ਭਾਰਤ ਨੂੰ ਰੱਖਿਆ ਸਾਂਝੇਦਾਰ ਐਲਾਨ ਕਰਨ ਨਾਲ ਖੁੱਲ੍ਹਦੇ ਹਨ ਸਹਿਯੋਗ ਵਧਾਉਣ ਦੇ ਦਰਵਾਜ਼ੇ : ਅਮਰੀਕਾ

05/16/2018 8:28:40 PM

ਵਾਸ਼ਿੰਗਟਨ— ਪੇਂਟਾਗਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਨੂੰ 'ਵੱਡਾ ਰੱਖਿਆ ਸਾਂਝੀਦਾਰ' ਐਲਾਨ ਕਰਨ ਨਾਲ ਪਰਸਪਰ ਸਹਿਯੋਗ ਦੇ ਰਸਤੇ ਖੁੱਲ੍ਹਦੇ ਹਨ ਕਿਉਂਕਿ ਭਾਰਤ ਤੇ ਅਮਰੀਕਾ ਦੇ ਨੌਵਹਨ ਸੁਰੱਖਿਆ, ਡੋਮੇਨ ਸਬੰਧੀ ਜਾਗਰੂਕਤਾ ਤੇ ਅੱਤਵਾਦ ਨਾਲ ਨਿਪਟਣ ਵਰਗੇ ਕਈ ਮੁੱਦਿਆਂ 'ਤੇ ਸਾਂਝਾ ਹਿੱਤ ਹੈ।
ਅਮਰੀਕਾ ਨੇ ਸਾਲ 2016 'ਚ ਭਾਰਤ ਨੂੰ 'ਵੱਡੇ ਰੱਖਿਆ ਸਾਂਝੀਦਾਰ' ਦੇ ਰੂਪ 'ਚ ਮਾਨਤਾ ਦਿੱਤੀ ਸੀ। ਇਹ ਦਰਜਾ ਮਿਲਣ ਤੋਂ ਬਾਅਦ ਭਾਰਤ, ਅਮਰੀਕਾ ਤੋਂ ਅਧੁਨਿਕ ਤੇ ਸੰਵੇਦਨਸ਼ੀਲ ਤਕਨੀਕਾਂ ਖਰੀਦ ਸਕਦਾ ਹੈ। ਰੱਖਿਆ, ਏਸ਼ੀਆ ਤੇ ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਮੰਤਰੀ ਰੈਂਡਲ ਸ਼ਈਵਰ ਨੇ ਸੈਨੇਟ ਦੀ ਵਿਦੇਸ਼ ਸਬੰਧਾਂ ਦੀ ਕਮੇਟੀ ਦੀ ਮੌਜੂਦਗੀ 'ਚ ਕਿਹਾ ਕਿ ਭਾਰਤ ਤੇ ਅਮਰੀਕਾ ਸਿਆਸੀ, ਆਰਥਿਕ ਤੇ ਸੁਰੱਖਿਆ ਮਾਮਲਿਆਂ 'ਚ ਅਨੁਭਵੀ ਸਾਥੀ ਹਨ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਸਾਲ 2016 'ਚ ਭਾਰਤ ਨੂੰ ਵੱਡਾ ਸੁਰੱਖਿਆ ਸਾਂਝੇਦਾਰ ਐਲਾਨ ਕੀਤਾ ਸੀ ਜੋ ਖਾਸ ਕਰਕੇ ਰੱਖਿਆ ਵਪਾਰ ਤੇ ਤਕਨੀਕ 'ਤੇ ਸਹਿਯੋਗ ਦੇ ਰਸਤੇ ਖੋਲ੍ਹਦਾ ਹੈ। ਉਨ੍ਹਾਂ ਕਿਹਾ ਕਿ ਗੋਲਬਲ ਸਥਿਰਤਾ ਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਲਈ ਸਮਰਥਨ ਦੀ ਸਾਂਝੀ ਇੱਛਾ ਦੇ ਨਾਲ ਭਾਰਤ ਤੇ ਅਮਰੀਕਾ ਦੇ ਨੌਵਹਨ ਸੁਰੱਖਿਆ, ਡੋਮੇਨ ਸਬੰਧੀ ਜਾਗਰੂਕਤਾ, ਅੱਤਵਾਦ ਵਿਰੋਧ, ਮਨੁੱਖੀ ਸਹਾਇਤਾ ਤੇ ਕੁਦਰਤੀ ਆਪਦਾਵਾਂ ਤੇ ਅੰਤਰਰਾਸ਼ਟਰੀ ਖਤਰਿਆਂ ਦੀ ਕੋਆਰਡੀਨੇਟ ਪ੍ਰਤੀਕਿਰਿਆ ਦੇਣ 'ਤੇ ਸਾਂਝੇ ਹਿੱਤ ਹਨ।


Related News