ਜਲੰਧਰ 'ਚ ਪਰਗਟ ਸਿੰਘ ਨੂੰ ਝਟਕਾ, ਕੌਂਸਲਰ ਹਰਸ਼ਰਨ ਕੌਰ ਵੱਡੀ ਗਿਣਤੀ ਸਮਰਥਕਾਂ ਸਮੇਤ ‘ਆਪ’ ’ਚ ਸ਼ਾਮਲ

04/18/2023 12:33:17 PM

ਜਲੰਧਰ (ਧਵਨ) : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਸਿਆਸੀ ਝਟਕਾ ਦਿੱਤਾ, ਜਦੋਂ ਉਨ੍ਹਾਂ ਦੇ ਕੈਂਟ ਹਲਕੇ ਦੀ ਕਾਂਗਰਸੀ ਕੌਂਸਲਰ ਹਰਸ਼ਰਨ ਕੌਰ ਹੈਪੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਨ੍ਹਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ। ਆਮ ਆਦਮੀ ਪਾਰਟੀ (ਆਪ) ਨੂੰ ਸੋਮਵਾਰ ਜਲੰਧਰ ਵਿਚ ਉਦੋਂ ਹੋਰ ਮਜ਼ਬੂਤੀ ਮਿਲੀ, ਜਦੋਂ ਕੌਂਸਲਰ ਹਰਸ਼ਰਨ ਕੌਰ ਹੈਪੀ ਆਪਣੇ 250 ਸਮਰਥਕਾਂ, ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ ਅਤੇ ਡਾਇਰੈਕਟਰ ਐੱਸ. ਸੀ. ਵਿਭਾਗ ਪੰਜਾਬ ਅਸ਼ੋਕ ਬਰਾੜ ਦੇ ਨਾਲ ‘ਆਪ’ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸਾਰੇ ਆਗੂਆਂ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਦਾ ‘ਆਪ’ ਪਰਿਵਾਰ ਵਿਚ ਸਵਾਗਤ ਕੀਤਾ ਅਤੇ ਕਿਹਾ ਕਿ ਹਰ ਮੋਰਚੇ ਦੇ ਲੋਕ, ਜਿਹੜੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ‘ਆਪ’ ਵਿਚ ਸ਼ਾਮਲ ਹੋ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਈਮਾਨਦਾਰ ਪਾਰਟੀ ਹਾਂ, ਜੋ ਪੰਜਾਬ ਅਤੇ ਪੰਜਾਬੀਆਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬੀ ਤੇ ਪੰਜਾਬ ਸਮਰਥਕ ਹਰ ਆਗੂ ਦਾ ਸਾਡੇ ਨਾਲ ਜੁੜਨ ਅਤੇ ਸਾਡੇ ਸੂਬੇ ਦੇ ਲੋਕਾਂ ਲਈ ਕੰਮ ਕਰਨ ਵਾਸਤੇ ਸਵਾਗਤ ਹੈ।

ਇਹ ਵੀ ਪੜ੍ਹੋ- ਮਾਈਕਰੋ ਇੰਟਰਪ੍ਰਾਈਸ਼ ਸਕੀਮ 'ਚ ਚਮਕਿਆ ਬਠਿੰਡਾ ਦਾ ਨਾਂ, ਸੂਬੇ ਭਰ 'ਚ ਹਾਸਲ ਕੀਤਾ ਪਹਿਲਾ ਸਥਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿਹਾਤੀ ਅਤੇ ਜਲੰਧਰ ਸ਼ਹਿਰੀ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਰਹੇ ਹਨ ਕਿਉਂਕਿ ਉਨ੍ਹਾਂ ਪਿਛਲੇ ਇਕ ਸਾਲ ਤੋਂ ਆਮ ਆਦਮੀ ਪਾਰਟੀ ਦੇ ਕੰਮ ਨੂੰ ਦੇਖਿਆ ਹੈ ਅਤੇ ਲੋਕਾਂ ਨੂੰ ਪਾਰਟੀ ਤੇ ਉਸਦੇ ਉਮੀਦਵਾਰ ਦੀਆਂ ਨੀਤੀਆਂ ’ਤੇ ਭਰੋਸਾ ਹੈ ਕਿ ਸੰਸਦ ਵਿਚ ਉਨ੍ਹਾਂ ਦਾ ਈਮਾਨਦਾਰ ਪ੍ਰਤੀਨਿਧੀ ਹੋਵੇਗਾ। ‘ਆਪ’ ਦੇ ਨਵੇਂ ਮੈਂਬਰਾਂ ਨੇ ਕਿਹਾ ਕਿ ਉਹ ਜ਼ਮੀਨੀ ਪੱਧਰ ’ਤੇ ਕੰਮ ਕਰਨਗੇ ਅਤੇ ‘ਆਪ’ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਆਮ ਲੋਕਾਂ ਦੇ ਦਰਵਾਜ਼ੇ ਤੱਕ ਲਿਜਾਣਗੇ। ਉਨ੍ਹਾਂ ਕਿਹਾ ਕਿ ਸੁਸ਼ੀਲ ਰਿੰਕੂ ਭਾਰੀ ਬਹੁਮਤ ਨਾਲ ਜਿੱਤਣਗੇ। 

ਇਹ ਵੀ ਪੜ੍ਹੋ- ਅਕਾਲੀ ਵਰਕਰ ਨੂੰ ਹੱਥਕੜੀ ਲਗਾਉਣ 'ਤੇ ਹਾਈ ਕੋਰਟ ਨੇ ਥਾਣੇਦਾਰ ਨੂੰ ਲਗਾਇਆ ਇਕ ਲੱਖ ਰੁਪਏ ਜੁਰਮਾਨਾ

ਇਸ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ, ਸ਼ਿਵ ਸੈਨਾ ਆਗੂ ਸੁਭਾਸ਼ ਗੋਰੀਆ, ਕਾਂਗਰਸ ਐੱਸ. ਸੀ. ਸੈੱਲ ਆਗੂ ਅਸ਼ੋਕ ਬਰਾੜ ਤੋਂ ਇਲਾਵਾ ਸ਼ੰਮੀ ਭਗਤ ਅਤੇ ਉਨ੍ਹਾਂ ਦੀ ਟੀਮ, ਮੌਂਟੂ ਸਿੰਘ ਮਾਡਲ ਹਾਊਸ, ਲੱਕੀ ਸੰਧੂ, ਸ਼ਿਵਮ ਪੰਸਾਰੀ, ਹੈਰੀ, ਗੋਗਾ, ਮਨਜੀਤ ਸਿੰਘ ਚੱਕੀ, ਚਮਨ, ਪੰਕਜ ਬੇਕਰੀ, ਭਜਨ ਸਿੰਘ ਮਿੱਠੂ ਬਸਤੀ, ਗੁਰਪੀਰ ਬਾਵਾ, ਜਗਜੀਤ ਸਿੰਘ ਅਮਿਤ ਸ਼ੇਰ, ਪਿੰਦਾ ਮਧੂਬਨ ਕਾਲੋਨੀ, ਜੋਤੀ, ਸ਼ਿਵਨਾਥ ਸਿੰਘ ਸ਼ਿੱਬੂ ਨਿਜਾਤਮ ਨਗਰ, ਸੰਮਿਤ ਕਪੂਰ, ਹੀਰਾ ਜਿਊਲਰ, ਮੁਕੇਸ਼ ਦੱਤਾ, ਨਾਸਿਰ, ਬਲਵਿੰਦਰ ਬਿੱਲੀ, ਯਸ਼ਪਾਲ ਪੈਟੀ, ਨਵਜੋਤ ਸਿੰਘ ਚਿੰਟੂ, ਜਤਿੰਦਰ ਸਿੰਘ, ਸ਼ੋਭਾ ਭਗਤ, ਵਿਕਾਸ ਸਾਹੀ, ਮਨੀਸ਼ ਧੀਰ, ਵਿਜੇ ਚੌਧਰੀ, ਸਿੱਕੀ ਬੌਬੀ, ਸਤਪਾਲ ਬੰਗੋਤਰਾ, ਤਰਸੇਮ ਲਾਲ ਗੁਰੂ ਰਵਿਦਾਸ ਮੰਦਿਰ ਪ੍ਰਧਾਨ, ਵਿਪਨ, ਸੁਰਿੰਦਰ ਨਿੱਕਾ, ਕਾਕੂ ਪ੍ਰਧਾਨ, ਲਾਡੀ ਮਹਿਰਾ, ਦਿਨੇਸ਼ ਸੋਨੂੰ, ਕੁਲਭੂਸ਼ਨ ਜੱਸਮ, ਅਰਜੁਨ ਬਰਾੜ, ਵਿਜੇ ਬਾਬਾ, ਰੋਸ਼ਨ, ਸੋਨੀਆ, ਮੋਨੂੰ ਬੱਗਾ, ਮੋਨੂੰ ਗਿੱਲ, ਸੁਖਵਿੰਦਰ ਸਿੰਘ, ਐੱਸ. ਪੀ. ਸਿੰਘ ਆਦਿ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News