ਚਮੜੀ ਨੂੰ ਬੇਦਾਗ ਅਤੇ ਚਮਕਦਾਰ ਬਣਾਉਣ ਲਈ ਅਪਣਾਓ ਸਿਰਫ 1 ਆਯੁਵੈਦਿਕ ਫਾਰਮੂਲਾ

05/26/2018 9:37:35 AM

ਜਲੰਧਰ— ਆਪਣੀ ਖੂਬਸੂਰਤੀ ਨੂੰ ਵਧਾਉਣ ਲਈ ਪੁਰਾਣੇ ਸਮੇਂ ਤੋਂ ਹੀ ਲੜਕੀਆਂ ਕਈ ਤਰ੍ਹਾਂ ਦੇ ਘਰੇਲੂ ਤਰੀਕੇ ਆਪਣਾਉਂਦੀਆਂ ਹਨ। ਪੁਰਾਣੇ ਸਮੇਂ ਵਿਚ ਆਉਰਵੈਦਿਕ ਤਰੀਕੇ ਨਾਲ ਫੇਸ ਪੈਕ ਬਣਾ ਕੇ ਚਮੜੀ ਦੀ ਰੰਗਤ ਵਿਚ ਨਿਖਾਰ ਲਿਆਇਆ ਜਾਂਦਾ ਹੈ। ਕੈਮੀਕਲ ਯੁਕਤ ਕਰੀਮ ਨਾਲ ਚਮੜੀ ਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਹੋ ਸਕਦੇ ਹਨ। ਜੇਕਰ ਕੁਦਰਤੀ ਚਮਕ ਪਾਉਣੀ ਹੈ ਤਾਂ ਤੁਸੀਂ ਵੀ ਸਦੀਆਂ ਪੁਰਾਣੇ ਦਾਦੀ-ਨਾਨੀ ਦੱਸੇ ਘਰੇਲੂ ਨੁਸਖਿਆਂ ਦਾ ਫਾਇਦਾ ਲੈ ਸਕਦੇ ਹੋ। ਆਓ ਜਾਣਦੇ ਹਾਂ ਕਿਸ ਤਰ੍ਹਾਂ ਆਯੁਰਵੈਦਿਕ ਫੇਸ ਪੈਕ ਨਾਲ ਤੁਸੀਂ ਆਪਣੀ ਚਮੜੀ ਨੂੰ ਲਾਜਵਾਬ ਬਣਾ ਸਕਦੇ ਹੋ।
ਫੇਸ ਪੈਕ ਲਈ ਜਰੂਰੀ ਸਾਮਾਨ
- ਹਲਦੀ ਪਾਊਡਰ
- ਚੰਦਨ ਪਾਊਡਰ
- ਲਾਲ ਮਸਰ ਦੀ ਦਾਲ ਦਾ ਪੇਸਟ
- ਕੇਸਰ
- ਗੁਲਾਬ ਜਲ
ਇਸ ਤਰ੍ਹਾਂ ਕਰੋ ਇਸਤੇਮਾਲ
1. ਸਭ ਤੋਂ ਪਹਿਲਾਂ ਅੱਧਾ ਚੱਮਚ ਹਲਦੀ ਪਾਊਡਰ ਨੂੰ ਅੱਧਾ ਚੱਮਚ ਚੰਦਨ ਪਾਊਡਰ ਨੂੰ 2 ਚੱਮਚ ਮਸਰ ਦਾਲ ਦੇ ਪੇਸਟ ਵਿਚ ਪਾ ਕੇ ਮਿਕਸ ਕਰ ਲਓ।
2. ਇਸ ਵਿਚ ਕੇਸਰ ਦੇ 8-10 ਧਾਗੇ ਪਾ ਕੇ ਮਿਲਾ ਲਓ।
3. ਹੁਣ ਇਸ ਮਿਸ਼ਰਣ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਓ।
4. ਇਸ ਪੈਕ ਨੂੰ ਆਪਣੇ ਚਿਹਰੇ 'ਤੇ 20 ਮਿੰਟ ਲਈ ਲਗਾਓ ਅਤੇ ਠੰਡੇ ਪਾਣੀ ਨਾਲ ਧੋ ਲਓ।
5. ਤੁਸੀਂ ਲਗਾਤਾਰ 2 ਮਹੀਨੇ ਤੱਕ ਇਸ ਪੈਕ ਦਾ ਇਸਤੇਮਾਲ ਹਫਤੇ 'ਚ 2 ਵਾਰ ਕਰ ਸਕਦੇ ਹੋ।


Related News