ਵੈਡਿੰਗ ਸੀਜ਼ਨ ’ਚ ‘ਮਾਂਗ ਟਿੱਕਾ’ ਔਰਤਾਂ ਦੀ ਅਸੈਸਰੀਜ਼ ’ਚ ਹੋਇਆ ਸ਼ਾਮਲ

Tuesday, Nov 12, 2024 - 01:04 PM (IST)

ਵੈਡਿੰਗ ਸੀਜ਼ਨ ’ਚ ‘ਮਾਂਗ ਟਿੱਕਾ’ ਔਰਤਾਂ ਦੀ ਅਸੈਸਰੀਜ਼ ’ਚ ਹੋਇਆ ਸ਼ਾਮਲ

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਦੀ ਅਸੈਸਰੀਜ਼ ਦੀ ਗੱਲ ਕਰੀਏ ਤਾਂ ਵੈਡਿੰਗ ਸੀਜ਼ਨ ਵਿਚ ‘ਮਾਂਗ ਟਿੱਕਾ’ ਔਰਤਾਂ ਦੀ ਅਸੈਸਰੀਜ਼ ਵਿਚ ਸ਼ਾਮਲ ਹੋ ਗਿਆ ਹੈ। ਹਾਲਾਂਕਿ ਵੱਖ-ਵੱਖ ਗਹਿਣੇ ਔਰਤਾਂ ਦੇ ਸ਼ਿੰਗਾਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਵੈਡਿੰਗ ਸੀਜ਼ਨ ਵਿਚ ਔਰਤਾਂ ਵੀ ਆਪਣੇ ਪਹਿਰਾਵੇ ਨੂੰ ਲੈ ਕੇ ਕਾਫੀ ਚੌਕਸ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ।
ਕਿਹਾ ਜਾ ਸਕਦਾ ਹੈ ਕਿ ਆਪਣੇ ਪਹਿਰਾਵੇ ਨੂੰ ਪੂਰਾ ਦਿੱਖ ਦੇਣ ਲਈ ਔਰਤਾਂ ਇਸ ਨਾਲ ਮੇਲ ਖਾਂਦੇ ਗਹਿਣਿਆਂ ਨੂੰ ਬਹੁਤ ਮਹੱਤਵ ਦਿੰਦੀਆਂ ਹਨ, ਜਿਸ ’ਚ ਨੈੱਕ ਪੀਸ ਅਤੇ ਈਅਰਰਿੰਗਸ ਦੀ ਤਰ੍ਹਾਂ ਅੱਜ ਕਲ ਮਾਂਗ ਟਿੱਕਾ ਵੀ ਖਾਸਾ ਧਿਆਨ ਖਿੱਚ ਰਿਹਾ ਹੈ, ਕਿਉਂਕਿ ਮਾਂਗ ਟਿੱਕਾ ਵਾਲਾਂ ਨੂੰ ਵਧਾਉਣ ਦੇ ਨਾਲ-ਨਾਲ ਸਟਾਈਲ ਚਿਹਰੇ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ। ਇਸੇ ਲਈ ਅੱਜ-ਕਲ ਔਰਤਾਂ ਪਰਿਵਾਰਿਕ ਵੈਡਿੰਗ ਸੀਜ਼ਨ ਵਿਚ ਮਾਂਗ ਟਿੱਕਾ ਨੂੰ ਆਪਣੇ ਗਹਿਣਿਆਂ ਵਿਚ ਜ਼ਰੂਰ ਸ਼ਾਮਲ ਕਰਦੀਆਂ ਹਨ। ਅੱਜ ਕੱਲ, ਔਰਤਾਂ ਆਪਣੇ ਕੀਮਤੀ ਗਹਿਣਿਆਂ ਦੇ ਨਾਲ ਸੁੰਦਰ ਮਾਂਗ ਟਿੱਕਾ ਪਹਿਨ ਕੇ ਵੱਖ-ਵੱਖ ਵਿਆਹ ਸਮਾਗਮਾਂ ਵਿਚ ਪਹੁੰਚ ਰਹੀਆਂ ਹਨ।


author

Aarti dhillon

Content Editor

Related News