ਜਲੰਧਰ ਦੇ ਇਸ ਸ਼ਾਪਿੰਗ ਮਾਲ ਨੇ ਬਦਲਿਆ 'ਗੰਦੇ ਧੰਦੇ' ਦਾ ਤਰੀਕਾ, ਹੁਣ ਨਵੇਂ ਢੰਗ ਨਾਲ ਸ਼ੁਰੂ ਕੀਤੀ ਡੀਲ

Thursday, Aug 31, 2023 - 05:46 PM (IST)

ਜਲੰਧਰ ਦੇ ਇਸ ਸ਼ਾਪਿੰਗ ਮਾਲ ਨੇ ਬਦਲਿਆ 'ਗੰਦੇ ਧੰਦੇ' ਦਾ ਤਰੀਕਾ, ਹੁਣ ਨਵੇਂ ਢੰਗ ਨਾਲ ਸ਼ੁਰੂ ਕੀਤੀ ਡੀਲ

ਜਲੰਧਰ (ਵਿਸ਼ੇਸ਼) : ਸ਼ਹਿਰ ਦੀ ਚਰਚਿਤ ਮਾਰਕੀਟ ਪੀ. ਪੀ. ਆਰ. ਵਿਚ ਸਪਾ ਸੈਂਟਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਕਈ ਸਪਾ ਸੈਂਟਰ ਮਾਲਕਾਂ ਵਿਚ ਘਬਰਾਹਟ ਫੈਲ ਗਈ ਹੈ। ‘ਜਗ ਬਾਣੀ’ ਵੱਲੋਂ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਤੋਂ ਬਾਅਦ ਹੁਣ ਸਪਾ ਸੈਂਟਰ ਦੇ ਮਾਲਕਾਂ ਨੇ ਆਪਣੀ ਰਣਨੀਤੀ ਬਦਲ ਦਿੱਤੀ ਹੈ। ਪੀ. ਪੀ. ਆਰ. ਦੇ ਮਸਾਜ ਪਾਰਲਰ ਦੇ ਮਾਲਕਾਂ ਨੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੈਂਟਰ ਦਾ ਸ਼ਟਰ ਸੁੱਟ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ

ਹੁਣ ਸਾਰੀ ਡੀਲ ਕਾਲੇ ਰੰਗ ਦੀ ਸਕਾਰਪੀਓ ’ਚ

ਜਾਣਕਾਰੀ ਅਨੁਸਾਰ ਸ਼ਟਰ ਬੰਦ ਕਰ ਕੇ ਵੀ ਕੰਮ ਬੰਦ ਨਹੀਂ ਕੀਤਾ ਗਿਆ, ਸਗੋਂ ਹੁਣ ਨਵੇਂ ਤਰੀਕੇ ਨਾਲ ਗੰਦਾ ਧੰਦਾ ਚਲਾਇਆ ਜਾ ਰਿਹਾ ਹੈ। ਖ਼ਬਰ ਅਨੁਸਾਰ ਸੈਂਟਰ ਮਾਲਕਾਂ ਵੱਲੋਂ ਹੁਣ ਸੈਂਟਰ ਤੋਂ ਬਾਹਰ ਪੀ. ਪੀ. ਆਰ. ਮਾਰਕੀਟ ਵਿਚ ਹੀ ਗੱਡੀ ਵਿਚ ਦਫ਼ਤਰ ਬਣਾ ਲਿਆ ਗਿਆ ਹੈ। ਇਸ ਕਾਲੇ ਰੰਗ ਦੀ ਸਕਾਰਪੀਓ ਵਿਚ ਹੀ ਹੁਣ ਸਾਰੀ ਡੀਲ ਹੁੰਦੀ ਹੈ। ਸਕਾਰਪੀਓ ਵਿਚ ਲੱਗੇ ਸ਼ੀਸ਼ਿਆਂ ’ਤੇ ਲੱਗੀ ਕਾਲੀ ਫ਼ਿਲਮ ਦਾ ਪੂਰਾ ਫ਼ਾਇਦਾ ਉਠਾਇਆ ਜਾ ਰਿਹਾ ਹੈ। ਦਿਨ ਭਰ ਇਸੇ ਗੱਡੀ ਵਿਚ ਪੂਰਾ ਕੰਮ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਨਰਵੀਰ ਸਿੰਘ ਨੇ ਕੁੱਟਮਾਰ ਦੀ ਵੀਡੀਓ ਕੀਤੀ ਨਸ਼ਰ, ਸੁਖਜਿੰਦਰ ਰੰਧਾਵਾ ਦੇ ਪੁੱਤ 'ਤੇ ਲਾਏ ਗੰਭੀਰ ਇਲਜ਼ਾਮ

ਹੁਣ ਨਵੇਂ ਤਰੀਕੇ ਨਾਲ ਹੋ ਰਹੀ ਗਾਹਕਾਂ ਦੀ ‘ਸੇਵਾ’

ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਵਿਚ ਡੀਲ ਤੋਂ ਬਾਅਦ ਗਾਹਕ ਨੂੰ ਦੂਜੀ ਫਲੋਰ ’ਤੇ ਭੇਜ ਦਿੱਤਾ ਜਾਂਦਾ ਹੈ। ਉਥੇ ਪਹਿਲਾਂ ਤੋਂ ਹੀ ਮੌਜੂਦ ਕਰਿੰਦਾ ਸ਼ਟਰ ਉਠਾ ਕੇ ਗਾਹਕ ਨੂੰ ਅੰਦਰ ਭੇਜ ਦਿੰਦਾ ਹੈ ਅਤੇ ਫਿਰ ਤੋਂ ਸ਼ਟਰ ਸੁੱਟ ਦਿੱਤਾ ਜਾਂਦਾ ਹੈ। ਇਹ ਸਿਲਸਿਲਾ ਬੀਤੇ ਦਿਨ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ਼ੁਰੂ ਹੋਇਆ ਅਤੇ ਦਿਨ ਭਰ ਚੱਲਦਾ ਰਿਹਾ। ਸਵੇਰ ਤੋਂ ਸ਼ਾਮ ਤਕ ਲਗਭਗ ਅੱਧਾ ਦਰਜਨ ਗਾਹਕਾਂ ਦੀ ਐਂਟਰੀ ਹੋਈ। ਗਾਹਕ ਵੱਲੋਂ ਸੇਵਾਵਾਂ ਲੈ ਲੈਣ ਤੋਂ ਬਾਅਦ ਅੰਦਰੋਂ ਸ਼ਟਰ ਨੂੰ ਖੜਕਾਇਆ ਜਾਂਦਾ ਹੈ ਅਤੇ ਬਾਹਰ ਖੜ੍ਹਾ ਕਰਿੰਦਾ ਸ਼ਟਰ ਉਠਾ ਦਿੰਦਾ ਹੈ।

ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਅਨੋਖਾ ਕਾਰਨਾਮਾ, ਭ੍ਰਿਸ਼ਟਾਚਾਰ ’ਚ ਮੁਅੱਤਲ ਰਿਹੈ ਪ੍ਰਿੰਸੀਪਲ ਕਰੇਗਾ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ

ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼

ਜਲੰਧਰ ਦੀ ਪੁਲਸ ਉਲਝੇ ਮਾਮਲਿਆਂ ਨੂੰ ਸੁਲਝਾਉਣ ਵਿਚ ਮਾਹਿਰ ਮੰਨੀ ਜਾਂਦੀ ਹੈ ਪਰ ਇਨ੍ਹਾਂ ਮਸਾਜ ਸੈਂਟਰ ਦੇ ਮਾਲਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਹ ਕਾਮਯਾਬ ਹੋ ਜਾਣਗੇ। ਬੇਸ਼ੱਕ ਇਲਾਕੇ ਨਾਲ ਸਬੰਧਤ ਕੁਝ ਪੁਲਸ ਮੁਲਾਜ਼ਮਾਂ ਦੇ ਨਾਲ ਸੈਂਟਰ ਮਾਲਕਾਂ ਦੀ ਕਥਿਤ ਸੈਟਿੰਗ ਹੋਵੇ ਪਰ ਸ਼ਾਇਦ ਇਹ ਲੋਕ ਭੁੱਲ ਗਏ ਹਨ ਕਿ ਸ਼ਹਿਰ ਦੇ ਆਲਾ ਪੁਲਸ ਅਧਿਕਾਰੀ ਪੂਰੀ ਵਿਵਸਥਾ ਨੂੰ ਕਮਾਂਡ ਕਰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਆਸਾਨ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harnek Seechewal

Content Editor

Related News