ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ''ਤੇ ਖੁਸ਼ ਹੈ ਚੀਨ, ਕਿਹਾ ਨਾਲ ਕੰਮ ਕਰਨ ਲਈ ਤਿਆਰ

Tuesday, Jun 05, 2018 - 01:13 AM (IST)

ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ''ਤੇ ਖੁਸ਼ ਹੈ ਚੀਨ, ਕਿਹਾ ਨਾਲ ਕੰਮ ਕਰਨ ਲਈ ਤਿਆਰ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਗਰੀ-ਲਾ ਡਾਇਲਾਗ 'ਚ ਚੀਨ-ਭਾਰਤ ਦੇ ਸਬੰਧਾਂ ਨੂੰ ਲੈ ਕੇ ਕਈ ਸਾਕਾਰਾਤਮਕ ਗੱਲਾਂ ਕਹੀਆਂ ਸਨ। ਹੁਣ ਚੀਨ ਨੇ ਵੀ ਇਨ੍ਹਾਂ ਗੱਲਾਂ ਦਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਗਰੀ-ਲਾ 'ਚ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਨਾਲ ਮਿਲ ਕੇ ਕੰਮ ਕਰਨ ਨਾਲ ਏਸ਼ੀਆ ਤੇ ਦੁਨੀਆ ਦਾ ਭਵਿੱਖ ਬਿਹਤਰ ਹੋਵੇਗਾ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਚੀਨ ਨੇ ਸਵਾਗਤ ਕੀਤਾ ਹੈ ਤੇ ਭਾਰਤ ਦੇ ਨਾਲ ਕੰਮ ਕਰਨ ਦੀ ਇੱਛਾ ਵੀ ਜਤਾਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਸਾਕਾਰਾਤਮਕ ਟਿੱਪਣੀਆਂ ਦੀ ਸ਼ਲਾਘਾ ਕਰਦੇ ਹਾਂ। ਦੋਵੇਂ ਦੇਸ਼ ਅੰਤਰਰਾਸ਼ਟਰੀ ਤੇ ਦੋ-ਪੱਖੀ ਸਬੰਧਾਂ ਨੂੰ ਲੈ ਕੇ ਸਕਾਰਾਤਮਕ ਹਨ। ਚੀਨ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਗਰੀ-ਲਾ ਡਾਇਲਾਗ 'ਚ ਕਿਹਾ ਸੀ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਇਨ੍ਹਾਂ ਦੇਸ਼ਾਂ ਦੇ ਵਿਚਾਲੇ ਸਹਿਯੋਗ ਵਧਿਆ ਹੈ। ਭਾਰਤ ਤੇ ਚੀਨ ਆਪਸੀ ਮੁੱਦਿਆਂ ਨੂੰ ਸੁਲਝਾਉਣ ਲਈ ਵਿਚਾਰ ਕਰ ਰਹੇ ਹਨ।
ਅਪ੍ਰੈਲ ਦੇ ਆਖਰੀ ਹਫਤੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਰਸਮੀ ਦੌਰੇ 'ਤੇ ਚੀਨ ਗਏ ਸਨ। ਉਥੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਕਰੀਬ 9 ਘੰਟੇ ਬਿਤਾਏ ਸਨ। ਇਸੇ ਵਿਚਾਲੇ ਦੋਵਾਂ ਨੇਤਾਵਾਂ ਨੇ ਇਕ ਚਾਹ ਦਾ ਕੱਪ ਪੀਤਾ ਤੇ ਲੰਚ ਕੀਤਾ। ਹਾਲਾਂਕਿ ਮੀਟਿੰਗ 'ਚ ਨਾ ਤਾਂ ਕੋਈ ਸਮਝੌਤਾ ਹੋਇਆ ਤੇ ਨਾ ਹੀ ਦੋਵਾਂ ਨੇਤਾਵਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤਾ।


Related News