ਝੜਦੇ ਵਾਲਾਂ ਨੂੰ ਰੋਕਣ ਲਈ ਆਪਣੀ ਖੁਰਾਕ ''ਚ ਸ਼ਾਮਲ ਕਰੋ ਇਹ ਚੀਜ਼ਾਂ

05/29/2017 9:27:46 AM

ਜਲੰਧਰ— ਕੀ ਤੁਸੀਂ ਵੀ ਕੰਘੀ ਕਰਨ ਤੋਂ ਡਰਦੇ ਹਨ? ਕੀ ਤੁਹੀਨੂੰ ਵੀ ਲੱਗਦਾ ਹੈ ਕਿ ਤੁਸੀਂ ਵੀ ਕੁੱਝ ਦਿਨਾਂ ''ਚ ਗੰਜੇ ਹੋ ਜਾਵੋਗੇ? ਵਾਲਾਂ ਦੇ ਝੜਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਤੁਹਾਡਾ ਸ਼ੈਪੂ ਜਾ ਤੇਲ ਤੁਹਾਡੇ ਵਾਲਾਂ ਲਈ ਸਹੀ ਨਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਖੁਰਾਕ ''ਚ ਕੋਈ ਕਮੀ ਹੋਵੇ। ਕਈ ਵਾਰ ਖਾਣ-ਪੀਣ ''ਚ ਪੋਸ਼ਕ ਤੱਤਾਂ ਦੀ ਕਮੀ ਦੇ ਚਲਦੇ ਵੀ ਵਾਲ ਝੜਣ ਲੱਗਦੇ ਹਨ। ਅਜਿਹੀ ਹਾਲਤ ''ਚ ਆਪਣੀ ਖੁਰਾਕ ਵੱਲ ਧਿਆਨ ਦਿਓ। ਵਾਲਾਂ ਨੂੰ ਝੜਣ ਤੋਂ ਰੋਕਣ ਲਈ ਆਪਣੀ ਖੁਰਾਕ ''ਚ ਇਹ ਚੀਜ਼ਾਂ ਸ਼ਾਮਲ ਕਰੋ। 
1. ਅੰਡਾ 
ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਅੰਡਾ ਵਾਲਾਂ ਨੂੰ ਲੰਬਾ ਕਰਨ ਲਈ ਚੰਗਾ ਹੁੰਦਾ ਹੈ। ਤੁਸੀਂ ਚਾਹੋ ਤਾਂ ਅੰਡੇ ਨੂੰ ਤੇਲ ''ਚ ਮਿਲਾ ਕੇ ਵੀ ਪੈਕ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। 
2. ਪਾਲਕ
ਪਾਲਕ ''ਚ ਭਰਪੂਰ ਮਾਤਰਾ ''ਚ ਆਇਰਨ ਪਾਇਆ ਜਾਂਦਾ ਹੈ। ਇਹ ਵਾਲਾਂ ਦੀ ਮਜ਼ਬੂਤੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਚਾਹੋ ਤਾਂ ਪਾਲਕ ਨੂੰ ਸਲਾਦ ਦੇ ਰੂਪ ''ਚ ਲੈ ਸਕਦੇ ਹੋ। 
3. ਸ਼ਿਮਲਾ ਮਿਰਚ
ਸ਼ਿਮਲਾ ਮਿਰਚ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ, ਇਹ ਵਾਲਾਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦੀ ਹੈ। ਵਿਟਾਮਿਨ-ਸੀ ਦੀ ਕਮੀ ਦੇ ਕਾਰਨ ਵਾਲਾਂ ''ਚ ਰੁੱਖਾਪਣ ਵੱਧ ਜਾਂਦਾ ਹੈ ਅਤੇ ਜਲਦੀ ਟੁੱਟਣ ਲੱਗਦੇ ਹਨ। 
4. ਦਾਲਾਂ
ਆਪਣੀ ਖੁਰਾਕ ''ਚ ਜ਼ਿਆਦਾ ਤੋਂ ਜ਼ਿਆਗਾ ਦਾਲਾਂ ਨੂੰ ਸ਼ਾਮਲ ਕਰੋ। ਦਾਲਾਂ ''ਚ ਪ੍ਰੋਟੀਨ ਹੁੰਦਾ ਹੈ, ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ। 
5. ਸ਼ੱਕਰਕੰਦ
ਵਿਟਾਮਿਨ ਅਤੇ ਬੀਟਾ ਕੈਰੋਟਿਨ ਨਾਲ ਭਰਪੂਰ ਸ਼ਕਰਕੰਦ ਵਾਲਾਂ ਦੇ ਵਿਕਾਸ ਲਈ ਸਭ ਤੋਂ ਵਧੀਆ ਹੈ। 


Related News