ ਲਈ ਰੂੰ 'ਚ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਦਾ ਮੇਕਅੱਪ ਸਾਫ਼ ਕਰੋ।
ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਫੇਸਪੈਕ
ਪਸੀਨੇ ਦੀ ਵਜ੍ਹਾ ਨਾਲ ਚਮੜੀ ਤੇਲ ਵਾਲੀ ਹੋ ਜਾਂਦੀ ਹੈ ਅਤੇ ਰੰਗ ਵੀ ਕਾਲਾ ਪੈ ਜਾਂਦਾ ਹੈ। ਅਜਿਹੇ 'ਚ 1 ਚਮਚਾ ਵੇਸਣ, ਸੰਤਰੇ ਦੇ ਛਿਲਕੇ ਦਾ ਪਾਊਡਰ, ਦਹੀ ਅਤੇ ਐਲੋਵੇਰਾ ਜੈੱਲ ਲੈ ਕੇ ਇਕ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ। 30 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸ਼ੇਵਿੰਗ ਦੇ ਲਈ
ਐਲੋਵੇਰਾ ਦੀ ਵਰਤੋਂ ਲੜਕੇ ਸ਼ੇਵਿੰਗ ਕਰੀਮ ਦੇ ਤੌਰ 'ਤੇ ਵੀ ਕਰ ਸਕਦੇ ਹਨ। ਇਸ ਲਈ ਡੇਢ ਚਮਚ ਐਲੋਵੇਰਾ ਜੈੱਲ 'ਚ 1 ਚੌਥਾਈ ਕੱਪ ਲਿਕਿਵਡ ਸਾਬਣ, ਬਾਦਾਮ ਦਾ ਤੇਲ, 1 ਚੌਥਾਈ ਕੱਪ ਕੋਸਾ ਪਾਣੀ ਅਤੇ ਵਿਟਾਮਿਨ ਈ ਤੇਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਇਕ ਸ਼ੀਸ਼ੀ 'ਚ ਪਾ ਕੇ ਰੱਖ ਦਿਓ ਅਤੇ ਜਦੋਂ ਸ਼ੇਵ ਕਰਨੀ ਹੋਵੇ ਤਾਂ ਇਸ ਦੀ ਵਰਤੋਂ ਕਰ ਸਕਦੇ ਹੋ।
ਟੈਨਿੰਗ
ਧੁੱਪ 'ਚ ਨਿਕਲਣ ਦੀ ਵਜ੍ਹਾ ਨਾਲ ਚਮੜੀ 'ਤੇ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਐਲੋਵੇਰਾ ਜੈੱਲ 'ਚ ਕੁਝ ਬੂੰਦਾ ਪਾ ਕੇ ਮਿਲਾਓ। ਇਸ ਨੂੰ ਚਿਹਰੇ ਅਤੇ ਸਰੀਰ ਦੇ ਬਾਕੀ ਹਿੱਸਿਆ 'ਤੇ ਲਗਾਓ ਅਤੇ 15 ਮਿੰਟਾਂ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਟੈਨਿੰਗ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।