17 ਸਾਲਾ ਕੁੜੀ ਨਾਲ ਸਬੰਧ ਬਣਾਉਣ ਮਗਰੋਂ ਮਰਦ ਹੋ ਗਏ HIV Positive, ਹੈਰਾਨ ਕਰੇਗਾ ਪੂਰਾ ਮਾਮਲਾ

Wednesday, Feb 05, 2025 - 12:44 PM (IST)

17 ਸਾਲਾ ਕੁੜੀ ਨਾਲ ਸਬੰਧ ਬਣਾਉਣ ਮਗਰੋਂ ਮਰਦ ਹੋ ਗਏ HIV Positive, ਹੈਰਾਨ ਕਰੇਗਾ ਪੂਰਾ ਮਾਮਲਾ

ਵੈੱਬ ਡੈਸਕ- ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਹੀ ਇਕ ਉਤਰਾਖੰਡ ਵਿਚ ਐੱਚਆਈਵੀ ਇਨਫੈਕਸ਼ਨ ਫੈਲਾਉਣ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਤੋਂ ਆ ਰਹੀ ਇਸ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਰਾਮਨਗਰ ਵਿਚ ਇੱਕੋ ਕਿਸ਼ੋਰ ਕੁੜੀ ਦੇ ਸੰਪਰਕ ਵਿੱਚ ਆਉਣ ਕਾਰਨ 19 ਲੋਕ ਐੱਚਆਈਵੀ ਸੰਕਰਮਿਤ ਪਾਏ ਗਏ। ਸਿਹਤ ਵਿਭਾਗ ਨੂੰ ਡਰ ਹੈ ਕਿ ਲੜਕੀ ਦੇ ਸੰਪਰਕ ਵਿਚ ਆਏ ਹੋਰ ਲੋਕ HIV ਨਾਲ ਇੰਫੈਕਟਿਡ ਹੋ ਸਕਦੇ ਹਨ।

ਇਹ ਵੀ ਪੜ੍ਹੋ-ਕੈਲਸ਼ੀਅਮ ਦੀ ਘਾਟ ਨੂੰ ਦੂਰ ਕਰਨ ਲਈ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ
ਹੁਣ ਤੱਕ ਸੰਕਰਮਿਤ ਪਾਏ ਗਏ ਲੋਕਾਂ ਦੀਆਂ ਪਤਨੀਆਂ ਵੀ Positive ਪਾਈਆਂ ਗਈਆਂ ਹਨ। ਇਸ ਨਾਲ ਸਿਹਤ ਵਿਭਾਗ ਵਿਚ ਵੀ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਕੁੜੀ ਦੇ ਸੰਪਰਕ ਵਿਚ ਆਏ ਲੋਕ ਵੀ ਹੈਰਾਨ ਹਨ। ਲੜਕੀ ਦੇ ਸੰਪਰਕ ਵਿੱਚ ਆਉਣ ਵਾਲੇ ਜ਼ਿਆਦਾਤਰ ਲੋਕ ਨੌਜਵਾਨ ਹਨ। ਹਲਦਵਾਨੀ ਵਿੱਚ ਅਪ੍ਰੈਲ 2024 ਤੋਂ ਅਕਤੂਬਰ ਤੱਕ 19 ਲੋਕ ਐੱਚਆਈਵੀ ਪਾਜ਼ੇਟਿਵ ਪਾਏ ਗਏ। ਉਨ੍ਹਾਂ ਦੇ ਐੱਚਆਈਵੀ ਪਾਜ਼ੇਟਿਵ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਸਰੀਰ ਸੁਸਤ ਹੋਣ ਲੱਗੇ। ਇਹ ਲੋਕ ਜਾਂਚ ਲਈ ਹਸਪਤਾਲ ਪਹੁੰਚੇ। ਜਦੋਂ ਜਾਂਚ ਵਿੱਚ ਸੱਚਾਈ ਸਾਹਮਣੇ ਆਈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਾਂਚ ਤੋਂ ਬਾਅਦ ਇਹ ਨੌਜਵਾਨ ਐੱਚਆਈਵੀ ਸੰਕਰਮਿਤ ਪਾਏ ਗਏ।

ਇਹ ਵੀ ਪੜ੍ਹੋ-ਪਾਲਕ ਦਾ ਜ਼ਿਆਦਾ ਸੇਵਨ ਕਰਨ ਵਾਲੇ ਸਾਵਧਾਨ! ਸਰੀਰ ਨੂੰ ਹੁੰਦੇ ਨੇ ਵੱਡੇ ਨੁਕਸਾਨ
ਨੌਜਵਾਨ ਅਤੇ ਵਿਆਹੇ ਲੋਕ ਵੀ ਬਣੇ ਸ਼ਿਕਾਰ
ਕੌਂਸਲਰ ਨਾਲ ਚਰਚਾ ਦੌਰਾਨ ਸਿਰਫ਼ ਇਕ ਹੀ ਲੜਕੀ ਦਾ ਨਾਮ ਆਇਆ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਲੜਕੀ ਨਸ਼ੇ ਦੀ ਆਦੀ ਹੈ ਅਤੇ ਉਹ ਨਸ਼ੇ ਲਈ ਪੈਸੇ ਕਮਾਉਣ ਲਈ ਵੱਖ-ਵੱਖ ਨੌਜਵਾਨਾਂ ਦੇ ਸੰਪਰਕ ਵਿੱਚ ਰਹਿੰਦੀ ਹੈ। ਨੌਜਵਾਨਾਂ ਤੋਂ ਇਲਾਵਾ ਕਈ ਵਿਆਹੇ ਲੋਕਾਂ ਦੇ ਵੀ ਇਸ ਕਿਸ਼ੋਰੀ ਨਾਲ ਸਬੰਧ ਸਨ। ਇਸ ਕਾਰਨ ਇਹ ਲੋਕ ਵੀ ਸੰਕਰਮਿਤ ਹੋ ਗਏ।
ਰਾਮਨਗਰ ਦੇ ਰਾਮ ਦੱਤ ਜੋਸ਼ੀ ਕੰਬਾਈਨਡ ਹਸਪਤਾਲ ਦੇ ਆਈਸੀਟੀਸੀ ਦੀ ਕੌਂਸਲਰ ਮਨੀਸ਼ਾ ਖੁਲਬੇ ਨੇ ਇਲਾਜ ਲਈ ਹਸਪਤਾਲ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ, ਇਹ ਪਤਾ ਲੱਗਾ ਕਿ ਵਿਆਹੇ ਲੋਕਾਂ ਦੀਆਂ ਪਤਨੀਆਂ ਵੀ ਉਨ੍ਹਾਂ ਰਾਹੀਂ ਐੱਚਆਈਵੀ ਨਾਲ ਸੰਕਰਮਿਤ ਹੋਈਆਂ।

ਇਹ ਵੀ ਪੜ੍ਹੋ-ਤੁਸੀਂ ਜਾਣਦੇ ਹੋ 'Half Boiled Egg' ਖਾਣ ਦੇ ਫ਼ਾਇਦੇ?
ਸਮੈਕ ਲਈ ਲੋਕਾਂ ਨਾਲ ਬਣਾਉਂਦੀ ਸੀ ਸਰੀਰਕ ਸੰਬੰਧ
ਸੰਕਰਮਿਤ ਵਿਅਕਤੀ ਨੇ ਦੱਸਿਆ ਕਿ ਗੁਲਰਘਾਟੀ ਇਲਾਕੇ ਵਿੱਚ ਇੱਕ 17 ਸਾਲ ਦੀ ਗਰੀਬ ਕੁੜੀ ਸਮੈਕ ਦੀ ਆਦੀ ਹੈ। ਜਦੋਂ ਉਸਨੂੰ ਆਪਣੀ ਨਸ਼ੇ ਦੀ ਆਦਤ ਪੂਰੀ ਕਰਨ ਲਈ ਪੈਸਿਆਂ ਦੀ ਲੋੜ ਹੁੰਦੀ, ਤਾਂ ਉਹ ਨੌਜਵਾਨਾਂ ਨੂੰ ਆਪਣੇ ਕੋਲ ਬੁਲਾਉਂਦੀ ਅਤੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਂਦੀ। ਨੌਜਵਾਨਾਂ ਨੂੰ ਉਸ ਬਾਰੇ ਕੁਝ ਨਹੀਂ ਪਤਾ ਸੀ ਅਤੇ ਉਹ ਕਿਸ਼ੋਰੀ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਰਹੇ। ਜਦੋਂ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤਾਂ ਉਹ ਜਾਂਚ ਲਈ ਹਸਪਤਾਲ ਪਹੁੰਚੇ।

ਮੁੰਡੇ ਸਮਾਰਟਫੋਨ ਜ਼ਿਆਦਾ ਵਰਤਦੇ ਹਨ ਜਾਂ ਕੁੜੀਆਂ? ਇਹ ਖ਼ਬਰ ਉਡਾ ਦੇਵੇਗੀ ਮਾਪਿਆਂ ਦੇ ਹੋਸ਼
ਜਦੋਂ ਕਾਉਂਸਲਿੰਗ ਦੌਰਾਨ ਲੜਕੀ ਦਾ ਨਾਮ ਆਇਆ, ਤਾਂ ਪਤਾ ਲੱਗਾ ਕਿ ਇਹ ਉਹੀ ਕਿਸ਼ੋਰੀ ਸੀ ਜਿਸਨੇ ਇੰਨੇ ਸਾਰੇ ਲੋਕਾਂ ਨੂੰ ਐੱਚਆਈਵੀ ਨਾਲ ਸੰਕਰਮਿਤ ਕੀਤਾ ਸੀ। ਜਦੋਂ ਸਿਹਤ ਵਿਭਾਗ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਵਿਆਹੇ ਹੋਏ ਪੁਰਸ਼ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਸੰਕਰਮਿਤ ਸਨ ਤਾਂ ਵੱਡੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News