ਡਿੱਪੂ ਹੋਲਡਰਾਂ ਨੇ ਬਿਕਰਮਜੀਤ ਸਿੰਘ ਮੋਫਰ ਨੂੰ ਦਿੱਤਾ ਮੰਗ ਪੱਤਰ

Sunday, May 13, 2018 - 04:24 PM (IST)

ਬੁਢਲਾਡਾ (ਮਨਜੀਤ) — ਜ਼ਿਲਾ ਡਿੱਪੂ ਹੋਲਡਰ ਐਸੋਸੀਏਸ਼ਨ ਵੱਲੋਂ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪਿਛਲੇ ਸਮੇਂ ਤੋਂ ਡਿੱਪੂ ਹੋਲਡਰਾਂ ਵੱਲੋਂ ਵੰਡੀ ਗਈ ਕਣਕ ਦਾ ਕਮਿਸ਼ਨ ਤੁਰੰਤ ਜਾਰੀ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਣਕ ਦੀ ਢੋਆ-ਢੁਆਈ ਡਿੱਪੂ ਹੋਲਡਰਾਂ ਦੀਆਂ ਦੁਕਾਨਾਂ ਦਾ ਖਰਚਾ ਵੀ ਯਕੀਨਣ ਸਰਕਾਰ ਵੱਲੋਂ ਦਿਵਾਉਣ ਦਾ ਫੈਸਲਾ ਕਰਵਾਉਣਾ ਅਤੇ ਅਫਸਰ ਸ਼ਾਹੀ ਦੀ ਦਖਲ ਅੰਦਾਜੀ ਨੂੰ ਵੀ ਬੰਦ ਕਰਵਾਇਆ ਜਾਵੇ । ਵਫਦ ਵੱਲੋਂ ਮੋਫਰ ਕੋਲੋਂ ਇਹ ਵੀ ਮੰਗ ਕੀਤੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਪਾਰਟੀ ਨੇ ਚੋਣ ਮੈਨੀਫੈਸਟੋ 'ਚ ਡਿੱਪੂ ਹੋਲਡਰਾਂ ਨੂੰ ਤਨਖਾਹ ਭੱਤਾ ਲਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਵਾਇਆ ਜਾਵੇ ਤੇ ਨਾਲ ਹੀ ਜਿਨ੍ਹਾਂ ਖਪਤਕਾਰਾਂ ਕੋਲ ਗੈਸ ਸਿਲੰਡਰ ਦੇ ਕੁਨੈਕਸ਼ਨ ਨਹੀਂ ਹਨ । ਉਨ੍ਹਾਂ ਦੀ ਪੜਤਾਲ ਕਰਕੇ ਮਿੱਟੀ ਦੇ ਤੇਲ ਦੀ ਸਹੂਲਤ ਨੂੰ ਬਹਾਲ ਕੀਤਾ ਜਾਵੇ । ਇਸ ਮੌਕੇ ਮੋਫਰ ਨੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਲਦੀ ਹੀ ਡਿੱਪੂ ਹੋਲਡਰਾਂ ਨੂੰ ਨਾਲ ਲੈ ਕੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਧਿਆਨ 'ਚ ਇਨ੍ਹਾਂ ਡਿੱਪੂ ਹੋਲਡਰਾਂ ਦੀ ਸਮੱਸਿਆ ਨੂੰ ਲਿਆਂਦਾ ਜਾਵੇਗਾ । ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਰਾਮ ਸਿੰਘ ਅੱਕਾਂਵਾਲੀ, ਕੇ. ਸੀ. ਬਾਵਾ ਬੱਛੌਆਣਾ, ਹਰਦੀਪ ਸਿੰਘ ਬੀਰੇਵਾਲਾ, ਸੰਜੀਵ ਕੁਮਾਰ ਝੇਰਿਆਂ ਵਾਲੀ ਤੋਂ ਇਲਾਵਾ ਵੱਡੀ ਗਿਣਤੀ 'ਚ ਡਿੱਪੂ ਹੋਲਡਰ ਮੌਜੂਦ ਸਨ । 


Related News