ਗੱਡੀ ਦੀ ਲਪੇਟ ''ਚ ਆਉਣ ਨਾਲ ਇਕ ਦੀ ਮੌਤ
Sunday, May 20, 2018 - 06:10 AM (IST)

ਫਗਵਾੜਾ, (ਰੁਪਿੰਦਰ ਕੌਰ)— ਗੱਡੀ ਨੰਬਰ 15209 ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਜੀ. ਆਰ. ਪੀ. ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਗੱਡੀ ਨੰਬਰ 15209 ਯੂ. ਪੀ. ਜਨ ਸੇਵਾ ਦੀ ਲਪੇਟ ਵਿਚ ਆ ਕੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਲੀ ਰੇਲਵੇ ਟਰੈਕ ਵਿਚਾਲੇ ਪਈ ਇਕ ਮ੍ਰਿਤਕ ਦੀ ਦੇਹ ਬਾਰੇ ਜਾਣਕਾਰੀ ਮਿਲੀ ਤਾਂ ਮੌਕੇ ਤੇ ਪੁੱਜਕੇ ਮੌਤ ਦੇ ਕਾਰਨਾਂ ਬਾਰੇ ਛਾਣਬੀਨ ਕੀਤੀ ਗਈ ਤਾਂ ਉਸ ਕੋਲੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ। ਮ੍ਰਿਤਕ ਦੇਹ ਨੂੰ 72 ਘੰਟੇ ਲਈ ਫਗਵਾੜਾ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ।