Beauty Tips: ਨਕਲੀ ਮੇਕਅਪ ਪ੍ਰੋਡਕਟ ਵਿਗਾੜ ਸਕਦੇ ਹਨ ਤੁਹਾਡੀ ‘ਖ਼ੂਬਸੂਰਤੀ’, ਵਰਤੋ ਇਹ ਸਾਵਧਾਨੀਆਂ

Sunday, Oct 11, 2020 - 06:19 PM (IST)

Beauty Tips: ਨਕਲੀ ਮੇਕਅਪ ਪ੍ਰੋਡਕਟ ਵਿਗਾੜ ਸਕਦੇ ਹਨ ਤੁਹਾਡੀ ‘ਖ਼ੂਬਸੂਰਤੀ’, ਵਰਤੋ ਇਹ ਸਾਵਧਾਨੀਆਂ

ਜਲੰਧਰ (ਬਿਊਰੋ) - ਅੱਜ ਕੱਲ ਬਾਜ਼ਾਰ ’ਚ ਮੇਕਅਪ ਦੇ ਬਹੁਤ ਸਾਰੇ ਪ੍ਰੋਡਕਟ ਆ ਚੁੱਕੇ ਹਨ, ਜਿਨ੍ਹਾਂ ਦੀ ਵਰਤੋਂ ਵਧੇਰੇ ਕੀਤੀ ਜਾ ਰਹੀ ਹੈ। ਅਸਲੀ ਦੇ ਨਾਲ-ਨਾਲ ਹੁਣ ਬਾਜ਼ਾਰ ਵਿਚ ਨਕਲੀ ਮੇਕਅਪ ਪ੍ਰੋਡਕ‍ਟ ਵੀ ਆਉਣ ਲੱਗ ਪਏ ਹਨ। ਇਨ੍ਹਾਂ ਪ੍ਰੋਡਕਟ ਦੀ ਪਹਿਚਾਣ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਮੇਕਅਪ ਦੇ ਕਿਸੇ ਵੀ ਪ੍ਰੋਡਕ‍ਟ ਨੂੰ ਖ਼ਰੀਦਣ ਸਮੇਂ ਕੁੱਝ ਸਾਵਧਾਨੀ ਜ਼ਰੂਰ ਰੱਖੋ। ਕਿਉਂਕਿ ਨਕਲੀ ਮੇਕਅਪ ਤੁਹਾਡੀ ਚਮੜੀ ਅਤੇ ਚਿਹਰੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਅੱਜ ਕੱਲ੍ਹ ਬਾਜ਼ਾਰ ਵਿਚ ਕਈ ਤਰਾਂ ਦੇ ਮੇਕਅਪ ਪ੍ਰੋਡਕਟਸ ਮਿਲਦੇ ਹਨ।

ਚੰਗੀ ਕਵਾਲਿਟੀ ਦੇ ਕਰਦੇ ਹਨ ਦਾਅਵੇ 
ਬਿਊਟੀ ਪ੍ਰੋਡਕ‍ਟਸ ਦੀ ਵਧਦੀ ਮੰਗ ਦੀ ਵਜ੍ਹਾ ਨਾਲ ਬਾਜ਼ਾਰ ਵਿਚ ਨਕਲੀ ਮੇਕਅਪ ਪ੍ਰੋਡਕਟ ਵੀ ਆਉਣ ਲੱਗੇ ਹਨ। ਅਕ‍ਸਰ ਚੰਗੀ ਕਵਾਲਿਟੀ ਦਾ ਦਾਅਵੇ ਕਰ ਕੇ ਦੁਕਾਨਦਾਰ ਬੇਕਾਰ ਕਵਾਲਿਟੀ ਦੇ ਮੇਕਅਪ ਪ੍ਰੋਡਕਟ ਵੇਚ ਦਿੰਦੇ ਹਨ। ਅਜਿਹੇ ਵਿਚ ਕਿਸੇ ਵੀ ਸਾਮਾਨ ਨੂੰ ਲੈਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਤੇ ਉਹ ਨਕਲੀ ਤਾਂ ਨਹੀਂ ਹੈ।

ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’

ਆਨਲਾਈਨ ਸ਼ਾਪਿੰਗ
ਜਾਣਕਾਰੀ ਦੇ ਅਣਹੋਂਦ ਵਿਚ ਅਕ‍ਸਰ ਲੋਕ ਅਸਲੀ ਅਤੇ ਨਕਲੀ ਮੇਕਅਪ ਪ੍ਰੋਡਕਟ ਦੀ ਪਹਿਚਾਣ ਨਹੀਂ ਕਰ ਪਾਉਂਦੇ ਹਨ। ਉੱਥੇ ਹੀ ਇਨ੍ਹਾਂ ਦੇ ਇਸਤੇਮਾਲ ਕਾਰਨ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ। ਮੇਕਅਪ ਦੇ ਸਾਮਾਨ ਦੀ ਸ਼ਾਪਿੰਗ ਹਮੇਸ਼ਾ ਆਨਲਾਈਨ ਕਰੋ ਤਾਂ ਜ਼ਿਆਦਾ ਚੰਗਾ ਹੋਵੇਗਾ।

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

PunjabKesari

ਐਕ‍ਸਪਾਇਰੀ ਡੇਟ 
ਜੱਦੋ ਕਿਸੇ ਛੋਟੀ ਦੁਕਾਨ ਤੋਂ ਤੁਸੀਂ ਸਾਮਾਨ ਖ਼ਰੀਦਦੇ ਹੋ ਤਾਂ ਉਥੋਂ ਕਈ ਵਾਰ ਤੁਸੀਂ ਡੁਪਲੀਕੇਟ ਸਾਮਾਨ ਖ਼ਰੀਦ ਲੈਂਦੇ ਹਾਂ। ਇਹ ਡੁਪਲੀਕੇਟ ਸਾਮਾਨ ਤੁਹਾਡੀ ਚਮੜੀ ਲਈ ਖ਼ਤਰਨਾਕ ਹੋ ਸਕਦਾ ਹੈ। ਮੇਕਅਪ ਪ੍ਰੋਡਕਟ ਖ਼ਰੀਦਦੇ ਸਮੇਂ ਇਨ੍ਹਾਂ ਦੀ ਐਕ‍ਸਪਾਇਰੀ ਡੇਟ ਜ਼ਰੂਰ ਵੇਖ ਲਵੋ। 

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਮੇਕਅਪ ਨੂੰ ਸੁੰਘ ਕੇ ਜ਼ਰੂਰ ਦੇਖੋ
ਮੇਕਅਪ ਦਾ ਸਾਮਾਨ ਖਰੀਦਣ ਸਮੇਂ ਇਨ੍ਹਾਂ ਦੀ ਦੁਰਗੰਧ ਜ਼ਰੂਰ ਲੈ ਕੇ ਵੇਖ ਲਵੋ। ਜੇਕਰ ਇਨ੍ਹਾਂ ਵਿਚ ਬਦਬੂ ਮਾਰਦੀ ਹੈ ਤਾਂ ਇਹ ਨਾ ਖ਼ਰੀਦੋ। ਕਈ ਵਾਰ ਕੁੱਝ ਪ੍ਰੋਡਕ‍ਟ ਉੱਤੇ ਡਿਸਕਾਊਟ ਦਿੱਤਾ ਜਾਂਦਾ ਹੈ। ਤੁਸੀਂ ਇਸ ਦੇ ਚੱਕਰ ਵਿਚ ਨਾ ਆਓ। ਨਕਲੀ ਮੇਕਅਪ ਅਤੇ ਇਸ ਦੀ ਖ਼ਰਾਬ ਕ‍ਵਾਲਿਟੀ ਦੀ ਵਜ੍ਹਾ ਨਾਲ ਡਿਸ‍ਕਾਉਂਟ ਦਾ ਲਾਲਚ ਦਿੱਤਾ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ ‘ਪੁਦੀਨਾ’, ਜਾਣੋ ਹੋਰ ਵੀ ਫਾਇਦੇ

ਆਫਿਸ਼ੀਅਲ ਵੈੱਬਸਾਈਟ ਤੋਂ ਲਓ ਮੇਕਅਪ ਪ੍ਰੋਡਕਟ ਦੀ ਜਾਣਕਾਰੀ 
ਇੱਕ ਅਹਿਮ ਗੱਲ ਦਾ ਖ਼ਿਆਲ ਰੱਖੋ। ਜੇਕਰ ਤੁਸੀਂ ਕਿਸੇ ਇੱਕ ਬਰਾਂਡ ਦੇ ਮੇਕਅਪ ਪ੍ਰੋਡਕਟ ਦਾ ਯੂਜ਼ ਕਰਦੇ ਹਨ। ਤਾਂ ਉਨ੍ਹਾਂ ਦੇ ਬਾਰੇ ਵਿਚ ਉਨ੍ਹਾਂ ਦੀ ਆਫਿਸ਼ੀਅਲ ਵੈੱਬਸਾਈਟ ਉੱਤੇ ਜਾਣਕਾਰੀ ਲੈ ਸਕਦੇ ਹਨ ਅਤੇ ਆਨਲਾਈਨ ਮੰਗਵਾ ਵੀ ਸਕਦੇ ਹਨ।


author

rajwinder kaur

Content Editor

Related News