ਲੋਡ਼ੀਂਦਾ ਕਥਿਤ ਦੋਸ਼ੀ ਕਾਬੂ

Tuesday, Jun 05, 2018 - 01:49 AM (IST)

ਲੋਡ਼ੀਂਦਾ ਕਥਿਤ ਦੋਸ਼ੀ ਕਾਬੂ

 ਬਟਾਲਾ,  (ਬੇਰੀ)-  ਥਾਣਾ ਸਿਵਲ ਲਾਈਨ ਦੀ ਪੁਲਸ ਨੇ ਇਕ ਲੋਡ਼ੀਂਦੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣੇ ਵਿਚ ਦਰਜ ਮੁਕੱਦਮਾ ਨੰ. 118  2.6.18, ਧਾਰਾ 363, 366-ਏ ਆਈ. ਪੀ. ਸੀ. ਤਹਿਤ ਲੋਡ਼ੀਂਦੇ ਕਥਿਤ ਦੋਸ਼ੀ ਸੁਖਪਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਹਰਪੁਰਾ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਉਮਰਪੁਰਾ ਚੌਕ ਤੋਂ ਗ੍ਰਿਫਤਾਰ ਕੀਤਾ ਹੈ।  ਏ. ਐੱਸ. ਆਈ. ਨੇ ਦੱਸਿਆ ਕਿ ਉਕਤ  ਦੋਸ਼ੀ ਲਡ਼ਕੀ ਨੂੰ ਭਜਾ ਕੇ ਲੈ ਗਿਆ ਸੀ, ਜਿਸ ਸਬੰਧੀ ਲਡ਼ਕੀ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਹਿਲਾਂ ਹੀ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਸੀ। 


Related News