ਆਸਾਰਾਮ ਨੂੰ ਸਜ਼ਾ ਤੋਂ ਬਾਅਦ 5 ਸਾਲ ਤੋਂ ਚਲ ਰਹੀ ਨਜ਼ਰਬੰਦੀ ਖਤਮ ਹੋਈ : ਰੇਪ ਪੀੜਤਾ

04/26/2018 4:32:56 PM

ਸ਼ਾਹਜਹਾਂਪੁਰ— ਨਾਬਾਲਗਾ ਨਾਲ ਰੇਪ ਮਾਮਲੇ 'ਚ ਆਸਾਰਾਮ ਨੂੰ ਬੁੱਧਵਾਰ ਨੂੰ ਜੋਧਪੁਰ ਦੀ ਇਕ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਐਲਾਨ ਹੋਣ ਤੋਂ ਬਾਅਦ ਪੀੜਤਾ ਨੇ ਆਪਣੇ ਬਾਰੇ ਦੱਸਦਿਆਂ ਕਿਹਾ, ਇਸ ਹੈਵਾਨੀਅਤ ਦੇ ਸਮੇਂ 16 ਸਾਲ ਦੀ ਸੀ। ਘਟਨਾ ਤੋਂ ਬਾਅਦ ਸਹਿਮੀ ਹੋਈ ਅਤੇ ਡਰੀ ਰਹਿੰਦੀ ਸੀ ਪਰ ਬਾਅਦ 'ਚ ਉਸ ਨੇ ਇਸ ਦਰਿੰਦਗੀ ਖਿਲਾਫ ਆਵਾਜ਼ ਚੁੱਕਣ ਦਾ ਫੈਸਲਾ ਕੀਤਾ। ਆਸਾਰਾਮ ਦੇ ਖਿਲਾਫ ਪੀੜਤਾ ਦੇ ਇਸ ਸੰਘਰਸ਼ ਦੌਰਾਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਪਰ ਉਸ ਨੇ ਆਪਣੇ ਹੌਸਲੇ ਨੂੰ ਛੱਡਿਆ ਨਹੀਂ।
ਇਸ ਜੁਲਾਈ ਮਹੀਨੇ 'ਚ 21 ਸਾਲ ਦੀ ਹੋਣ ਜਾ ਰਹੀ ਪੀੜਤਾ ਨੇ ਕਿਹਾ, ''ਉਨ੍ਹਾਂ ਨੇ ਗਵਾਹਾਂ ਨੂੰ ਮਾਰ ਦਿੱਤਾ। ਮੇਰੀ ਪੜ੍ਹਾਈ ਨੂੰ ਬਰਬਾਦ ਕਰ ਦਿੱਤਾ। ਮੇਰੇ ਪਰਿਵਾਰ ਨੂੰ ਡਰਾਇਆ ਪਰ ਮੈਂ ਜਾਣਦੀ ਸੀ ਕਿ ਮੈਨੂੰ ਇਹ ਕਰਨਾ ਹੋਵੇਗਾ।'' ਨਾਬਾਲਗ ਪੀੜਤਾ ਨੇ ਇਸ ਜਜ਼ਬੇ ਨੇ ਆਸਾਰਾਮ ਲਈ ਬਰਬਾਰੀ ਦੀ ਕਹਾਣੀ ਲਿਖ ਦਿੱਤੀ। ਆਸਾਰਾਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਹਾਦਰ ਬੇਟੀ ਨੇ ਕਿਹਾ, ''ਅਪਰਾਧ ਕਿਸੇ ਹੋਰ ਨੇ ਕੀਤਾ ਸੀ ਪਰ ਮੈਨੂੰ 5 ਸਾਲਾਂ ਤੱਕ ਆਪਣੇ ਘਰ 'ਚ ਨਜ਼ਰਬੰਦ ਰਹਿਣਾ ਪਿਆ। ਜਦੋਂ ਉਹ ਘਰੋ ਬਾਹਰ ਜਾਂਦੀ ਸੀ ਤਾਂ ਕੁਝ ਲੋਕ ਮੇਰਾ ਪਿੱਛਾ ਕਰਦੇ ਸਨ, ਗੰਦੇ ਅਸ਼ਲੀਲ ਕੁਮੈਂਟ ਕਰਦੇ ਸਨ।''
ਬਹਾਦਰ ਬੇਟੀ ਨੇ ਆਸਾਰਾਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਹਾ, ''ਮੈਂ ਹੁਣ ਆਪਣੇ ਭਵਿੱਖ ਬਾਰੇ ਸੋਚ ਸਕਾਂਗੀ ਅਤੇ ਮੈਂ ਹੁਣ ਆਪਣੀ ਉਮਰ ਦੀਆਂ ਲੜਕੀਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਸਕਦੀ ਹਾਂ।''


Related News