ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹਨ ਇਹ ਸਮਾਰਟਫੋਨਜ਼
Sunday, Apr 29, 2018 - 05:55 PM (IST)

ਜਲੰਧਰ-ਭਾਰਤੀ ਬਾਜ਼ਾਰ 'ਚ ਸਮਾਰਟਫੋਨਜ਼ ਕੰਪਨੀਆਂ ਨੇ ਸ਼ਾਨਦਾਰ ਫੀਚਰਸ ਨਾਲ ਲੈਸ ਸਮਾਰਟਫੋਨਜ਼ ਪੇਸ਼ ਕੀਤੇ ਹਨ, ਜੋ ਭਾਰਤੀ ਬਾਜ਼ਾਰ 'ਚ ਟ੍ਰੇਂਡ ਕਰ ਰਹੇ ਹਨ ਅਤੇ ਯੂਜ਼ਰਸ ਵੀ ਇਨ੍ਹਾਂ ਸਮਾਰਟਫੋਨਜ਼ ਨੂੰ ਪਸੰਦ ਕਰ ਰਹੇ ਹਨ। ਕੀਮਤ ਤੋਂ ਲੈ ਕੇ ਆਲ ਓਵਰ ਸ਼ਾਨਦਾਰ ਫੀਚਰਸ ਨਾਲ ਪੇਸ਼ ਹੋਏ ਸਮਾਰਟਫੋਨਜ਼ ਇਸ ਲਿਸਟ 'ਚ ਸ਼ਾਮਿਲ ਹਨ।
1. ਹੁਵਾਵੇ P20 ਪ੍ਰੋ ਸਮਾਰਟਫੋਨ-
ਹੁਵਾਵੇ P20 ਪ੍ਰੋ ਸਮਾਰਟਫੋਨ 'ਚ 6.1 ਇੰਚ ਓ. ਐੱਲ. ਈ. ਡੀ. ਡਿਸਪਲੇਅ ਨਾਲ ਫੁੱਲ ਵਿਜ਼ਨ ਅਲਟਰਾਂ ਥਿਨ ਬੇਜ਼ਲਸ ਨਾਲ ਆਉਦਾ ਹੈ। ਫੋਨ 'ਚ ਕਿਰਿਨ 970 ਆਕਟਾ-ਕੋਰ ਪ੍ਰੋਸੈਸਰ ਲੱਗਾ ਹੈ। ਡਿਵਾਈਸ ਈ. ਐੱਮ. ਯੂ. ਆਈ 8.1 ਐਂਡਰਾਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਸਮਾਰਟਫੋਨ ਟ੍ਰਿਪਲ ਲੈੱਜ਼ ਸਿਸਟਮ ਨਾਲ ਆਉਦਾ ਹੈ। ਫੋਨ ਦੇ ਰਿਅਰ 'ਚ 40 ਮੈਗਾਪਿਕਸਲ ਆਰ. ਜੀ. ਬੀ. ਸੈਂਸਰ , 20 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਜ਼ ਦਿੱਤਾ ਗਿਆ ਹੈ। ਫੋਨ 'ਚ ਲਾਂਗ ਰੇਂਜ ਫੋਟੋਗ੍ਰਾਫੀ ਲਈ ਨਵਾਂ ਲੀਕਾ 3X ਟੈਲੀਫੋਟੋ ਲੈੱਜ਼ ਦਿੱਤਾ ਗਿਆ ਹੈ। ਇਸ ਨਾਲ 5X ਤੱਕ ਹਾਈਬ੍ਰਿਡ ਜੂਮ ਕੀਤਾ ਜਾ ਸਕਦਾ ਹੈ। ਕੰਪਨੀ ਮੁਤਾਬਕ ਕੈਮਰੇ ਦਾ ਸੈਂਸਰ ਲੋ ਲਾਈਟ ਫੋਟੋਜ਼ ਨੂੰ ਆਈ. ਓ. ਐੱਸ. 102400 ਤੱਕ ਲੈ ਸਕਦਾ ਹੈ। ਪੀ20 ਪ੍ਰੋ 'ਚ 960 ਐੱਫ. ਪੀ. ਐੱਸ. ਸੁਪਰ ਸਲੋਅ ਮੋਸ਼ਨ ਵੀਡੀਓ ਬਣਾਈ ਜਾ ਸਕਦੀ ਹੈ। ਸੈਲਫੀ ਲਈ ਫੋਨ 'ਚ 24 ਮੈਗਾਪਿਕਸਲ ਦਿੱਤਾ ਗਿਆ ਹੈ। ਫੋਨ 'ਚ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਦਿੱਤੀ ਗਈ ਹੈ। ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਭਾਰਤ 'ਚ ਲਗਭਗ 72,315 ਰੁਪਏ ਤੱਕ ਕੀਮਤ ਹੈ।
2. ਵੀਵੋ V9 ਸਮਾਰਟਫੋਨ-
ਸਮਾਰਟਫੋਨ 'ਚ 6.23 ਇੰਚ ਦੀ ਫੁੱਲ ਐੱਚ. ਡੀ. ਪਲੱਸ ਆਈ. ਪੀ. ਐੱਸ. ਫੁੱਲ ਵਿਊ ਡਿਸਪਲੇਅ ਪੈਨਲ ਦਿੱਤਾ ਗਿਆ ਹੈ। ਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਸਟੋਰੇਜ ਦਿੱਤੀ ਗਈ ਹੈ, ਫੋਨ ਦੀ ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਨ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 626 ਐੱਸ. ਓ. ਸੀ. ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ 'ਚ ਵਰਟੀਕਲ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। ਰਿਅਰ ਕੈਮਰੇ ਦੀ ਮਦਦ ਨਾਲ ਏ. ਆਈ. ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਐੱਚ. ਡੀ. ਆਰ. ਮੋਡ ਵੀ ਉਪਲੱਬਧ ਹੈ। ਫਰੰਟ ਲਈ 24 ਮੈਗਾਪਿਕਸਲ ਦਾ ਸੈਂਸਰ ਲੱਗਾ ਹੈ। ਫੋਨ 'ਚ 3,260 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਵੀਵੋ V9 ਸਮਾਰਟਫੋਨ ਦੀ ਕੀਮਤ 22,990 ਰੁਪਏ ਹੈ।
3. ਓਪੋ F7 ਸਮਾਰਟਫੋਨ-
ਓਪੋ F7 ਸਮਾਰਟਫੋਨ 'ਚ 6.23 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 19:9 ਅਸਪੈਕਟ ਰੇਸ਼ੋ ਦਿੱਤੀ ਗਈ ਹੈ। ਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਅਤੇ 6 ਜੀ. ਬੀ. ਰੈਮ ਨਾਲ 128 ਜੀ. ਬੀ. ਸਟੋਰੇਜ ਦੋ ਵੇਰੀਐਂਟਸ ਉਪਲੱਬਧ ਹਨ। ਡਿਵਾਈਸ ਮੀਡੀਆਟੈੱਕ ਹੀਲੀਓ P60 ਆਕਟਾ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ 'ਚ 25 ਮੈਗਾਪਿਕਸਲ ਦਾ ਸੋਨੀ IMX576 ਸੈਂਸਰ ਫ੍ਰੰਟ ਕੈਮਰਾ ਹੈ। ਕੈਮਰੇ ਲਈ ਵੱਖਰਾ ਐੱਚ. ਡੀ. ਆਰ. ਸੋਨੀ ਚਿਪ ਅਤੇ ਫੋਨ ਦੇ ਰਿਅਰ 'ਤੇ ਏ. ਆਈ. ਟੈਕਨਾਲੌਜੀ ਨਾਲ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 3,400 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। 64 ਜੀ. ਬੀ. ਸਟੋਰੇਜ ਵਾਲੇ ਡਿਵਾਈਸ ਦੀ ਕੀਮਤ 21,990 ਰੁਪਏ ਹੈ ਅਤੇ 128 ਜੀ. ਬੀ. ਵਾਲੇ ਵੇਰੀਐਂਟ ਦੀ ਕੀਮਤ 26,990 ਰੁਪਏ ਹੈ।
4. ਨੋਕੀਆ 7 ਪਲੱਸ ਸਮਾਰਟਫੋਨ-
ਇਸ ਸਮਾਰਟਫੋਨ 'ਚ 6 ਇੰਚ ਫੁੱਲ ਐੱਚ. ਡੀ. ਫੁੱਲ ਵਿਊ ਡਿਸਪਲੇਅ ਦਿੱਤੀ ਗਈ ਹੈ। ਫੋਨ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 660 ਐੱਸ. ਓ. ਸੀ. ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋ- ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਫੋਨ ਐਂਡਰਾਇਡ 8 Oreo 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਵਾਈਡ ਐਂਗਲ ਪ੍ਰਾਇਮਰੀ ਕੈਮਰਾ ਅਤੇ 13 ਮੈਗਾਪਿਕਸਲ ਦਾ 2X ਆਪਟੀਕਲ ਜੂਮ ਮੌਜੂਦ ਹੈ। ਇਸ ਦਾ ਡਿਊਲ ਟੋਨ ਐੱਲ. ਈ. ਡੀ. ਫਲੈਸ਼ ਅਤੇ ZEISS ਆਪਟੀਕਲ ਨਾਲ ਆਉਦਾ ਹੈ। ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਭਾਰਤ 'ਚ ਫੋਨ ਦੀ ਕੀਮਤ ਲਗਭਗ 23,500 ਰੁਪਏ ਹੋ ਸਕਦੀ ਹੈ।
5. ਸ਼ਿਓਮੀ ਰੈੱਡਮੀ ਨੋਟ 5 ਪ੍ਰੋ ਸਮਾਰਟਫੋਨ-
ਇਸ ਸਮਾਰਟਫੋਨ 'ਚ 5.99 ਇੰਚ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 2160X1920 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੋ ਦਿੱਤੀ ਗਈ ਹੈ। ਫੋਨ 'ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ 20 ਮੈਗਾਪਿਕਸਲ ਕੈਮਰਾ ਲੱਗਾ ਹੈ। ਡਿਵਾਈਸ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 636 ਚਿਪਸੈੱਟ ਦਿੱਤਾ ਗਿਆ ਹੈ। ਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਅਤੇ 6 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦੋ ਵੇਰੀਐਂਟਸ ਮੌਜੂਦ ਹਨ। ਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦੇ 4 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 13,999 ਰੁਪਏ ਅਤੇ 6 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ 16,999 ਰੁਪਏ ਹੈ।