ਆਈਬ੍ਰੋ ਦੀ ਗ੍ਰੋਥ ਵਧਾਉਣ ਦੇ ਕੁਦਰਤੀ ਤਰੀਕੇ

05/26/2018 4:52:50 PM

ਜਲੰਧਰ — ਰੰਗ ਭਾਵੇਂ ਸਾਂਵਲਾ ਹੋਵੇ ਪਰ ਨੈਣ-ਨਕਸ਼ ਪ੍ਰਫੈਕਟ ਹੋਣ ਤਾਂ ਤੁਹਾਡੀ ਖੂਬਸੂਰਤੀ ਦੂਜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਹੀ ਲੈਂਦੀ ਹੈ। ਪ੍ਰਫੈਕਟ ਅੱਖਾਂ, ਤਿੱਖਾ ਨੱਕ ਅਤੇ ਗੁਲਾਬੀ ਬੁੱਲ੍ਹ ਹਰ ਲੜਕੀ ਦੀ ਚਾਹਤ ਹੁੰਦੀ ਹੈ। ਇਸ ਦੇ ਨਾਲ ਮੋਟੇ ਅਤੇ ਗ੍ਰੋਥੀ ਆਈਬ੍ਰੋ ਵੀ ਤੁਹਾਡੀਆਂ ਅੱਖਾਂ ਦੀ ਖੂਬਸੂਰਤੀ ਵਧਾਉਂਦੇ ਹਨ ਕਿਉਂਕਿ ਇਸੇ ਨਾਲ ਤੁਹਾਡੇ ਚਿਹਰੇ ਨੂੰ ਸਹੀ ਪਛਾਣ ਮਿਲਦੀ ਹੈ ਪਰ ਕੁਝ ਲੜਕੀਆਂ ਦੀਆਂ ਆਈਬ੍ਰੋ ਬਹੁਤ ਬਰੀਕ ਹੁੰਦੀਆਂ ਹਨ। ਅਜਿਹੇ ਵਿਚ ਉਹ ਬ੍ਰੋ ਪੈਂਸਿਲ ਦੀ ਵਰਤੋਂ ਕਰਦੀਆਂ ਹਨ।
ਹੁਣ ਤਾਂ ਲੜਕੀਆਂ ਆਈਬ੍ਰੋ ਐਕਸਟੈਨਸ਼ਨ ਵੀ ਕਰਵਾਉਣ ਲੱਗ ਗਈਆਂ ਹਨ ਪਰ ਇਹ ਕਾਫੀ ਮਹਿੰਗਾ ਪੈਂਦਾ ਹੈ। ਤੁਸੀਂ ਵੀ ਪਤਲੀ ਆਈਬ੍ਰੋ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜੋ ਤੁਹਾਡੀ ਆਈਬ੍ਰੋ ਦੀ ਗ੍ਰੋਥ ਵਧਾਉਣਗੇ।
ਸਭ ਤੋਂ ਪਹਿਲੀ ਗੱਲ ਇਹ ਯਾਦ ਰੱਖੋ ਕਿ ਤੁਹਾਨੂੰ ਖੂਬ ਪਾਣੀ ਪੀਣਾ ਹੈ ਕਿਉਂਕਿ ਪਾਣੀ ਸਰੀਰ ਦੇ ਗੰਦੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜੋ ਵਾਲਾਂ ਦੀ ਗ੍ਰੋਥ ਨੂੰ ਪ੍ਰਭਾਵਿਤ ਕਰਦੇ ਹਨ।
ਅਰੰਡੀ ਦਾ ਤੇਲ
ਅਰੰਡੀ ਦਾ ਤੇਲ ਆਈਬ੍ਰੋ ਦੀ ਗ੍ਰੋਥ ਵਧਾਉਣ ਲਈ ਬੈਸਟ ਮੰਨਿਆ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਵਿਟਾਮਿਨਸ, ਫੈਟੀ ਐਸਿਡ ਆਦਿ ਪਾਏ ਜਾਂਦੇ ਹਨ, ਜੋ ਹੇਅਰ ਗ੍ਰੋਥ ਨੂੰ ਵਧਾਉਂਦੇ ਹਨ। ਰੋਜ਼ਾਨਾ ਰਾਤ ਨੂੰ ਰੂੰ ਵਿਚ ਤੇਲ ਲਗਾ ਕੇ ਆਈਬ੍ਰੋ 'ਤੇ ਲਗਾਓ। ਉਂਗਲੀਆਂ ਨਾਲ 2-3 ਮਿੰਟ ਮਸਾਜ ਕਰੋ। 30 ਮਿੰਟ ਤੱਕ ਤੇਲ ਲਗਾ ਕੇ ਰੱਖੋ। ਜੇ ਤੁਸੀਂ ਸਾਰੀ ਰਾਤ ਲਗਾ ਕੇ ਰੱਖੋਗੇ ਤਾਂ ਜ਼ਿਆਦਾ ਅਸਰ ਹੋਵੇਗਾ।
ਨਾਰੀਅਲ ਤੇਲ
ਆਈਬ੍ਰੋ ਦੀ ਗ੍ਰੋਥ ਵਧਾਉਣ ਲਈ ਨਾਰੀਅਲ ਦਾ ਤੇਲ ਬਹੁਤ ਹੀ ਫਾਇਦੇਮੰਦ ਹੈ। ਨਾਰੀਅਲ ਦੇ ਤੇਲ ਵਿਚ ਵਿਟਾਮਿਨ-ਈ ਅਤੇ ਆਇਰਨ ਹੁੰਦਾ ਹੈ, ਜਿਸ ਨਾਲ ਭਰਵੱਟੇ ਸੰਘਣੇ ਹੁੰਦੇ ਹਨ। ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਲੈ ਕੇ ਆਈਬ੍ਰੋ 'ਤੇ ਮਸਾਜ ਕਰੋ। ਰਾਤ ਭਰ ਲਈ ਇਸ ਨੂੰ ਇੰਝ ਹੀ ਰਹਿਣ ਦਿਓ। ਸਵੇਰੇ ਉੱਠ ਕੇ ਚਿਹਰੇ ਨੂੰ ਧੋ ਲਓ। ਰੋਜ਼ ਨਾਰੀਅਲ ਦੇ ਤੇਲ ਨਾਲ ਭਰਵੱਟਿਆਂ ਦੀ ਮਸਾਜ ਕਰੋ।
ਐਲੋਵੇਰਾ
ਐਲੋਵੇਰਾ ਦਾ ਜੂਸ ਵੀ ਹੇਅਰ ਗ੍ਰੋਥ ਨੂੰ ਵਧਾਉਂਦਾ ਹੈ, ਸਗੋਂ ਇਹ ਉਨ੍ਹਾਂ ਨੂੰ ਸ਼ਾਇਨੀ ਵੀ ਬਣਾਉਂਦਾ ਹੈ। ਐਲੋਵੇਰਾ ਦਾ ਜੂਸ ਆਪਣੇ ਆਈਬ੍ਰੋ 'ਤੇ ਲਗਾਓ, ਫਿਰ ਚੰਗੀ ਤਰ੍ਹਾਂ ਮਸਾਜ ਕਰੋ। ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ।
ਪਿਆਜ਼ ਦਾ ਰਸ
ਪਿਆਜ਼ ਦਾ ਰਸ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ, ਜਿਸ ਨਾਲ ਹੇਅਰ ਗ੍ਰੋਥ ਵੀ ਵਧਦੀ ਹੈ। ਪਿਆਜ਼ ਦਾ ਰਸ ਲਓ ਅਤੇ ਆਈਬ੍ਰੋ 'ਤੇ 5 ਮਿੰਟ ਮਸਾਜ ਕਰੋ, ਉਸ ਤੋਂ ਬਾਅਦ ਪਾਣੀ ਨਾਲ ਧੋ ਲਓ। ਅਜਿਹਾ ਰੋਜ਼ਾਨਾ ਕਰੋ ਅਤੇ ਫਰਕ ਦੇਖੋ।


Related News