ਪਾਰਲਰ ਜਾਣ ਦੀ ਲੋੜ ਨਹੀਂ! ਚਮੜੀ ਦੇ ਨਿਖਾਰ ਲਈ ਇੰਝ ਕਰੋ ਕੌਫ਼ੀ ਪਾਊਡਰ ਦੀ ਵਰਤੋਂ
Saturday, May 16, 2026 - 12:07 PM (IST)
ਬਿਊਟੀ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ, ਪ੍ਰਦੂਸ਼ਣ ਅਤੇ ਗ਼ਲਤ ਖਾਣ-ਪੀਣ ਕਾਰਨ ਚਿਹਰੇ ਦੀ ਕੁਦਰਤੀ ਚਮਕ ਗੁਆਚਦੀ ਜਾ ਰਹੀ ਹੈ। ਲੋਕ ਚਿਹਰੇ ਦੇ ਨਿਖਾਰ ਲਈ ਮਹਿੰਗੇ-ਮਹਿੰਗੇ ਬਿਊਟੀ ਪ੍ਰੋਡਕਟਸ ਅਤੇ ਪਾਰਲਰਾਂ 'ਤੇ ਹਜ਼ਾਰਾਂ ਰੁਪਏ ਖ਼ਰਚ ਕਰਦੇ ਹਨ ਪਰ ਨਤੀਜਾ ਕੁਝ ਖ਼ਾਸ ਨਹੀਂ ਨਿਕਲਦਾ। ਅਜਿਹੀ ਸਥਿਤੀ 'ਚ, ਤੁਹਾਡੀ ਰਸੋਈ 'ਚ ਮੌਜੂਦ 'ਕੌਫ਼ੀ ਪਾਊਡਰ' ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਬਿਊਟੀ ਮਾਹਿਰਾਂ ਮੁਤਾਬਕ ਕੌਫ਼ੀ 'ਚ ਮੌਜੂਦ ਐਂਟੀ-ਆਕਸੀਡੈਂਟਸ ਅਤੇ ਕੈਫੀਨ ਚਮੜੀ ਨੂੰ ਤੁਰੰਤ ਨਿਖਾਰਨ 'ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਚਿਹਰੇ 'ਤੇ ਕੌਫ਼ੀ ਲਗਾਉਣ ਦੇ 5 ਬੇਮਿਸਾਲ ਫਾਇਦੇ :-
ਮਿੰਟਾਂ 'ਚ ਦੂਰ ਹੁੰਦੀ ਹੈ ਟੈਨਿੰਗ
ਤੇਜ਼ ਧੁੱਪ ਕਾਰਨ ਚਿਹਰੇ 'ਤੇ ਆਇਆ ਕਾਲਾਪਨ (ਟੈਨਿੰਗ) ਹਟਾਉਣ ਲਈ ਕੌਫ਼ੀ ਸਭ ਤੋਂ ਵਧੀਆ ਇਲਾਜ ਹੈ। ਕੌਫ਼ੀ ਪਾਊਡਰ 'ਚ ਥੋੜ੍ਹਾ ਜਿਹਾ ਕੱਚਾ ਦੁੱਧ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਮਰੀ ਹੋਈ ਚਮੜੀ ਸਾਫ਼ ਹੋ ਜਾਂਦੀ ਹੈ ਅਤੇ ਰੰਗ ਸਾਫ਼ ਹੁੰਦਾ ਹੈ।
ਅੱਖਾਂ ਦੇ ਕਾਲੇ ਘੇਰੇ ਖ਼ਤਮ
ਦੇਰ ਰਾਤ ਤੱਕ ਜਾਗਣ ਜਾਂ ਫ਼ੋਨ-ਲੈਪਟਾਪ ਦੀ ਵਰਤੋਂ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਜਾਂਦੇ ਹਨ। ਕੌਫ਼ੀ 'ਚ ਕੈਫੀਨ ਹੁੰਦੀ ਹੈ, ਜੋ ਅੱਖਾਂ ਦੇ ਆਲੇ-ਦੁਆਲੇ ਦੇ ਖ਼ੂਨ ਦੇ ਦੌਰੇ ਨੂੰ ਵਧਾਉਂਦੀ ਹੈ। ਕੌਫ਼ੀ 'ਚ ਐਲੋਵੇਰਾ ਜੈੱਲ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਉਣ ਨਾਲ ਡਾਰਕ ਸਰਕਲਜ਼ ਅਤੇ ਸੋਜ ਬਹੁਤ ਜਲਦੀ ਠੰਢੀ ਹੁੰਦੀ ਹੈ।
ਵਧੀਆ ਨੈਚੁਰਲ ਸਕ੍ਰਬ
ਕੌਫ਼ੀ ਦੇ ਛੋਟੇ-ਛੋਟੇ ਦਾਣੇ ਚਿਹਰੇ ਲਈ ਇਕ ਸ਼ਾਨਦਾਰ ਕੁਦਰਤੀ ਸਕ੍ਰਬ ਦਾ ਕੰਮ ਕਰਦੇ ਹਨ। ਇਹ ਚਿਹਰੇ ਦੇ ਬਲੈਕਹੈੱਡਸ ਅਤੇ ਵਾਈਟਹੈੱਡਸ ਨੂੰ ਜੜ੍ਹੋਂ ਬਾਹਰ ਕੱਢਦੇ ਹਨ ਅਤੇ ਚਮੜੀ ਦੇ ਰੋਮਾਂ ਦੀ ਡੂੰਘਾਈ ਨਾਲ ਸਫ਼ਾਈ ਕਰਦੇ ਹਨ।
ਵਧਦੀ ਉਮਰ ਦੇ ਅਸਰ ਨੂੰ ਰੋਕੇ
ਕੌਫ਼ੀ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਹ ਚਿਹਰੇ ਦੀਆਂ ਬਾਰੀਕ ਲਾਈਨਾਂ, ਝੁਰੜੀਆਂ ਅਤੇ ਢਿੱਲੀ ਪੈ ਰਹੀ ਚਮੜੀ ਨੂੰ ਟਾਈਟ (ਕੱਸਣ) ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਚਿਹਰਾ ਲੰਬੇ ਸਮੇਂ ਤੱਕ ਜਵਾਨ ਦਿਖਾਈ ਦਿੰਦਾ ਹੈ।
ਇੰਸਟੈਂਟ ਗਲੋਅ
ਜੇਕਰ ਤੁਸੀਂ ਕਿਸੇ ਪਾਰਟੀ ਜਾਂ ਵਿਆਹ 'ਚ ਜਾਣਾ ਹੈ ਅਤੇ ਪਾਰਲਰ ਜਾਣ ਦਾ ਸਮਾਂ ਨਹੀਂ ਹੈ, ਤਾਂ ਕੌਫ਼ੀ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ 10 ਮਿੰਟ ਲਈ ਚਿਹਰੇ 'ਤੇ ਲਗਾਓ। ਚਿਹਰਾ ਧੋਣ ਤੋਂ ਬਾਅਦ ਤੁਹਾਨੂੰ ਤੁਰੰਤ ਪਾਰਲਰ ਵਰਗਾ ਗਲੋਅ ਦੇਖਣ ਨੂੰ ਮਿਲੇਗਾ।
