ਸੇਬ ਦੀ ਸਮੂਦੀ

Monday, Jan 23, 2017 - 12:41 PM (IST)

ਸੇਬ ਦੀ ਸਮੂਦੀ

ਜਲੰਧਰ— ਕਈ ਲੋਕ ਸਵੇਰੇ ਨਾਸ਼ਤੇ ''ਚ ਜੂਸ ਪੀਣਾ ਪਸੰਦ ਕਰਦੇ ਹਨ, ਜੇਕਰ ਤੁਸੀਂ ਇਸ ਦੀ ਜਗਾਂ ''ਤੇ ਸਮੂਦੀ ਪੀਓ ਤਾਂ ਇਸ ਨਾਲ ਤੁਹਾਡਾ ਪੇਟ ਕਈ ਘੰਟਿਆਂ ਦੇ ਲਈ ਭਰਿਆ ਰਹੇਗਾ। ਅੱਜ ਅਸੀਂ ਤੁਹਾਨੂੰ ਸੇਬ ਦੀ ਸਮੂਦੀ ਬਣਾਉਣਾ ਦੱਸਣ ਜਾ ਰਹੇ ਹਾਂ। ਸੇਬ ਦੀ ਸਮੂਦੀ ਬਣਾਉਣਾ ਬਹੁਤ ਆਸਾਨ ਹੈ, ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 11/2 ਕੱਪ ਠੰਡਾ ਪਾਣੀ, ਛਿਲਿਆ ਅਤੇ ਕੱਟਿਆ ਹੋਇਆ ਸੇਬ
- 5 ਚਮਚ ਸਟਾਬੇਰੀ (ਕੱਦੂਕਸ ਕੀਤੀ ਹੋਈ)
- 4 ਚਮਚ ਤਾਜਾ ਦਹੀਂ 
- 1 ਕੱਪ ਬਨੀਲਾ ਆਈਸਕਰੀਮ ਟਾਪਿੰਗ ਦੇ ਲਈ
- 4 ਚਮਚ ਬਰਫ (ਕੱਦੂਕਸ ਕੀਤੀ ਹੋਈ)
ਵਿਧੀ
1. ਸਭ ਤੋਂ ਪਹਿਲਾਂ ਦਹੀਂ, ਸਟਾਬੇਰੀ ਅਤੇ ਕੱਟੇ ਹੋਏ ਸੇਬਾਂ ਨੂੰ ਮਿਲਾ ਕੇ ਗਰੈਂਡ ਕਰੋ।
2. ਫਿਰ ਬਨੀਲਾ ਆਈਸਕਰੀਮ ਪਾ ਕੇ ਇਕ ਵਾਰ ਹਲਕਾ ਗਰੈਂਡ ਕਰੋ।
3. ਹੁਣ ਦੋ ਗਿਲਾਸਾਂ ''ਚ ਇਸ ਸਮੂਦੀ ਨੂੰ ਪਾ ਕੇ ਅਤੇ ਉਸਦੇ ਉੱਪਰ ਕੱਦੂਕਸ ਕੀਤੀ ਹੋਈ ਬਰਫ ਪਾਓ।
4. ਤੁਹਾਡੀ ਸੇਬ ਦੀ ਸਮੂਦੀ ਤਿਆਰ ਹੈ  


Related News