ਹਰਭਜਨ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ ''ਤੇ ਪ੍ਰਗਟਾਈ ਡੂੰਘੀ ਚਿੰਤਾ
Tuesday, Aug 25, 2026 - 09:12 PM (IST)
ਜਲੰਧਰ : ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪੰਜਾਬ ਦੀ ਸਥਿਤੀ 'ਤੇ ਬਿਆਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਇਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆ ਕਿਹਾ ਕਿ ਕਦੇ 'ਰੰਗਲਾ ਪੰਜਾਬ' ਕਹਾਉਣ ਵਾਲਾ ਸੂਬਾ ਅੱਜ ਇਸ ਤਰ੍ਹਾਂ 'ਗੰਧਲਾ' ਕਰ ਦਿੱਤਾ ਗਿਆ ਹੈ। ਹਰਭਜਨ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਖ਼ੁਦ ਜਲੰਧਰ ਦੀ ਇੱਕ ਵੀਡੀਓ ਬਣਾਈ ਹੈ, ਜੋ ਕਿ ਨਵੀਂ ਹੈ ਅਤੇ ਨਾ ਹੀ ਇਹ ਵੀਡੀਓ ਰਾਜਸਥਾਨ ਦੀ ਹੈ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਰ ਸ਼ਹਿਰ ਦਾ ਇਹੀ ਹਾਲ ਹੋ ਚੁੱਕਾ ਹੈ ਤੇ ਇਹ 'ਬਿਮਾਰੀ ਦਾ ਘਰ' ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਜਾਰੀ ਕੀਤੀ ਗਈ ਵੀਡੀਓ ਵਿਚ ਸ਼ਹਿਰ 'ਚ ਲੱਗੇ ਕੂੜੇ ਦੇ ਢੇਰ ਦਿਖਾਈ ਦਿੱਤੇ ਗਏ।
ਮੈਂ ਕਿਹਾ ਸੀ ਨਾ ਮੇਰੇ ਪੰਜਾਬ ਨੂੰ ਨਜ਼ਰ ਲੱਗ ਗਈ ਆ । ਰੰਗਲਾ ਪੰਜਾਬ ਅੱਜ ਇਸ ਤਰ੍ਹਾਂ ਗੰਧਲਾ ਕੀਤਾ ਹੋਇਆ । ਇਹ jalandhar ਹੈ ਇਹ ਵੀਡੀਓ ਵੀ ਮੈਂ ਬਣਾਈ ਹੈ Rajasthan ਦੀ ਨਹੀਂ ਹੈ । ਅਤੇ ਪੁਰਾਣੀ ਨਹੀਂ ਹੈ । ਹਰ ਸਹਿਰ ਦਾ ਹਾਲ ਏਹੀ ਹੈ । ਬਿਮਾਰੀ ਦਾ ਘਰ pic.twitter.com/g4Hr5832yI
— Harbhajan Turbanator (@harbhajan_singh) August 25, 2026
