Beauty Tips: ਗਰਮੀਆਂ ’ਚ ਬੁੱਲ੍ਹਾਂ ਦਾ ਰੁੱਖ਼ਾਪਣ ਦੂਰ ਕਰਨ ਲਈ ਲਗਾਓ ਹੋਮਮੇਡ ਲਿਪਬਾਮ

Friday, Apr 16, 2021 - 04:39 PM (IST)

Beauty Tips: ਗਰਮੀਆਂ ’ਚ ਬੁੱਲ੍ਹਾਂ ਦਾ ਰੁੱਖ਼ਾਪਣ ਦੂਰ ਕਰਨ ਲਈ ਲਗਾਓ ਹੋਮਮੇਡ ਲਿਪਬਾਮ

ਮੁੰਬਈ: ਗਰਮੀਆਂ ਦੇ ਮੌਸਮ ’ਚ ਚੱਲਣ ਵਾਲੀਆਂ ਗਰਮ ਹਵਾਵਾਂ ਕਾਰਨ ਬੁੱਲ੍ਹਾਂ ਦੇ ਰੁੱਖੇਪਣ ਦੀ ਸਮੱਸਿਆ ਕਾਫ਼ੀ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਇਸ ਦਾ ਇਕ ਕਾਰਨ ਪਾਣੀ ਘੱਟ ਪੀਣਾ ਵੀ ਹੈ। ਦਰਅਸਲ ਭਰਪੂਰ ਪਾਣੀ ਨਾ ਪੀਣ ਨਾਲ ਬੁੱਲ੍ਹਾਂ ਦੀ ਨਮੀ ਖੋਹ ਜਾਂਦੀ ਹੈ ਅਤੇ ਉਹ ਸੁੱਕਣ ਲੱਗਦੇ ਹਨ। ਅਜਿਹੇ ’ਚ ਤੁਹਾਨੂੰ ਭਰਪੂਰ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਹੋਮਮੇਡ ਬਾਮ ਦੀ ਮਦਦ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਥੇ ਅਸੀਂ ਤੁਹਾਨੂੰ ਇਕ ਕੁਦਰਤੀ ਲਿਪਬਾਮ ਬਣਾਉਣ ਦਾ ਤਾਰੀਕਾ ਦੱਸਾਂਗੇ ਜੋ ਬੁੱਲ੍ਹਾਂ ਨੂੰ ਮੁਲਾਇਮ ਰੱਖਣ ਦੇ ਨਾਲ-ਨਾਲ ਗੁਲਾਬੀ ਵੀ ਬਣਾਏਗਾ। 

PunjabKesari
ਸਭ ਤੋਂ ਪਹਿਲਾਂ ਜਾਣੋ ਬੁੱਲ੍ਹ ਕਾਲੇ ਹੋਣ ਦਾ ਕਾਰਨ 
-ਸਹੀ ਤਰੀਕੇ ਨਾਲ ਦੇਖਭਾਲ ਨਾ ਕਰਨਾ
-ਖਰਾਬ ਕੁਆਲਿਟੀ ਦੀ ਲਿਪਸਟਿਕ ਅਤੇ ਪ੍ਰੋਡੈਕਟਸ ਦੀ ਵਰਤੋਂ
-ਬੁੱਲ੍ਹਾਂ ਨੂੰ ਚਬਾਉਣਾ ਜਾਂ ਰਗੜਣਾ
-ਸਿਗਰਟਨੋਸ਼ੀ 
-ਭਰਪੂਰ ਪਾਣੀ ਨਾ ਪੀਣਾ
-ਪੋਸ਼ਕ ਤੱਤਾਂ ਦੀ ਘਾਟ ਕਾਰਨ 

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਕੁਦਰਤੀ ਲਿਪਬਾਮ ਬਣਾਉਣ ਲਈ ਤੁਹਾਨੂੰ ਚਾਹੀਦੈ
ਨਾਰੀਅਲ ਤੇਲ
ਨਿਊਟੇਲਾ ਅੱਧਾ ਚਮਚਾ
ਮੋਮ-1 ਚਮਚਾ
ਇਕ ਕੰਟੇਨਰ ਜਾਂ ਡੱਬੀ 

PunjabKesari
ਬਣਾਉਣ ਦਾ ਤਾਰੀਕਾ
ਇਸ ਲਈ ਇਕ ਪੈਨ ’ਚ ਨਾਰੀਅਲ ਤੇਲ ਗਰਮ ਕਰੋ ਫਿਰ ਇਸ ’ਚ ਨਿਊਟੇਲਾ ਅਤੇ ਮੋਮ ਮਿਲਾ ਕੇ ਕੁਝ ਦੇਰ ਪਕਾਓ। ਜਦੋਂ ਮਿਕਸਚਰ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਉਸ ਨੂੰ ਇਕ ਡੱਬੀ ’ਚ ਪਾ ਦਿਓ। ਹੁਣ ਇਸ ਨੂੰ ਫਰਿੱਜ਼ਰ ’ਚ 10 ਮਿੰਟ ਤੱਕ ਰੱਖ ਦਿਓ। ਲਓ ਤੁਹਾਡਾ ਲਿਪਬਾਮ ਬਣ ਕੇ ਤਿਆਰ ਹੈ। ਹੁਣ ਇਸ ਨੂੰ ਵਰਤੋਂ ਕਰੋ। 
ਕਲਰਡ ਲਿਪਬਾਮ ਬਣਾਉਣ ਲਈ ਤੁਹਾਨੂੰ ਚਾਹੀਦੈ
ਆਈਸ਼ੇਡੋ-(ਤੁਹਾਡਾ ਪਸੰਦੀਦਾ)
ਸ਼ਹਿਦ-ਥੋੜ੍ਹਾ ਜਿਹਾ
ਵੈਸਲੀਨ-1 ਚਮਚਾ
ਕੰਟੇਨਰ, ਡੱਬੀ

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼

PunjabKesari
ਬਣਾਉਣ ਦਾ ਤਾਰੀਕਾ
ਇਸ ਲਈ ਸਭ ਤੋਂ ਪਹਿਲਾਂ ਵੈਸਲੀਨ ਨੂੰ ਓਵਨ ਜਾਂ ਗੈਸ ’ਤੇ 2 ਮਿੰਟ ਲਈ ਗਰਮ ਕਰ ਲਓ। ਹੁਣ ਇਸ ’ਚ ਆਪਣੀ ਪਸੰਦੀਦਾ ਲਿਪ ਸ਼ੇਡ ਲਈ ਆਈਸ਼ੇਡੋ ਦੇ ਟੁੱਕੜੇ ਮਿਲਾਓ। ਮਿਕਸਚਰ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਫਿਰ ਇਸ ’ਚ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰ ਲਓ। ਹੁਣ ਇਸ ਨੂੰ ਕੰਟੇਨਰ ’ਚ ਸਟੋਰ ਕਰ ਲਓ। ਲਓ ਜੀ ਤੁਹਾਡਾ ਕਲਰਡ ਲਿਪਬਾਮ ਬਣ ਤਿਆਰ ਹੈ। ਇਸ ਨੂੰ ਤੁਸੀਂ ਪਾਰਟੀ ਲਈ ਵੀ ਵਰਤ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News