ਵਿਆਹ ''ਚ ਲਾੜੇ ਦੀ ਸੱਸ ਪਿਲਾਉਂਦੀ ਹੈ ਲਾੜੇ ਨੂੰ ਸ਼ਰਾਬ

Monday, Jan 02, 2017 - 11:37 AM (IST)

 ਵਿਆਹ ''ਚ ਲਾੜੇ ਦੀ ਸੱਸ ਪਿਲਾਉਂਦੀ ਹੈ ਲਾੜੇ ਨੂੰ ਸ਼ਰਾਬ

ਮੁੰਬਈ— ਵਿਆਹ ਨੂੰ ਲੈ ਕੇ ਕਈ ਅਜੀਬੋ-ਗਰੀਬ ਰਸਮਾਂ ਦੇਖਣ ਨੂੰ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਐਸੀ ਹੀ ਰਸਮ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਸੱਸ ਲਾੜੇ ਨੂੰ ਸਰਾਬ ਪਿਲਾਉਂਦੀ ਹੈ। ਜੀ ਹਾਂ ਛਤੀਸਗੜ੍ਹ ਦੇ ਕਵਰਧੀ ਜਿਲੇ ''ਚ ਇੱਕ ਅਨੋਖੀ ਪਰੰਪਰਾ ਨੂੰ ਨਿਭਾਇਆ ਜਾਂਦਾ। ਵੈਗਾ ਆਦੀ ਵਾਸੀਆਂ ਦੇ ਵਿਆਹ ''ਚ ਲਾੜੇ ਨੂੰ ਲਾੜੀ ਦੀ ਮਾਂ ਸ਼ਰਾਬ ਪਿਲਾ ਕੇ ਰਸਮ ਦੀ ਸ਼ੂਰੂਆਤ ਕਰਦੀ ਹੈ। ਇਸ ਰਸਮ ਦੇ ਬਾਅਦ ਪੂਰਾ ਪਰਿਵਾਰ ਸ਼ਰਾਬ ਦਾ ਸੇਵਨ ਕਰਦਾ ਹੈ ।

ਵਿਆਹ ''ਚ ਲਾੜੇ-ਲਾੜੀ ਵੀ ਇਸ ਰਸਮ ਨੂੰ ਨਿਭਾਉਂਦੇ ਹੋਏ ਇੱਕ ਦੂਜੇ ਨੂੰ ਸ਼ਰਾਬ ਪਿਲਾਉਂਦੇ ਹਨ। ਤੁਸੀਂ ਵੀ ਸੋਚ ਰਹੇ ਹੋਵੇਗੇ ਕਿ ਵਿਆਹ ਵਰਗੇ ਸ਼ੁੱਭ ਕੰਮ ਦੀ ਸ਼ੂਰੂਆਤ ਇਹ ਲੋਕ ਸ਼ਰਾਬ ਨਾਲ ਕਿਉਂ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਲੋਕ ਦੁੱਖ ਅਤੇ ਸੁੱਖ ਦੌਨਾਂ ''ਚ ਸ਼ਰਾਬ ਦਾ ਸੇਵਨ ਕਰਦੇ ਹਨ ।  ਇਨ੍ਹਾਂ ਨੂੰ ਵਿਆਹ ਸਮਾਰੋਹ ਦਾ ਇੰਤਜਾਰ ਹੁੰਦਾ ਹੈ । ਕਿਹਾ ਜਾਂਦਾ ਹੈ ਕਿ ਵੈਗਾਆਦੀ ਵਾਸੀਆਂ ਦੇ ਵਿਆਹ ''ਚ ਕੋਈ ਨਾ ਕੋਈ ਪੰਡਿਤ ਹੁੰਦਾ ਹੈ ਅਤੇ ਨਾ ਕੋਈ ਸਜਾਵਟ ਦੀ ਜਾਤੀ ਹੈ । ਇਹ ਲੋਕ ਦਹੇਜ ਵੀ ਨਹੀਂ ਲੈਂਦੇ। ਇਨ੍ਹਾਂ ਲੋਕਾਂ ਦੇ ਵਿਆਹ ''ਤੇ ਸਿਰਫ ਸ਼ਰਾਬ ਚੱਲ ਦੀ ਹੈ ।
ਅੱਜ ਵੀ ਵੈਗ ਆਦੀ ਵਾਸੀਆਂ ਵਿਆਹ ਕਰਨ ਅਤੇ ਲਾੜੀ ਲੈ ਕੇ ਆਉਣ ਦੇ ਲਈ ਕਈ ਮੀਲ ਦੂਰ ਪੈਦਲ ਚੱਲਕੇ ਜਾਂਦੇ ਹਨ। ਵਿਆਹ ਦਾ ਪੰਡਾਲ ਦਰੱਖਤਾਂ ਦੀਆਂ ਪੱਤੀਆਂ ਨਾਲ ਤਿਆਰ ਕੀਤਾ ਜਾਂਦਾ ਹੈ । ਰਸਮ ਦੇ ਮੁਕਾਬਿਕ ਲਾੜੇ ਦੌੜ ਲਗਾ ਕੇ ਆਪਣੀ ਲਾੜੀ ਨੂੰ ਫੜ ਲੈਂਦੇ ਹਨ ਅਤੇ ਉਸ ਨੂੰ ਅਗੂਠੀ ਪਹਿਨਾ ਦਿੰਦੇ ਹਨ।


Related News