ਵਿਕਾਸ ਕੰਮਾਂ ''ਚ ਤੇਜ਼ੀ ਲਿਆਉਣ ਸਬੰਧੀ ਵਿਧਾਇਕ ਕੋਟਲੀ ਨੇ ਸਰਪੰਚਾਂ ਨਾਲ ਕੀਤੀ ਮੁਲਾਕਾਤ

Tuesday, Sep 13, 2022 - 01:47 PM (IST)

ਵਿਕਾਸ ਕੰਮਾਂ ''ਚ ਤੇਜ਼ੀ ਲਿਆਉਣ ਸਬੰਧੀ ਵਿਧਾਇਕ ਕੋਟਲੀ ਨੇ ਸਰਪੰਚਾਂ ਨਾਲ ਕੀਤੀ ਮੁਲਾਕਾਤ

ਭੋਗਪੁਰ (ਰਾਣਾ ਭੋਗਪੁਰੀਆ ) : ਬਲਾਕ ਭੋਗਪੁਰ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਉਣ ਸਬੰਧੀ ਵਿਧਾਇਕ ਸੁਖਵਿੰਦਰ ਕੋਟਲੀ ਵੱਲੋ ਵੱਖ-ਵੱਖ ਪਿੰਡਾਂ 'ਚ ਜਾ ਕੇ ਸਰਪੰਚਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ । ਇਸ ਸਬੰਧੀ ਪਿੰਡ ਚੱਕ ਸ਼ਕੂਰ ਵਿਖੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਸਰਪੰਚ ਅਵਤਾਰ ਸਿੰਘ ਤੇ ਸਮੂਹ ਪੰਚਾਇਤ ਮੈਬਰਾਂ ਨਾਲ ਆਂਗਨਵਾੜੀ ਸੈਂਟਰ ਦਾ ਦੌਰਾ ਕੀਤਾ ਤੇ ਉਨ੍ਹਾਂ ਸਰਪੰਚ ਨੂੰ ਤੁਰੰਤ ਮਤਾ ਪਾ ਕੇ ਦੇਣ ਲਈ ਆਖਿਆ ਤੇ ਕਿਹਾ ਕਿ ਬੱਚਿਆਂ ਦੇ ਸਕੂਲ ਲਈ ਸਰਕਾਰ ਕੋਲੋ ਤੁਰੰਤ ਗ੍ਰਾਂਟ ਲੈ ਕੇ ਦੇਵਾਂਗਾ।

ਇਸ ਦੇ ਨਾਲ ਹੀ ਪਿੰਡ ਪਤਿਆਲ ਦੇ ਸਰਪੰਚ ਸੁਖਵਿੰਦਰ ਸਿੰਘ ਨਾਲ ਪਿੰਡ ਦੇ ਵਿਕਾਸ ਸਬੰਧੀ ਚਰਚਾ ਹੋਈ ਤੇ ਕਿਹਾ ਕਿ ਪਿੰਡ ਦੀਆਂ ਰਹਿੰਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ । ਵਿਧਾਇਕ ਕੋਟਲੀ ਨੇ ਪਿੰਡ ਚੋਲਾਂਗ ਵਿਖੇ ਸਰਪੰਚ ਗੁਰਪ੍ਰੀਤ ਕੌਰ ਅਤੇ ਪੰਚਾਇਤ ਮੈਬਰਾਂ ਨਾਲ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਤੱਤਪਰ ਹਨ ਤੇ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਬਲਾਕ ਕਾਂਗਰਸ ਦੇ ਜਨਰਲ ਸਕੱਤਰ ਜਸਵੀਰ ਸਿੰਘ ਸੈਣੀ, ਸਕੱਤਰ ਸਿੰਘ ਚੱਕ ਸ਼ਕੂਰ,ਸਾਬਕਾ ਚੇਅਰਮੈਨ ਸੀਤਲ ਸਿੰਘ, ਗੁਰਜੀਤ ਸਿੰਘ ਚੱਕ ਸ਼ਕੂਰ, ਜਗਦੀਸ਼ ਸਿੰਘ ਪਤਿਆਲ, ਸਲਿੰਦਰਜੀਤ ਸਿੰਘ ਚੌਲਾਂਗ ਤੇ ਹੋਰ ਹਾਜ਼ਰ ਸਨ।


author

Anuradha

Content Editor

Related News