ਪਿੰਡ ਕੰਗ ਸਾਹਬੂ ''ਚ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ

5/13/2018 6:30:31 AM

ਨਕੋਦਰ, (ਰਜਨੀਸ਼, ਪਾਲੀ)- ਨੇ ਅੱਗ 'ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਵਾਲੇ ਸਥਾਨ 'ਤੇ ਪੁਲਸ ਪਾਰਟੀ ਨਾਲ ਪੁੱਜੇ ਨੌਨਿਹਾਲ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 4 ਵਜੇ ਸੂਚਨਾ ਮਿਲੀ ਕਿ ਪਿੰਡ ਕੰਗ ਸਾਹਬੂ ਵਿਖੇ ਗੁੱਜਰਾਂ ਦੇ ਡੇਰੇ ਨੂੰ ਅੱਗ ਲੱਗ ਗਈ ਹੈ।
ਪੁਲਸ ਪਾਰਟੀ ਨਾਲ ਉਹ ਮੌਕੇ 'ਤੇ ਪੁੱਜੇ। ਡੇਰੇ ਦੇ ਮਾਲਕ ਰਹਿਮ ਅਲੀ ਪੁੱਤਰ ਮਾਸੂਮ ਅਲੀ ਨੇ ਪੁਲਸ ਨੂੰ ਦੱਸਿਆ ਕਿ ਅੱਜ ਦੁਪਹਿਰ ਡੇਰੇ ਦੇ ਨੇੜੇ ਖੇਤਾਂ ਨੂੰ ਅਚਾਨਕ ਅੱਗ ਲੱਗ ਗਈ। ਚੱਲ ਰਹੀ ਤੇਜ਼ ਹਨੇਰੀ ਕਾਰਨ ਅੱਗ ਨੇ ਭਿਆਨਕ ਰੂਪ ਲੈ ਲਿਆ ਤੇ ਦੇਖਦੇ ਹੀ ਦੇਖਦੇ ਅੱਗ ਨੇ ਡੇਰੇ ਨੂੰ ਆਪਣੀ ਲਪੇਟ 'ਚ ਲੈ ਲਿਆ।
ਅੱਗ ਕਾਰਨ ਬੱਕਰੀਆਂ, ਕੱਟੇ ਤੇ ਵੱਛੀਆਂ ਸਮੇਤ 17 ਪਸ਼ੂ ਤੇ ਹੋਰ ਘਰ ਦਾ ਸਾਮਾਨ ਸੜ ਗਿਆ। ਉਸ ਨੇ ਦੱਸਿਆ ਕਿ ਜੇਕਰ ਲੋਕ ਹਿੰਮਤ ਕਰ ਕੇ ਅੱਗ 'ਤੇ ਕਾਬੂ ਨਾ ਪਾਉਂਦੇ ਤਾਂ ਹੋਰ ਪਸ਼ੂ ਅੱਗ ਦੀ ਲਪੇਟ 'ਚ ਆ ਜਾਣੇ ਸਨ। ਜਾਂਚ ਸ਼ੁਰੂ ਕਰ ਦਿੱਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ