ਇਸਤਰੀ ਸਤਿਸੰਗ ਸਭਾਵਾਂ ਨੇ ਕੀਤੀ ਅੰਮ੍ਰਿਤ ਕੀਰਤਨ ਦੀ ਵਰਖਾ

Wednesday, Dec 05, 2018 - 01:51 PM (IST)

ਇਸਤਰੀ ਸਤਿਸੰਗ ਸਭਾਵਾਂ ਨੇ ਕੀਤੀ ਅੰਮ੍ਰਿਤ ਕੀਰਤਨ ਦੀ ਵਰਖਾ

ਜਲੰਧਰ (ਚਾਵਲਾ)-ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ 10 ਦਿਨਾ ਗੁਰਮਤਿ ਸਮਾਗਮਾਂ ਦੀ ਲੜੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਵਿਖੇ ਅੱਜ ਆਰੰਭ ਹੋ ਗਈ।ਅੱਜ ਪਹਿਲੇ ਦਿਨ ਦੇ ਸਮਾਗਮ ’ਚ ਇਸਤਰੀ ਸਤਿਸੰਗ ਸਭਾਵਾਂ ਦੇ ਕੀਰਤਨੀ ਜਥਿਆਂ ਨੇ ਕੀਰਤਨ ’ਚ ਹਾਜ਼ਰੀ ਭਰੀ। ਜਲੰਧਰ ਸ਼ਹਿਰ ਦੇ ਲਗਭਗ 25 ਜਥਿਆਂ ਨੇ ਸਮਾਗਮ ’ਚ ਹਾਜ਼ਰੀ ਭਰੀ। ਸਵੇਰੇ 10 ਵਜੇ ਆਰੰਭ ਹੋਏ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਉਪਰੰਤ ਹੋਏ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਮੁਹੱਲਾ ਗੋਬਿੰਦਗੜ੍ਹ, ਆਦਰਸ਼ ਨਗਰ, ਛੇਵੀਂ ਪਾਤਸ਼ਾਹੀ ਬਸਤੀ ਸ਼ੇਖ, ਸ਼ਕਤੀ ਨਗਰ, ਲਿੰਕ ਕਾਲੋਨੀ, ਬਾਜ਼ਾਰ ਸ਼ੇਖਾਂ, ਸਰਾਜ ਗੰਜ, ਦੀਵਾਨ ਅਸਥਾਨ ਸੈਂਟਰਲ ਟਾਊਨ ਅਰਬਨ ਅਸਟੇਟ ਫੇਜ਼-2 ਗੁਰੂ ਤੇਗ ਬਹਾਦਰ ਨਗਰ, ਸੰਤ ਨਗਰ, ਭਾਰਤ ਨਗਰ, ਤਿਲਕ ਨਗਰ, ਅੱਡਾ ਹੁਸ਼ਿਆਰਪੁਰ, ਪ੍ਰੀਤ ਨਗਰ, ਲਾਡੋਵਾਲੀ ਰੋਡ, ਗੁਰੂ ਨਾਨਕਪੁਰਾ, ਆਸਾਪੂਰਨ, ਨਿਰਮਲ ਕੁਟੀਆ, ਡਿਫੈਂਸ ਕਾਲੋਨੀ ਰਸਤਾ ਮੁਹੱਲਾ, ਰਾਜਾ ਗਾਰਡਨ ਤੋਂ ਜਥੇ ਪਹੁੰਚੇ ਸਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਈਸ਼ਰ ਸਿੰਘ ਚੇਅਰਮੈਨ ਗੁਰਚਰਨ ਸਿੰਘ, ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਜਤਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਮੌਜੂਦ ਸਨ। ਇਸਤਰੀ ਸਤਿਸੰਗ ਸਭਾ ਦੀਆਂ ਮੈਂਬਰ ਬੀਬੀ ਇਕਬਾਲ ਕੌਰ ਦਲੀਪ ਕੌਰ ਸੇਠੀ, ਜਗਮੋਹਨ ਕੌਰ ਲੋਹੀਆ, ਜਸਵਿੰਦਰ ਕੌਰ ਕੁਮਾਰ, ਨਰਿੰਦਰ ਕੌਰ, ਸੋਨੀਆ, ਮਹਿੰਦਰ ਕੌਰ, ਗੁਰਬਖਸ਼ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਸਤਵਿੰਦਰ ਕੌਰ, ਰਣਜੀਤ ਕੌਰ ਆਦਿ ਪੂਰੀ ਲਗਨ ਨਾਲ ਸੇਵਾ ਨਿਭਾਅ ਰਹੀਆਂ ਸਨ।ਇਸ ਮੌਕੇ ਇਸਤਰੀ ਸਤਿਸੰਗ ਸਭਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2.25 ਲੱਖ ਰੁਪਏ ਸਮਾਗਮ ਦੀ ਸੇਵਾ ਲਈ ਭੇਟ ਕੀਤੇ ਜੋ ਕਿ ਉਨ੍ਹਾਂ ਸਾਰਾ ਸਾਲ ਸੰਗਤਾਂ ਦੇ ਘਰਾਂ ’ਚ ਕੀਰਤਨ ਸਮਾਗਮ ਕਰ ਕੇ ਇਕੱਤਰ ਕੀਤੇ ਸਨ।ਪਰਮਿੰਦਰ ਸਿੰਘ ਡਿੰਪੀ ਜਨਰਲ ਸਕੱਤਰ ਅਨੁਸਾਰ ਅੱਜ ਰਾਤ ਦੇ ਸਮਾਗਮਾਂ ’ਚ ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ। ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਦੀ ਅਪੀਲ ਕੀਤੀ। ਇਸਤਰੀ ਸਤਿਸੰਗ ਸਭਾ ਵਲੋਂ ਇਕੱਤਰ ਕੀਤੀ ਗਈ ਮਾਇਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਈਸ਼ਰ ਸਿੰਘ ਨੂੰ ਦਿੰਦੇ ਹੋਏ ਨਾਲ ਜਤਿੰਦਰ ਸਿੰਘ ਖਾਲਸਾ।


Related News