ਦਰਬਾਰ ਚੱਕ ਝੰਡੂ ਵਿਖੇ ਸਾਲਾਨਾ ਜੋੜ ਮੇਲਾ ਸ਼ੁਰੂ

12/12/2018 1:52:30 PM

ਜਲੰਧਰ (ਰਾਣਾ)- ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਮੰਢਾਲੀ ਵਾਲਿਆਂ ਦੀ ਯਾਦ ’ਚ ਦਰਬਾਰ ਚੱਕ ਝੰਡੂ ਵਿਖੇ ਡੇਰੇ ਦੇ ਗੱਦੀਨਸ਼ੀਨ ਸਾਈਂ ਉਜਾਗਰ ਸ਼ਾਹ ਜੀ ਕਾਦਰੀ ਦੀ ਰਹਿਨੁਮਾਈ ਹੇਠ ਸਾਲਾਨਾ ਜੋੜ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਪੀਰਾਂ ਦੀ ਯਾਦ ਵਿਚ ਲੱਗਣ ਵਾਲੇ ਮੇਲੇ ਜਿਥੇ ਭਾਈਚਾਰਕ ਸਾਂਝ ਵਧਾਉਂਦੇ ਹਨ, ਉਥੇ ਹੀ ਸੰਗਤ ਨੂੰ ਪੰਗਤ ਵਿਚ ਬਿਠਾ ਕੇ ਜਾਤ-ਪਾਤ ਤੋਂ ਉੱਪਰ ਉੱਠ ਕੇ ਤੇ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਜਸਵੀਰ ਸਿੰਘ ਸੈਣੀ ਜਨਰਲ ਸਕੱਤਰ ਬਲਾਕ ਕਾਂਗਰਸ, ਸਾਈਂ ਕਾਲੂ ਸ਼ਾਹ, ਸਨੀ ਕੁਮਾਰ, ਵਿਵੇਕ ਕੁਮਾਰ, ਗੁਰਮੇਲ ਕਿਸ਼ਨਪੁਰ, ਗੁਰਚਰਨ ਖਰਲਾਂ, ਸ਼ਿੰਦਰਪਾਲ ਬਘੋਲਾ, ਜੋਤੀ ਮੋਖੇ, ਸਰਵਣ ਸਿੰਘ ਨੰਬਰਦਾਰ, ਮਨਜੀਤ ਰਾਮ, ਸ਼ੀਤਲ ਘੋੜਾਵਾਹੀ, ਅਜੇ ਬਾਬਾ, ਬਿੱਟੂ ਸ਼ਾਹ, ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਤੇ ਹੋਰ ਹਾਜ਼ਰ ਸਨ।


Related News