ਕੁੱਟ-ਮਾਰ ਦੇ ਮਾਮਲੇ ''ਚ ਅੱਧੀ ਦਰਜਨ ਨਾਮਜ਼ਦ
Monday, May 21, 2018 - 01:45 AM (IST)

ਪਟਿਆਲਾ, (ਬਲਜਿੰਦਰ)- ਥਾਣਾ ਪਸਿਆਣਾ ਦੀ ਪੁਲਸ ਨੇ ਕੁੱਟ-ਮਾਰ ਦੇ ਦੋਸ਼ ਵਿਚ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਰਾਜਵਿੰਦਰ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਰਵਿੰਦਰ ਸਿੰਘ, ਸਾਹਿਲ ਸਿੰਘ ਅਤੇ ਮੱਖਣ ਸਿੰਘ ਵਾਸੀ ਪਿੰਡ ਖੇੜਾ ਜੱਟਾਂ ਸ਼ਾਮਲ ਹਨ।
ਇਸ ਸਬੰਧੀ ਗੁਰਮੇਲ ਗਿਰ ਪੁੱਤਰ ਕਸਮਹਰ ਗਿਰ ਵਾਸੀ ਪਿੰਡ ਖੇੜਾ ਜੱਟਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਟਿਆਲਾ ਤੋਂ ਆਪਣੇ ਪਿੰਡ ਖੇੜਾ ਜੱਟਾਂ ਜਾ ਰਿਹਾ ਸੀ। ਉਸ ਦੇ ਘਰ ਨੂੰ ਜਾਂਦੀ ਗਲੀ ਵਿਚ ਦੋਸ਼ੀ ਰਾਜਵਿੰਦਰ ਖੜ੍ਹਾ ਸੀ। ਜਦੋਂ ਉਸ ਨੂੰ ਪਾਸੇ ਹੋਣ ਲਈ ਕਿਹਾ ਤਾਂ ਉਕਤ ਵਿਅਕਤੀ ਮੇਰੇ ਗਲ ਪੈ ਗਿਆ। ਰੌਲਾ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਵੀ ਆ ਗਏ, ਜਿਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ ਤੇ ਧੱਕੇ ਮਾਰੇ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ 341, 323, 506, 147, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।