Beauty Tips: ਅੱਖਾਂ ਹੇਠ ਪਏ ਕਾਲੇ ਘੇਰਿਆਂ ਤੋਂ ਨਿਜ਼ਾਤ ਦਿਵਾਏਗਾ ''ਨਾਰੀਅਲ ਤੇਲ'', ਜਾਣੋ ਵਰਤੋਂ ਦੇ ਢੰਗ
Saturday, Aug 21, 2021 - 03:54 PM (IST)

ਨਵੀਂ ਦਿੱਲੀ- ਖੂਬਸੂਰਤ ਅੱਖਾਂ ਹਰ ਇਕ ਨੂੰ ਪਸੰਦ ਹੁੰਦੀਆਂ ਹਨ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀਆਂ ਅੱਖਾਂ ਆਕਰਸ਼ਿਤ ਅਤੇ ਖੂਬਸੂਰਤ ਹੋਣ ਪਰ ਅੱਖਾਂ ਦੇ ਥੱਲੇ ਪਏ ਕਾਲੇ ਦਾਗ ਤੁਹਾਡੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਨੂੰ ਲੋਕ ਡਾਰਕ ਸਰਕਲ ਕਹਿੰਦੇ ਹਨ। ਇਸ ਸਮੱਸਿਆ ਦਾ ਸਾਹਮਣਾ ਇਕ ਨੂੰ ਨਹੀਂ ਸਗੋ ਬਹੁਤ ਸਾਰੀਆਂ ਕੁੜੀਆਂ ਅਤੇ ਮੁੰਡਿਆ ਨੂੰ ਕਰਨਾ ਪੈਂਦਾ ਹੈ। ਮੇਅਕੱਪ ਰਾਹੀਂ ਤਾਂ ਡਾਰਕ ਸਰਕਲ ਨੂੰ ਲੁਕਾਇਆ ਜਾ ਸਕਦਾ ਹੈ ਪਰ ਹਮੇਸ਼ਾ ਲਈ ਇਨ੍ਹਾਂ ਨੂੰ ਹਟਾਉਣਾ ਮੁਸ਼ਕਲ ਹੁੰਦਾ ਹੈ। ਡਾਰਕ ਸਰਕਲ ਹੋਣ ਦੇ ਕਈ ਕਾਰਨ ਹਨ। ਇਸ ਲਈ ਚੰਗੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਸੀਂ ਕੁੱਝ ਘਰੇਲੂ ਤਰੀਕਿਆਂ ਦੀ ਵੀ ਵਰਤੋਂ ਕਰਕੇ ਡਾਰਕ ਸਰਕਲ ਤੋਂ ਛੁਟਕਾਰਾ ਪਾ ਸਕਦੇ ਹੋ।
1. ਨਾਰੀਅਲ ਦਾ ਤੇਲ
ਡਾਰਕ ਸਰਕਲ ਨੂੰ ਦੂਰ ਕਰਨ ਲਈ ਨਾਰੀਅਲ ਦਾ ਤੇਲ ਬਹੁਤ ਵਧੀਆ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਰੋਜ਼ ਅੱਖਾਂ ਦੇ ਕੋਲ ਨਾਰੀਅਲ ਦਾ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਫਿਰ ਉੱਠਦੇ ਹੀ ਇਸ ਨੂੰ ਪਾਣੀ ਨਾਲ ਧੋ ਲਓ।
2. ਬਦਾਮਾਂ ਦਾ ਤੇਲ
ਇਹ ਤੇਲ ਅੱਖਾਂ ਦੇ ਨੇੜੇ ਵਾਲੀ ਚਮੜੀ ਲਈ ਬਹੁਤ ਵਧੀਆ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਅੱਖਾਂ 'ਤੇ ਬਦਾਮ ਦੇ ਤੇਲ ਦੀ ਮਸਾਜ ਕਰੋ। ਇਸ ਨਾਲ ਡਾਰਕ ਸਰਕਲ ਦੂਰ ਹੋ ਜਾਣਗੇ।
3. ਪੁਦੀਨੇ ਦਾ ਪੇਸਟ
ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਪੁਦੀਨੇ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਓ। ਫਿਰ ਇਸ 'ਚ ਨਿੰਬੂ ਦਾ ਰਸ ਪਾ ਕੇ ਅੱਖਾਂ ਦੇ ਥੱਲੇ ਲਗਾਓ ਅਤੇ 10-15 ਮਿੰਟਾਂ ਬਾਅਦ ਧੋ ਲਓ। ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।
4. ਆਲੂ ਦੀ ਵਰਤੋਂ
ਅੱਖਾਂ ਹੇਠ ਪਏ ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਆਲੂ ਦੀ ਪਤਲੀ ਸਲਾਈਸ ਕੱਟ ਕੇ ਅੱਖਾਂ 'ਤੇ 10-15 ਮਿੰਟ ਰੱਖੋ। ਇਸ ਨਾਲ ਵੀ ਡਾਰਕ ਸਰਕਲ ਦੂਰ ਹੋ ਜਾਣਗੇ। ਇਸ ਪ੍ਰਕਿਰਿਆ ਨੂੰ ਹਫਤੇ 'ਚ 2 ਵਾਰ ਕਰੋ।
5. ਚਾਹ ਦਾ ਪਾਣੀ
ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਚਾਹ ਪੱਤੀ ਨੂੰ ਉੱਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਅੱਖਾਂ ਦੇ ਥੱਲੇ ਅਤੇ ਅੱਖਾਂ ਕੋਲ ਲਗਾ ਲਓ। ਇਸ ਨਾਲ ਅੱਖਾਂ ਦੇ ਕਾਲੇ ਘੇਰੇ ਦੂਰ ਹੋ ਜਾਣਗੇ।
6. ਸ਼ਹਿਦ
ਸ਼ਹਿਦ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ। ਰੋਜ਼ ਅੱਖਾਂ ਦੇ ਥੱਲੇ ਸ਼ਹਿਦ ਲਗਾਉਣ ਨਾਲ ਕਾਲੇ ਘੇਰੇ ਹੋਲੀ-ਹੋਲੀ ਹਲਕੇ ਹੋ ਜਾਂਦੇ ਹਨ।
7. ਕੇਲੇ ਦਾ ਛਿੱਲਕਾ
ਕੇਲੇ ਦੇ ਛਿੱਲਕਿਆਂ ਨੂੰ ਡਾਰਕ ਸਰਕਲ ਵਾਲੀ ਜਗ੍ਹਾ 'ਤੇ ਕੁੱਝ ਦੇਰ ਲਈ ਰੱਖੋ। ਅਜਿਹਾ ਰੋਜ਼ ਕਰੋ, ਇਸ ਨਾਲ ਕਾਲੇ ਘੇਰੇ ਦੂਰ ਹੋ ਜਾਣਗੇ।