ਪਿੰਕ ਕਲਰ ਨਾਲ ਹੈ ਅੰਮ੍ਰਿਤਸਰੀ ਔਰਤਾਂ ਦਾ ਵਿਸ਼ੇਸ਼ ਲਗਾਓ

Thursday, Aug 22, 2024 - 02:29 PM (IST)

ਪਿੰਕ ਕਲਰ ਨਾਲ ਹੈ ਅੰਮ੍ਰਿਤਸਰੀ ਔਰਤਾਂ ਦਾ ਵਿਸ਼ੇਸ਼ ਲਗਾਓ

ਅੰਮ੍ਰਿਤਸਰ, (ਕਵਿਸ਼ਾ)- ਪਿੰਕ ਰੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਰੰਗ ਨੂੰ ਬਹੁਤ ਤਰ੍ਹਾਂ ਨਾਲ ਵੰਡਿਆ ਗਿਆ ਹੈ। ਜੇਕਰ ਗੱਲ ਕੀਤੀ ਜਾਵੇ ਅੱਜ-ਕੱਲ ਬੇਸਿਕ ਪਿੰਕ ਦੇ ਵੱਖ-ਵੱਖ ਟੌਂਸ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਹੇ ਹਨ।

ਫਿਰ ਭਾਵੇਂ ਉਹ ਲਾਈਟ ਪਿੰਕ ਹੋਵੇ, ਬੇਬੀ ਪਿੰਕ, ਪੀਂਚ ਪਿੰਕ ਹੋਵੇ ਜਾ ਫਿਰ ਇਸ ਤਰ੍ਹਾਂ ਦਾ ਕੋਈ ਵੀ ਬੇਸਿਕ ਪਿੰਕ ਅੱਜ ਕੱਲ ਔਰਤਾਂ ਨੂੰ ਆਪਣੇ ਵਲੋਂ ਖੂਬ ਆਰਕਸ਼ਿਕ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪਿੰਕ ਰੰਗ ਤਾਂ ਪਹਿਲਾਂ ਹੀ ਮਹਿਲਾ ਪ੍ਰਧਾਨ ਰੰਗਾਂ ਦੀ ਗਿਣਤੀ ਵਿਚ ਰੱਖਿਆ ਗਿਆ ਹੈ।

ਲੜਕੀਆਂ ਨੂੰ ਹਮੇਸ਼ਾਂ ਗੁਲਾਬੀ ਰੰਗ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਕਿਸੇ ਵੀ ਲੜਕੀ ਦੇ ਲਈ ਕੋਈ ਵੀ ਆਊਟਫਿਟ ਗਿਫਟ ਖਰੀਦਣਾ ਹੋਵੇ ਤਾਂ ਸਭ ਤੋਂ ਪਹਿਲਾਂ ਰੰਗ ਜੋ ਦਿਮਾਗ ਵਿਚ ਆਉਦਾ ਹੈ ਉਹ ਪਿੰਕ ਰਹਿੰਦਾ ਹੈ।

ਇਸ ਦੇ ਚੱਲਦਿਆਂ ਪਿੰਕ ਦੀਆਂ ਇੰਨੀਆਂ ਸਾਰੀਆਂ ਵੱਖ-ਵੱਖ ਪ੍ਰਚਲਿਤ ਹੋਏ ਬੇਸਿਕ ਪਿੰਕ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੇ ਆਪ ਵਿਚ ਏਅਰਗ੍ਰੀਨ ਰੰਗ ਹੈ ਅਤੇ ਗਰਮੀਆਂ ਦੇ ਚੱਲਦਿਆਂ ਤਾਂ ਅੱਜ-ਕੱਲ ਬੇਸਿੱਕ ਪਿੰਕ ਦੀ ਵੱਖ-ਵੱਖ ਟੋਂਸ ਖੂਬ ਚੱਲਣ ਵਿਚ ਦਿਖਾਈ ਦੇ ਰਹੀ ਹੈ। ਦੇਸ਼ ਹੋਵੇ ਜਾ ਵਿਦੇਸ਼ ਜਾ ਫਿਰ ਵੱਖ-ਵੱਖ ਪ੍ਰਾਂਤ ਸਾਰਿਆਂ ਵਿਚ ਬੇਸਿੱਕ ਪਿੰਕ ਰੰਗਾਂ ਦੇ ਪਹਿਰਾਵੇ ਔਰਤਾਂ ਨੂੰ ਆਪਣੇ ਵੱਲ ਖੂਬ ਆਰਕਸ਼ਿਕ ਕਰਦੇ ਹੋਏ ਨਜ਼ਰ ਆ ਰਹੇ ਹਨ।

ਅੰਮ੍ਰਿਤਸਰੀ ਦੀਆਂ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰੀ ਔਰਤਾਂ ਵੀ ਕਿਸੇ ਤੋਂ ਪਿੱਛੇ ਰਹਿੰਦੀਆਂ ਦਿਖਾਈ ਨਹੀਂ ਦਿੰਦੀਆਂ ਹਨ। ਅੰਮ੍ਰਿਤਸਰ ਵਿਚ ਹੋਣ ਵਾਲੇ ਸਾਰੇ ਵਿਸ਼ੇਸ ਅਤੇ ਆਮ ਪ੍ਰੋਗਰਾਮਾਂ ਵਿਚ ਇਸ ਤਰ੍ਹਾਂ ਦੇ ਬੇਸਿੱਕ ਪਿੰਕ ਦੇ ਵੱਖ-ਵੱਖ ਤਰ੍ਹਾਂ ਪਹਿਰਾਵੇ ਪਹਿਨ ਦੇ ਪੁੱਜ ਰਹੀਆਂ ਹਨ। 


author

Tarsem Singh

Content Editor

Related News