Beauty Tips: ਘਰ ’ਚ ਇੰਝ ਬਣਾਓ ਨਿੰਮ ਦਾ ਸਾਬਣ, ਵਰਤੋਂ ਕਰਨ ਨਾਲ ਹੋਣਗੇ ਚਿਹਰੇ ਦੇ ਦਾਗ-ਧੱਬੇ ਦੂਰ

05/07/2021 4:50:55 PM

ਨਵੀਂ ਦਿੱਲੀ: ਗਰਮੀਆਂ ’ਚ ਚਮੜੀ ਸਬੰਧੀ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਖ਼ਾਸ ਤੌਰ ’ਤੇ ਜ਼ਿਆਦਾ ਪਸੀਨਾ ਆਉਣ ਨਾਲ ਚਮੜੀ ਦੀ ਇੰਫੈਕਸ਼ਨ, ਖਾਰਸ਼, ਜਲਨ, ਕਿੱਲ-ਮੁਹਾਸੇ ਅਤੇ ਪਿੱਤ ਦੀ ਸਮੱਸਿਆ ਹੁੰਦੀ ਹੈ। ਅਜਿਹੇ ’ਚ ਕੈਮੀਕਲ ਦੀ ਜਗ੍ਹਾ ਹਰਬਲ ਸਾਬਣ ਦੀ ਵਰਤੋਂ ਕਰਨੀ ਬੇਹੱਦ ਕਾਰਗਰ ਰਹੇਗੀ। ਇਸ ਲਈ ਤੁਸੀਂ ਘਰ ’ਚ ਹੀ ਆਸਾਨੀ ਨਾਲ ਨਿੰਮ ਦਾ ਸਾਬਣ ਬਣਾ ਸਕਦੇ ਹੋ। ਨਿੰਮ ’ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ ’ਚ ਨਿੰਮ ਦਾ ਸਾਬਣ ਕੋਮਲਤਾ ਨਾਲ ਚਮੜੀ ਦੀ ਸਫ਼ਾਈ ਕਰਨ ਦੇ ਨਾਲ-ਨਾਲ ਚਮੜੀ ਨੂੰ ਹੈਲਦੀ ਬਣਾਏ ਰੱਖਣ ’ਚ ਮਦਦ ਕਰਦਾ ਹੈ। 

PunjabKesari
ਆਓ ਜਾਣਦੇ ਹਾਂ ਹੋਮਮੇਡ ਨਿੰਮ ਸਾਬਣ ਬਣਾਉਣ ਦਾ ਤਰੀਕਾ
ਬਣਾਉਣ ਲਈ ਸਮੱਗਰੀ
ਨਿੰਮ ਦੀਆਂ ਪੱਤੀਆਂ-1 ਕੱਪ
ਗਲਿਸਰੀਨ ਸਾਬਣ ਲੋੜ ਅਨੁਸਾਰ
ਵਿਟਾਮਿਨ-ਈ ਕੈਪਸੂਲ-2
ਐਸੇਂਸ਼ੀਅਲ ਆਇਲ- 4-5 ਬੂੰਦਾਂ (ਆਪਸ਼ਨਲ)
ਪਲਾਸਟਿਕ ਦੀ ਕੌਲੀ-1 (ਸਾਬਣ ਨੂੰ ਆਕਾਰ ਦੇਣ ਲਈ)

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਇੰਝ ਬਣਾਓ ਨਿੰਮ ਦਾ ਸਾਬਣ
-ਨਿੰਮ ਦੀਆਂ ਪੱਤੀਆਂ ਨੂੰ ਧੋ ਕੇ ਮਿਕਸਰ ’ਚ ਪੀਸ ਕੇ ਗੁੜ੍ਹਾ ਪੇਸਟ ਬਣਾਓ।
-ਹੁਣ ਗਲਿਸਰੀਨ ਸੋਪ ਨੂੰ ਕੱਦੂਕਸ ਕਰੋ ਜਾਂ ਚਾਕੂ ਦੀ ਮਦਦ ਨਾਲ ਬਾਰੀਕ ਕੱਟ ਲਓ।
-ਫਿਰ ਪਲਾਸਟਿਕ ਦੀ ਕੌਲੀ ’ਚ ਥੋੜ੍ਹੀ ਵੈਸਲੀਨ ਲਗਾਓ।
- ਹੁਣ ਗਲਿਸਰੀਨ ਸੋਪ ਨੂੰ ਪਿਘਲਾਓ।
-ਇਸ ਨੂੰ ਲਗਾਤਾਰਾ ਚਮਚ ਨਾਲ ਹਿਲਾਉਂਦੇ ਰਹੋ। 
-ਸਾਬਣ ਦੇ ਪਿਘਲਣ ’ਤੇ ਇਸ ’ਚ  ਵੱਡੇ ਚਮਚੇ ਜਾਂ ਲੋੜ ਅਨੁਸਾਰ ਨਿੰਮ ਦਾ ਪੇਸਟ ਮਿਲਾਓ। 
-ਹੁਣ ਵਿਟਾਮਿਨ-ਈ ਕੈਪਸੂਲ, ਐਸੇਂਸ਼ੀਅਲ ਆਇਲ ਮਿਲਾ ਕੇ ਲਗਾਤਾਰ ਹਿਲਾਉਂਦੇ ਹੋਏ ਉਬਾਲੋ।
-ਮਿਸ਼ਰਣ ਦੇ ਮਿਲ ਜਾਣ ’ਤੇ ਇਸ ਨੂੰ ਅੱਗ ਤੋਂ ਉਤਾਰ ਦਿਓ। 
-ਇਸ ਮਿਸ਼ਰਣ ਨੂੰ ਕੌਲੀ ’ਚ ਪਾ ਕੇ ਜੰਮਣ ਲਈ ਫਰਿਜ਼ ’ਚ ਰੱਖੋ। 
-ਤਿਆਰ ਸਾਬਣ ਨੂੰ ਚਾਕੂ ਦੀ ਮਦਦ ਨਾਲ ਕੌਲੀ ’ਚੋਂ ਕੱਢ ਲਓ। 
-ਲਓ ਜੀ ਤੁਹਾਡਾ ਹੋਮਮੇਡ ਹਰਬਲ ਸਾਬਣ ਬਣ ਕੇ ਤਿਆਰ ਹੈ।

PunjabKesari

ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ 
ਜਾਣੋ ਇਸ ਹਰਬਲ ਸਾਬਣ ਦੇ ਫ਼ਾਇਦੇ
-ਸਭ ਕੁਦਰਤੀ ਚੀਜ਼ਾਂ ਨਾਲ ਤਿਆਰ ਇਹ ਸਾਬਣ ਕੋਮਲਤਾ ਨਾਲ ਚਮੜੀ ਦੀ ਸਫ਼ਾਈ ਕਰੇਗਾ।
-ਖਾਰਸ਼, ਜਲਨ, ਪਿੱਤ ਅਤੇ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਏਗਾ।
-ਸਨਟੈਨ ਦੀ ਸਮੱਸਿਆ ਦੂਰ ਹੋ ਕੇ ਚਿਹਰਾ ਬੇਦਾਗ, ਚਮਕਦਾਰ, ਮੁਲਾਇਮ ਅਤੇ ਜਵਾਨ ਨਜ਼ਰ ਆਵੇਗਾ। 
-ਨਿੰਮ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ, ਦਾਗ-ਧੱਬੇ, ਕਿੱਲ ਮੁਹਾਸੇ, ਕਾਲੇ ਘੇਰੇ ਆਦਿ ਦੀ ਸਮੱਸਿਆ ਦੂਰ ਕਰਨ ’ਚ ਮਦਦ ਕਰਦੇ ਹਨ। 
-ਸਕਿਨ ਇੰਫੈਕਸ਼ਨ ਤੋਂ ਬਚਾਅ ਰਹੇਗਾ। 
-ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਮਿਲੇਗਾ। ਅਜਿਹੇ ’ਚ ਚਮੜੀ ਸਾਫ਼, ਨਿਖਰੀ, ਮੁਲਾਇਮ ਅਤੇ ਜਵਾਨ ਨਜ਼ਰ ਆਵੇਗੀ। 
-ਰੁੱਖੀ ਚਮੜੀ ਦੀ ਸਮੱਸਿਆ ਦੂਰ ਹੋ ਕੇ ਚਮੜੀ ’ਚ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹੇਗੀ। 
-ਗਰਮੀਆਂ ’ਚ ਜ਼ਿਆਦਾ ਪਸੀਨਾ ਆਉਣ ਨਾਲ ਬਦਬੂ ਦੀ ਪਰੇਸ਼ਾਨੀ ਹੁੰਦੀ ਹੈ ਅਜਿਹੇ ’ਚ ਇਸ ਸਾਬਣ ਨੂੰ ਲਗਾਉਣ ਨਾਲ ਫ਼ਾਇਦਾ ਮਿਲੇਗਾ।
-ਇਸ ਸਾਬਣ ਨਾਲ ਮੂੰਹ ਧੋਣ ਅਤੇ ਨਹਾਉਣ ਨਾਲ ਪੂਰਾ ਦਿਨ ਤਾਜ਼ਾ ਮਹਿਸੂਸ ਹੋਵੇਗਾ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News