ਮੁਹਾਸਿਆਂ ਤੇ ਆਇਲੀ ਸਕਿਨ ਤੋਂ ਨਿਜ਼ਾਤ ਦਿਵਾਉਂਦੈ ‘ਚਾਰਕੋਲ’ ਫੇਸਮਾਸਕ
Saturday, Aug 03, 2024 - 05:25 PM (IST)

ਬਾਜ਼ਾਰ ’ਚ ਮਿਲਣ ਵਾਲੇ ਕਈ ਫੇਸਮਾਸਕ, ਕਲੀਂਜਰ ਅਤੇ ਸਕ੍ਰਬ ’ਚ ਇਕ ਚੀਜ਼ ਆਮ ਮੌਜੂਦ ਹੁੰਦੀ ਹੈ ਅਤੇ ਉਹ ਹੈ ਚਾਰਕੋਲ (ਲੱਕੜੀ ਦਾ ਕੋਲਾ)। ਜਿਹੜੀਆਂ ਔਰਤਾਂ ਦੀ ਸਕਿਨ ਆਇਲੀ, ਪਿੰਪਲ ਯੁਕਤ ਅਤੇ ਵੱਡੇ ਰੋਮਾਂ ਵਾਲੀ ਹੁੰਦੀ ਹੈ, ਉਨ੍ਹਾਂ ਲਈ ਤਾਂ ਇਹ ਇਕ ਵਰਦਾਨ ਦੇ ਸਮਾਨ ਹੈ। ਅਸਲ ’ਚ ਚਾਰਕੋਲ ਪੀਲ ਆਫ ਮਾਸਕ ਇੰਨੇ ਲੋਕਪ੍ਰਿਯ ਹੋ ਚੁੱਕੇ ਹਨ ਕਿ ਔਰਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਦਾ ਵੇਰਵਾ ਲਿਖਣ ਲੱਗੀਆਂ ਹਨ। ਇਹ ਸਾਡੇ ਗਰਮ ਅਤੇ ਨਮੀਯੁਕਤ ਵਾਤਾਵਰਣ ਦੇ ਬਹੁਤ ਅਨੁਕੂਲ ਹੈ, ਕਿਉਂਕਿ ਇਹ ਸਕਿਨ ਦੀਆਂ ਅਸ਼ੁੱਧੀਆਂ ਦੂਰ ਕਰਨ ’ਚ ਸਹਾਇਕ ਹੁੰਦੇ ਹਨ। ਆਓ ਜਾਣਦੇ ਹਾਂ ਚਾਰਕੋਲ ਦੇ ਲਾਭ
ਮੁਹਾਸਿਆਂ ਲਈ
ਚਾਰਕੋਲ ਇਕ ਅਬਜਾਬਰੈਂਟ ਹੈ ਅਤੇ ਸਦੀਆਂ ਤੋਂ ਇਸ ਦੀ ਵਰਤੋਂ ਪਾਣੀ ਦੀ ਸਾਫ-ਸਫਾਈ ਅਤੇ ਸ਼ੁੱਧੀਕਰਨ ਲਈ ਕੀਤੀ ਜਾਂਦੀ ਰਹੀ ਹੈ। ਰਵਾਇਤੀ ਤੌਰ ’ਤੇ ਭਾਰਤੀ ਲੋਕ ਇਸ ਦੀ ਵਰਤੋਂ ਦੰਦਾਂ ਅਤੇ ਕੱਪੜਿਆਂ ਨੂੰ ਸਾਫ ਕਰਨ ਅਤੇ ਨਾਲ ਹੀ ਸਕਿਨ ਨੂੰ ਸਕ੍ਰਬ ਕਰਨ ਲਈ ਕਰਦੇ ਆ ਰਹੇ ਹਾਂ। ਹੁਣ ਇਸ ਨੂੰ ਇਕ ਬਿਊਟੀ ਪ੍ਰੋਡਕਟ ਦੇ ਤੌਰ ’ਤੇ ਬਾਜ਼ਾਰ ’ਚ ਵੇਚਿਆ ਜਾ ਰਿਹਾ ਹੈ, ਵਿਸ਼ੇਸ਼ ਕਰ ਕੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਦੀ ਸਕਿਨ ਆਇਲੀ ਹੈ। ਕਾਸਮੈਟਿਕ ਸਰਜਰੀ ਐੈਂਡ ਸਕਿਨ ਇੰਸਟੀਚਿਊਟ ਦੇ ਸਰਜਨ ਡਾਕਟਰ ਮੋਹਨ ਥਾਮਸ ਦਾ ਕਹਿਣਾ ਹੈ, ‘‘ਚਾਰਕੋਲ ਦੀ ਵਰਤੋਂ ਇਕ ਫੇਸ਼ੀਅਲ ਮਾਸਕ ਦੇ ਤੌਰ ’ਤੇ ਕੀਤੀ ਜਾ ਸਕਦੀ ਹੈ।
ਇਹ ਪ੍ਰੋਟੀਨ ਨਾਲ ਜੁੜ ਜਾਂਦਾ ਹੈ ਅਤੇ ਸਕਿਨ ਦੇ ਬੰਦ ਰੋਮਾਂ ’ਚੋਂ ਅਸੁੱਧੀਆਂ ਨੂੰ ਕੱਢ ਕੇ ਉਨ੍ਹਾਂ ਨੂੰ ਖੋਲ੍ਹਦਾ ਹੈ ਅਤੇ ਉਨ੍ਹਾਂ ਨੂੰ ਸੁੰਘੜਣ ’ਚ ਮਦਦ ਕਰਦਾ ਹੈ। ਜਦੋਂ ਇਸ ਦੀ ਵਰਤੋਂ ਇਕ ਕਲੀਂਜਰ ਦੇ ਤੌਰ ’ਤੇ ਕੀਤੀ ਜਾਂਦੀ ਹੈ ਤਾਂ ਇਸ ’ਚ ਮੌਜੂਦ ਐਕਟੀਵੇਟਿਡ ਚਾਰਕੋਲ ਸਕਿਨ ’ਚੋਂ ਤੇਲ ਨੂੰ ਘੱਟ ਕਰ ਸਕਦਾ ਹੈ। ਇਸ ਨਾਲ ਹੀ ਜਦੋਂ ਇਸ ਦੀ ਵਰਤੋਂ ਇਕ ਸਾਬਣ ਦੇ ਤੌਰ ’ਤੇ ਨਰਮ ਐਕਸਫੋਲੀਏਸ਼ਨ ਮੋਸ਼ਨ ਦੇ ਤੌਰ ’ਤੇ ਕੀਤਾ ਜਾਂਦਾ ਹੈ ਤਾਂ ਇਹ ਮੁਹਾਸਿਆਂ ਨੂੰ ਦੂਰ ਕਰਨ ’ਚ ਸਹਾਇਕ ਸਿੱਧ ਹੁੰਦਾ ਹੈ।’’
ਇੰਝ ਕਰੋ ਚਾਰਕੋਲ ਦੀ ਵਰਤੋਂ
* ਆਪਣੀ ਸਕਿਨ ਨੂੰ ਸਾਫ ਕਰਨ ਲਈ ਚਾਰਕੋਲ ਪਾਊਡਰ ਅਤੇ ਗੁਲਾਬ ਜਲ ਨੂੰ ਮਿਲਾ ਕੇ ਇਕ ਪੇਸਟ ਬਣਾਓ ਅਤੇ ਇਸ ਨੂੰ ਫੇਸਪੈਕ ਦੇ ਤੌਰ ’ਤੇ ਚਿਹਰੇ ’ਤੇ ਲਗਾਓ।
* ਬਲੈਹੈੱਡਸ ਨੂੰ ਹਟਾਉਣ ਲਈ ਤੁਸੀਂ ਐਕਟੀਵੇਟਿਡ ਚਾਰਕੋਲ ਨੂੰ ਪਾਣੀ ਵਿਚ ਮਿਲਾ ਕੇ ਇਕ ਪੇਸਟ ਬਣਾਓ ਅਤੇ ਇਸ ’ਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾਓ।
* ਸਕਿਨ ’ਚ ਆਇਲ ਲੈਵਲ ਨੂੰ ਬੇਲੈਂਸ ਰੱਖਣ ਲਈ ਚਾਰਕੋਲ ਪਾਊਡਰ, ਨਾਰੀਅਲ ਤੇਲ, ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਮਿਲਾ ਕੇ ਇਕ ਮਾਸਕ ਤਿਆਰ ਕਰੋ ਅਤੇ ਆਪਣੀ ਸਕਿਨ ’ਤੇ ਲਗਾਓ।
* ਸਕਿਨ ਨੂੰ ਐਕਸਫੋਲੀਏਟ ਕਰਨ ਲਈ ਸ਼ੂਗਰ, ਆਲਿਵ ਆਇਲ ਅਤੇ ਚਾਰਕੋਲ ਪਾਊਡਰ ਦਾ ਇਕ ਸਕ੍ਰਬ ਬਣਾਇਆ ਇਸ ਨਾਲ ਚਿਹਰਾ ਚਮਕ ਉਠੇਗਾ।