8 ਗ੍ਰਾਮ ਹੈਰੋਇਨ ਸਮੇਤ 1 ਕਾਬੂ
Tuesday, Dec 04, 2018 - 02:55 PM (IST)

ਜਲੰਧਰ (ਜ. ਬ.)-ਥਾਣਾ ਮਕਸੂਦਾਂ ਅਧੀਨ ਪੈਂਦੀ ਆਦੀਖੂਹੀ ਚੌਕੀ ਇੰਚਾਰਜ ਐੱਸ. ਆਈ. ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਲੰਧਰ ਕਪੂਰਥਲਾ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਐਕਟਿਵਾ ਸਵਾਰ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਕੇ ਫਰਾਰ ਹੋਣ ਲੱਗਾ, ਜਿਸ ਨੂੰ ਕਾਂਸਟੇਬਲ ਹੀਰਾ ਲਾਲ ਨੇ ਪਿੱਛਾ ਕਰ ਕੇ ਕਾਬੂ ਕੀਤਾ ਤਾਂ ਉਸ ਦੀ ਤਲਾਸ਼ੀ ਲਏ ਜਾਣ ’ਤੇ ਉਸ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਕਿਸੇ ਨਸ਼ੇ ਦੀ ਸਪਲਾਈ ਦੇਣ ਜਾ ਰਿਹਾ ਸੀ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਐਨਥਨੀ (33) ਉਰਫ ਸਾਬੀ ਪੁੱਤਰ ਗਾਮਾ ਵਾਸੀ ਸੰਸਾਰਪੁਰ ਨੇੜੇ ਸ਼ਮਸ਼ਾਨਘਾਟ ਜਲੰਧਰ ਵਜੋਂ ਹੋਈ ਹੈ। ਐੱਸ. ਆਈ. ਹਰਜਿੰਦਰ ਕੌਰ ਨੇ ਦੱਸਿਆ ਕੇ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਚਹੇੜੂ ਚੌਕੀ ’ਚ ਪਹਿਲਾਂ ਵੀ ਨਸ਼ਾ ਸਮੱਗਲਿੰਗ ਦਾ ਮੁਕੱਦਮਾ ਦਰਜ ਹੈ। ਪੁਲਸ ਨੇ ਕੇਸ ਦਰਜ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰ ਕੇ ਐਨਥਨੀ ਨੂੰ ਜੇਲ ਭੇਜ ਦਿੱਤਾ ਹੈ।