''ਰੇਪ ਬੈਡ ਸੈਕਸ ਹੈ, ਦੋਸ਼ੀਆਂ ਨੂੰ ਹੋਵੇ ਹਲਕੀ ਸਜ਼ਾ''

Tuesday, Jun 05, 2018 - 01:38 AM (IST)

''ਰੇਪ ਬੈਡ ਸੈਕਸ ਹੈ, ਦੋਸ਼ੀਆਂ ਨੂੰ ਹੋਵੇ ਹਲਕੀ ਸਜ਼ਾ''

ਮੈਲਬੋਰਨ— ਆਸਟਰੇਲੀਆਈ ਲੇਖਕ ਅਤੇ ਅਧਿਆਪਕ ਜਰਮਿਨ ਗ੍ਰੀਅਰ ਨੇ ਰੇਪ ਨੂੰ 'ਬੈਡ ਸੈਕਸ' ਦੱਸ ਕੇ ਦੋਸ਼ੀਆਂ ਨੂੰ ਘੱਟ ਸਜ਼ਾ ਦੇਣ ਦੀ ਮੰਗ ਰੱਖੀ ਹੈ। ਨਾਰੀਵਾਦ 'ਤੇ ਸਭ ਤੋਂ ਵਿਰੋਧ ਵਾਲੀਆਂ ਆਵਾਜ਼ਾ ਵਿੱਚੋਂ ਇਕ ਮੰਨੀ ਜਾਣ ਵਾਲੀ ਗ੍ਰੀਅਰ ਦੇ ਇਸ ਬਿਆਨ ਦਾ ਵਿਰੋਧ ਹੋ ਰਿਹਾ ਹੈ। 
ਆਲੋਚਕਾਂ ਦਾ ਕਹਿਣਾ ਹੈ ਕਿ ਗ੍ਰੀਅਰ ਨੇ ਇਹ ਬਿਆਨ ਦੇ ਕੇ ਹੱਦ ਟੱਪ ਲਈ ਹੈ। 79 ਸਾਲਾ ਗ੍ਰੀਅਰ ਨੂੰ ਉਨ੍ਹਾਂ ਦੀ ਬੈਸਟ ਸੇਲਰ ਕਿਤਾਬ 'ਦਿ ਫੀਮੇਲ ਯੂਨਕ' ਲਈ ਜਾਣਿਆ ਜਾਂਦਾ ਹੈ। ਬੀਤੇ ਦਿਨ ਗ੍ਰੀਅਰ ਨੇ ਇਹ ਬਿਆਨ ਵੈਲਸ ਵਿਚ ਹੋ ਰਹੇ 'ਹੇ ਫੈਸਟੀਵਲ ਆਫ ਲਿਟਰੇਚਰ ਐਂਡ ਆਟਰਸ' ਵਿਚ ਦਿੱਤਾ। ਗ੍ਰੀਅਰ ਦੇ ਬਿਆਨ ਤੋਂ ਨਿਰਾਸ਼ ਹੋ ਕੇ ਕਈ ਲੋਕ ਪ੍ਰੋਗਰਾਮ ਵਿਚਾਲੇ ਹੀ ਛੱਡ ਕੇ ਚਲੇ ਗਏ। 


Related News