ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ

06/17/2021 6:41:47 PM

ਜਲੰਧਰ (ਬਿਊਰੋ) - ਅਜੌਕੇ ਸਮੇਂ ਵਿਚ ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਕਾਰਨ ਚਿਹਰੇ 'ਤੇ ਕਿੱਲ ਹੋਣਾ ਆਮ ਗੱਲ ਹੈ। ਦੱਸ ਦੇਈਏ ਕਿ ਮੁੰਡਾ ਹੋਵੇ ਜਾਂ ਕੁੜੀ, ਸਭ ਦੇ ਚਿਹਰੇ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਪ੍ਰਦੂਸ਼ਣ ਅਤੇ ਮਿੱਟੀ ਕਾਰਨ ਕਈ ਤਰ੍ਹਾਂ ਦੇ ਦਾਗ ਅਤੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਅਸੀਂ ਕਈ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਸਮੱਸਿਆਵਾਂ ਅਜਿਹੇ 'ਚ ਇਸ ਨਾਲ ਜੁੜੀ ਕਿਸੇ ਵੀ ਪ੍ਰੇਸ਼ਾਨੀ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਨਾਲ ਕੁਝ ਹੀ ਸਮੇਂ 'ਚ ਕਿੱਲ ਬਿਲਕੁੱਲ ਠੀਕ ਹੋ ਜਾਣਗੇ। 

ਨਿੰਬੂ ਦਾ ਰਸ 
ਨਿੰਬੂ ਦਾ ਰਸ ਇਕ ਛੋਟੀ ਕੌਲੀ 'ਚ ਨਿਚੋੜ ਲਓ। ਇਸ 'ਚ ਥੋੜ੍ਹਾ ਨਮਕ ਅਤੇ ਸ਼ਹਿਦ ਮਿਲਾ ਕੇ ਇਕ ਘੋਲ ਤਿਆਰ ਕਰ ਲਓ। 15 ਤੋਂ 20 ਮਿੰਟ ਤੱਕ ਤੁਸੀਂ ਇਸ ਨੂੰ ਚਿਹਰੇ 'ਚ ਲੱਗਿਆ ਰਹਿਣ ਦਿਓ। ਘੋਲ ਦੇ ਸੁੱਕਣ ਦੇ ਬਾਅਦ ਚਮੜੀ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ

ਟਮਾਟਰ 
ਇਕ ਛੋਟੀ ਕੌਲੀ 'ਚ ਦੋ ਚਮਕ ਟਮਾਟਰ ਦਾ ਰਸ ਲਓ। ਹੁਣ ਇਸ 'ਚ ਇਕ ਚਮਚ ਸ਼ਹਿਰ ਅਤੇ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ ਇਕ ਪੇਸਟ ਬਣਾ ਲਓ ਅਤੇ ਪਿੰਪਲਸ 'ਤੇ ਲਗਾਓ। 10 ਮਿੰਟ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਸਾਫ ਪਾਣੀ ਨਾਲ ਚਿਹਰਾ ਧੋ ਲਿਓ

ਹਲਦੀ
ਹਲਦੀ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਕਰਦੀ ਹੈ। ਇਕ ਚਮਚ ਹਲਕੀ ਪਾਊਡਰ ਨੂੰ ਦੁੱਧ ਅਤੇ ਗੁਲਾਬਜਲ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ ਸਿੱਧੇ ਕਿੱਲ 'ਤੇ ਲਗਾਓ। ਉਸ ਉਪਾਅ ਨੂੰ ਲਗਾਤਾਰ 4 ਤੋਂ 5 ਦਿਨ ਕਰੋ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਪਿੰਪਲਸ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ  

 ਸ਼ਹਿਦ
ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਵੀ ਬਹੁਤ ਮਦਦਗਾਰ ਰਹਿੰਦਾ ਹੈ। ਸ਼ਹਿਦ ਨੂੰ ਪਿੰਪਲਸ 'ਤੇ ਲਗਾ ਕੇ ਛੱਡ ਦਿਓ। ਕੁਝ ਦੇਰ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰਕੇ ਹੋਏ ਇਸ ਨੂੰ ਹਟਾ ਲਓ। 15 ਮਿੰਟ ਦੇ ਇਸ ਉਪਾਅ ਨੂੰ ਹਫਤਾ ਭਰ ਲਗਾਤਾਰ ਕਰਨ ਨਾਲ ਪਿੰਪਲਸ ਬਿਲਕੁੱਲ ਖਤਮ ਹੋ ਜਾਣਗੇ। 

ਬੇਕਿੰਗ ਸੋਡਾ 
ਜੇਕਰ ਤੁਹਾਡੀ ਸਕਿਨ ਜ਼ਿਆਦਾ ਸੈਂਸੇਟਿਵ ਹੈ ਤਾਂ ਇਸ ਪੈਕ ਦੀ ਵਰਤੋਂ ਨਾ ਕਰੋ। ਨਾਰਮਲ ਸਕਿਨ ਲਈ ਇਕ ਚਮਚ ਬੇਕਿੰਗ ਸੋਡੇ 'ਚ ਕੁਝ ਮਾਤਰਾ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਬਣਾ ਲਓ ਅਤੇ ਪਿੰਪਲਸ ਦੀ ਥਾਂ 'ਤੇ ਲਗਾਓ। 10 ਮਿੰਟ ਬਾਅਦ ਚਿਹਰਾ ਨੂੰ ਤੁਰੰਤ ਧੋ ਲਓ। 

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ

ਮੁਲਤਾਨੀ ਮਿੱਟੀ
ਕਿੱਲ ਜ਼ਿਆਦਾਤਰ ਆਇਲੀ ਸਕਿਨ 'ਤੇ ਨਿਕਲਦੇ ਹਨ। ਮੁਲਤਾਨੀ ਮਿੱਟੀ ਚਮੜੀ ਦੇ ਐਕਸਟਰਾ ਆਇਲ ਨੂੰ ਖਤਮ ਕਰਕੇ ਕਿੱਲਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। 1 ਚਮਚ ਮੁਲਤਾਨੀ ਮਿੱਟੀ ਨੂੰ ਰੋਜ਼ ਵਾਟਰ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਸੁੱਕਣ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਸੁੱਕਣ ਦੇ ਬਾਅਦ ਸਪੱਜ ਨੂੰ ਗਿੱਲਾ ਕਰਕੇ ਚਿਹਰਾ ਸਾਫ ਕਰ ਲਓ। ਅਜਿਹਾ ਹਫਤੇ 'ਚ ਦੋ ਵਾਰ ਕਰੋ।

ਟੂਥਪੇਸਟ
ਟੂਥਪੇਸਟ ਦੀ ਵਰਤੋਂ ਤੁਸੀਂ ਰੋਜ਼ਾਨਾ ਦੰਦ ਸਾਫ ਕਰਨ ਲਈ ਕਰਦੇ ਹੋ। ਇਸ ਦੀ ਮਦਦ ਨਾਲ ਪਿੰਪਲਸ ਵੀ ਦੂਰ ਕੀਤੇ ਜਾ ਸਕਦੇ ਹਨ। ਕਿੱਲਾਂ 'ਤੇ 5 ਤੋਂ 10 ਮਿੰਟ ਲਈ ਟੂਥਪੇਸਟ ਲਗਾ ਕੇ ਰੱਖੋ। ਸੁੱਕਣ ਤੋਂ ਕੁੱਝ ਦੇਰ ਪਹਿਲਾਂ ਹੀ ਚਿਹਰਾ ਧੋ ਲਓ। ਟੂਥਪੇਸਟ ਸੋਜ਼ ਨੂੰ ਘੱਟ ਕਰਕੇ ਕਿੱਲਾਂ ਨੂੰ ਸੁਕਾਉਣ 'ਚ ਮਦਦ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਲੀਵਰ’ ’ਚ ਦਰਦ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖ਼ੇ


rajwinder kaur

Content Editor

Related News