ਟਰੱਕ ਦਾ ਐਕਸਲ ਟੁੱਟਣ ਕਾਰਣ ਵਾਪਰਿਆ ਹਾਦਸਾ, ਇਕ ਗੰਭੀਰ ਜ਼ਖਮੀ
Tuesday, May 18, 2021 - 04:32 PM (IST)

ਜਲੰਧਰ (ਮਾਹੀ) : ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਰਾਪੁਰ-ਰਸੂਲਪੁਰ ਵਿਖੇ ਹਾਈਵੇ ’ਤੇ ਇਕ ਟਰੱਕ ਦਾ ਅਚਾਨਕ ਐਕਸਲ ਟੁੱਟਣ ਕਾਰਣ ਹਾਦਸਾ ਵਾਪਰ ਗਿਆ। ਇਸ ਦੌਰਾਨ ਬੇਕਾਬੂ ਹੋਇਆ ਟਰੱਕ ਇਕ ਮੋਟਰਸਾਈਕਲ ਵਿਚ ਜਾ ਵੱਜਾ, ਜਿਸ ਕਾਰਣ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਦਾ ਆਖਣਾ ਹੈ ਕਿ ਇਹ ਹਾਦਸਾ ਟਰੱਕ ਦਾ ਐਕਸਲ ਟੁੱਟਣ ਕਾਰਣ ਵਾਪਰਿਆ ਹੈ।