ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ, ਇਨ੍ਹਾਂ ਸੂਬਿਆਂ ''ਚ ਆ ਸਕਦਾ ਹੈ ਤੂਫਾਨ

05/05/2018 10:25:29 AM

ਨਵੀਂ ਦਿੱਲੀ— ਬੁੱਧਵਾਰ ਨੂੰ ਦੇਸ਼ 'ਚ ਆਏ ਭਾਰੀ ਤੂਫਾਨ ਤੋਂ ਬਾਅਦ ਦੇਸ਼ ਦੇ ਕੁਝ ਸੂਬਿਆਂ 'ਚ ਮੌਸਮ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਪੱਛਮੀ ਬੰਗਾਲ, ਉੜੀਸਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਨੂੰ ਤੂਫਾਨ ਅਤੇ ਬਾਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੇ ਗਏ ਅੰਦਾਜ਼ੇ ਦੇ ਅਧਾਰ 'ਤੇ ਦਿੱਤੀ ਗਈ ਹੈ।
ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਉੱਤਰ ਭਾਰਤ ਦੇ ਦਿੱਲੀ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਉੱਤਰਾਖੰਡ ਵਰਗੇ ਕਈ ਸੂਬਿਆਂ 'ਚ ਤੂਫਾਨ ਨਾਲ ਤੇਜ਼ ਬਾਰਸ਼ ਹੋਣ ਦੇ ਅੰਦਾਜ਼ੇ ਹਨ। ਇਸ ਤੋਂ ਇਲਾਵਾ ਦੱਖਣ 'ਚ ਕਰਨਾਟਕ, ਤਮਿਲਨਾਡੂ ਅਤੇ ਕੇਰਲ 'ਚ ਵੀ ਭਾਰੀ ਬਾਰਸ਼ ਦਾ ਅੰਦਾਜ਼ਾ ਲਾਇਆ ਹੈ। ਦੱਸਿਆ ਜਾ ਰਿਹਾ ਕਿ ਪੱਛਮੀ ਤੂਫਾਨ (ਡਿਸਟਬੈਂਸ) ਦੀ ਵਜ੍ਹਾ ਬਣੀ ਇਹ ਸਥਿਤੀ ਅਗਲੇ ਦੋ ਸੋ ਪੰਜ ਦਿਨਾਂ ਤੱਕ ਰਹਿ ਸਕਦੀ ਹੈ। ਜੇਕਰ ਤੂਫਾਨ ਕਮਜ਼ੋਰ ਆਉਂਦਾ ਹੈ ਤਾਂ ਇਸ ਦਾ ਪ੍ਰਭਾਵ ਘੱਟ ਹੀ ਸੂਬਿਆਂ 'ਤੇ ਪਵੇਗਾ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਉੱੱਤਰੀ ਭਾਰਤ ਦੇ ਕਈ ਸੂਬਿਆਂ 'ਚ ਭਿਆਨਕ ਤੂਫਾਨ ਅਤੇ ਭਾਰੀ ਬਾਰਸ਼ ਨੇ ਕਹਿਰ ਢਾਇਆ ਸੀ। ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਮੁੱਖ ਤੌਰ 'ਤੇ 5 ਸੂਬੇ ਇਸ ਨਾਲ ਪਭਾਵਿਤ ਹੋਏ ਸਨ। ਇਸ ਤੂਫਾਨ 'ਚ ਮਰਨ ਵਾਲਿਆਂ ਦੀ ਸੰਖਿਆਂ ਵੱਧ ਕੇ 124 ਤੱਕ ਪਹੁੰਚ ਗਈ ਹੈ ਨਾਲ ਹੀ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੋਇਆ ਹੈ।


Related News