ਸਿਹਤ ਵਿਭਾਗ ਦੀ ਟੀਮ ਨੇ ਚੈਕਿੰਗ ਦੌਰਾਨ 5 ਡੇਅਰੀਆਂ ਦੇ ਕੱਟੇ ਚਲਾਨ

Tuesday, Jun 05, 2018 - 01:43 AM (IST)

ਸਿਹਤ ਵਿਭਾਗ ਦੀ ਟੀਮ  ਨੇ ਚੈਕਿੰਗ ਦੌਰਾਨ 5 ਡੇਅਰੀਆਂ ਦੇ ਕੱਟੇ ਚਲਾਨ

 ਗੁਰਦਾਸਪੁਰ,   (ਵਿਨੋਦ, ਹਰਮਨਪ੍ਰੀਤ)-  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੀ ਅਗਵਾਈ ਹੇਠ ਜਿਥੇ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਉਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਜ਼ਿਲਾ ਸਿਹਤ ਅਫਸਰ ਡਾ. ਸੁਧੀਰ ਕੁਮਾਰ ਆਗਵਾਈ ਹੇਠ ਗੁਰਦਾਸਪੁਰ ਤੇ ਦੀਨਾਨਗਰ ਵਿਚ ਡੇਅਰੀ, ਮਠਿਆਈਆਂ ਤੇ ਫਲਾਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਗੁਰਦਾਸਪੁਰ ਸ਼ਹਿਰ ਅੰਦਰ ਮਿਆਰੀ ਦੁੱਧ ਨਾ ਵੇਚਣ ਵਾਲੀਆਂ 5 ਡੇਅਰੀਆਂ ਦੇ ਚਲਾਨ ਕਰਨ  ਤੋਂ ਇਲਾਵਾ ਗਲੇ ਸਡ਼ੇ ਫਲ ਵੇਚਣ ਵਾਲੇ ਦਾ ਚਲਾਨ ਵੀ ਕੱਟਿਆ ਗਿਆ। ਇਸੇ ਤਰ੍ਹਾਂ ਸਿੱਖਿਆ ਵਿਭਾਗ, ਨਹਿਰੂ ਯੁਵਾ ਕੇਂਦਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਸੀਵਰੇਜ ਵਿਭਾਗ, ਟਰਾਂਸਪੋਰਟ ਵਿਭਾਗ ਤੇ ਨਗਰ ਕੌਂਸਲ ਸਾਧਕ ਅਫਸਰਾਂ ਆਦਿ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਲੋਕਾਂ ਨੂੰ ਅਪੀਲ ਕੀਤੀ।


Related News