ਘਰ ''ਚ ਵੜ ਕੇ ਲੜਕੀ ਨਾਲ ਕੀਤੀ ਕੁੱਟਮਾਰ

Wednesday, Jun 06, 2018 - 01:27 PM (IST)

ਘਰ ''ਚ ਵੜ ਕੇ ਲੜਕੀ ਨਾਲ ਕੀਤੀ ਕੁੱਟਮਾਰ

ਜਲੰਧਰ (ਰਾਜੇਸ਼)— ਸੰਤੋਖਪੁਰਾ ਇਲਾਕੇ 'ਚ ਕੁਝ ਲੋਕਾਂ ਵੱਲੋਂ ਇਕ ਘਰ 'ਚ ਹਮਲਾ ਕਰਕੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਮੇਂ ਲੋਕਾਂ ਨੇ ਹਮਲਾ ਕੀਤਾ ਉਸ ਸਮੇਂ ਘਰ 'ਚ ਲੜਕੀ ਇਕੱਲੀ ਸੀ। ਸੰਤੋਖਪੁਰਾ ਵਾਸੀ ਮਨੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਘਰ ਵਿਚ ਇਕੱਲੀ ਸੀ ਕਿ ਨੇੜੇ ਹੀ ਰਹਿਣ ਵਾਲੇ ਨੌਜਵਾਨ ਨੇ ਉਨ੍ਹਾਂ ਦੇ ਘਰ 'ਚ ਆ ਕੇ ਬੇਟੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਕਤ ਨੌਜਵਾਨ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਘਰ 'ਚ ਹਮਲਾ ਕਰ ਦਿੱਤਾ। ਘਰ 'ਚ ਭੰਨਤੋੜ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲਿਆਂ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਇਸ ਘਟਨਾ ਸਬੰਧੀ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News